ਪੰਜਾਬ ਦੇ ਇਸ ਜ਼ਿਲ੍ਹੇ ''ਚ ਵਿਜ਼ੀਬਿਲਟੀ ਰਹੀ ''ਜ਼ੀਰੋ'', 4 ਤੱਕ ਤਾਪਮਾਨ ਤੇ AQI 303 ''ਤੇ ਰਿਹਾ, ਟੁੱਟ ਰਹੇ ਨੇ ਰਿਕਾਰਡ
Saturday, Jan 20, 2024 - 06:33 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਪਹਾੜਾਂ ਤੋਂ 15 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀਆਂ ਠੰਡੀਆਂ ਅਤੇ ਬਰਫ਼ੀਲੀਆਂ ਹਵਾਵਾਂ ਕਾਰਨ ਅੱਜ ਵੀ ਠੰਡ ਦਾ ਕਹਿਰ ਬਰਕਰਾਰ ਰਿਹਾ। ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੱਕ ਵਿਜ਼ੀਬਿਲਟੀ ਜ਼ੀਰੋ ਰਹੀ ਜਦਕਿ ਦਿਨ ਵੇਲੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੀ। ਪੂਰਾ ਦਿਨ ਧੁੱਪ ਨਾ ਨਿਕਲਣ ਕਾਰਨ ਲੋਕ ਕਡ਼ਾਕੇ ਦੀ ਠੰਡ ’ਚ ਠਰਨ ਲਈ ਮਜਬੂਰ ਹੋ ਗਏ। ਹੇਠਲਾ ਤਾਪਮਾਨ 4 ਡਿਗਰੀ ਹੋਣ ਦੇ ਬਾਵਜੂਦ ਜ਼ੀਰੋ ਡਿਗਰੀ ਵਰਗਾ ਮਾਹੌਲ ਰਿਹਾ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਹੇਠਲਾ ਤਾਪਮਾਨ 4 ਅਤੇ ਵੱਧ 15 ਡਿਗਰੀ ਰਿਹਾ ਜਦਕਿ ਏ. ਕਿਊ. ਆਈ. ਪੱਧਰ 303 ਨੂੰ ਕਾਫ਼ੀ ਮਾਡ਼ਾ ਮੰਨਿਆ ਗਿਆ ਸੀ।
ਇਹ ਵੀ ਪੜ੍ਹੋ : ਏਜੰਟਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਰਿਜ਼ਨਲ ਪਾਸਪੋਰਟ ਅਫ਼ਸਰ, ਇੰਝ ਰੱਖੀ ਜਾਵੇਗੀ ਚੱਪੇ-ਚੱਪੇ 'ਤੇ ਨਜ਼ਰ
ਜ਼ਿਕਰਯੋਗ ਹੈ ਕਿ ਵੀਰਵਾਰ ਰਾਤ 9 ਵਜੇ ਤੋਂ ਬਾਅਦ ਸੰਘਣੀ ਧੁੰਦ ਨੇ ਮਾਹੌਲ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ ਅਤੇ ਬੀਤੇ ਦਿਨ ਸਵੇਰੇ 7 ਵਜੇ ਤੱਕ ਅਜਿਹੇ ਹਾਲਾਤ ਬਣੇ ਰਹੇ। ਲੋਕ ਠੰਡ ਦੇ ਕਹਿਰ ਤੋਂ ਬਚਣ ਲਈ ਹੀਟਰ, ਬਲੋਅਰ ਅਤੇ ਅੱਗ ਦਾ ਸਹਾਰਾ ਲੈਂਦੇ ਵੇਖੇ ਗਏ। ਜ਼ਿਕਰਯੋਗ ਹੈ ਕਿ ਇਸ ਵਾਰ ਨਵਾਂਸ਼ਹਿਰ ਨੇ ਠੰਡ ਦੇ ਪਿਛਲੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ। ਜ਼ਿਲ੍ਹੇ ’ਚ ਸਥਿਤ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖਡ਼ੀ ਦੇ ਮੌਸਮ ਵਿਭਾਗ ਕੇਂਦਰ ਵੱਲੋਂ ਜਾਰੀ ਅੰਕਡ਼ਿਆਂ ਅਨੁਸਾਰ ਨਵਾਂਸ਼ਹਿਰ ਜ਼ਿਲ੍ਹੇ ’ਚ ਐਤਵਾਰ ਨੂੰ ਤਾਪਮਾਨ 0 ਡਿਗਰੀ, ਸੋਮਵਾਰ ਨੂੰ ਮਾਈਨਸ 0.2, ਮੰਗਲਵਾਰ ਨੂੰ ਮਾਈਨਸ 0.4 ਅਤੇ ਬੁੱਧਵਾਰ ਨੂੰ 0 ਡਿਗਰੀ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਿਸ਼ ਤੋਂ ਬਾਅਦ ਹੀ ਮੌਸਮ ਖੁੱਲ੍ਹਣ ਦੀ ਸੰਭਾਵਨਾ ਹੈ ਅਤੇ ਏਅਰ ਕੁਆਲਿਟੀ ਇੰਡੈਕਸ ਦੇ ਪੱਧਰ ’ਚ ਗਿਰਾਵਟ ਆਵੇਗੀ।
ਇਹ ਵੀ ਪੜ੍ਹੋ : ਪਾਕਿ ਦੇ ਹੈਰੋਇਨ ਸਮੱਗਲਿੰਗ ਗਰੁੱਪ ਨਾਲ ਜੁੜਿਆ ਰਾਜਾ ਅੰਬਰਸਰੀਆ ਥਾਣਾ ਆਦਮਪੁਰ ਤੋਂ ਫਰਾਰ, ਪਈਆਂ ਭਾਜੜਾਂ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।