ਸਹੁਰੇ ਪਰਿਵਾਰ ਨੇ ਕੀਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹਰਕਤ, ਨੂੰਹ ਨੂੰ ਤੇਲ ਪਾ ਕੇ ਲਾਈ ਅੱਗ

04/30/2020 9:29:51 PM

ਰਾਜਾਸਾਂਸੀ (ਰਾਜਵਿੰਦਰ ਹੁੰਦਲ)— ਚੌਕੀ ਬੱਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਵੜੈਚ ਦੀ 40 ਸਾਲਾ ਔਰਤ ਨੂੰ ਤੇਲ ਪਾ ਕਿ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਨਰਿੰਦਰ ਸਿੰਘ ਚੌਕੀ ਇੰਚਾਰਜ ਨੇ ਦੱਸਿਆ ਕਿ ਕਵਲਜੀਤ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਪੰਡੋਰੀ ਵੜੈਚ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਹ ਰਸੋਈ 'ਚ ਚਾਹ ਬਣਾ ਰਹੀ ਸੀ ਕਿ ਉਸ ਦਾ ਸਹੁਰਾ ਸੁਖਦੇਵ ਸਿੰਘ ਅਤੇ ਸੱਸ ਅਮਰ ਕੌਰ ਨੇ ਮੇਰੇ 'ਤੇ ਤੇਲ ਪਾ ਕਿ ਅੱਗ ਲਗਾ ਦਿੱਤੀ। ਇਸ ਉਪਰੰਤ ਕਵਲਜੀਤ ਕੋਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਪਰਿਵਾਰ ਗਰੀਬ ਹੋਣ ਕਰਕੇ ਦਵਾਈਆਂ ਅਤੇ ਹੋਰ ਖਰਚਾ ਨਾ ਹੋਣ ਕਰਕੇ ਕਵਲਜੀਤ ਕੌਰ ਨੂੰ ਵਾਪਸ ਉਸ ਦੇ ਪੇਕੇ ਪਿੰਡ ਜਸਤਰਵਾਲ ਛੀਨੇ ਲੈ ਗਏ।

ਇਹ ਵੀ ਪੜ੍ਹੋ:  ਜ਼ਖਮ ਹੋਏ ਫਿਰ ਤੋਂ ਤਾਜ਼ਾ, 'ਫਤਿਹਵੀਰ' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

ਇਸ ਸਾਰੇ ਮਸਲੇ ਦੀ ਜਾਣਕਾਰੀ ਏ. ਐੱਸ. ਆਈ. ਨਰਿੰਦਰ ਸਿੰਘ ਚੌਕੀ ਇੰਚਾਰਜ ਨੂੰ ਮਿਲੀ ਤਾਂ ਉਸ ਨੇ ਤੁਰੰਤ ਕੋਲੋ ਸਵਾਰੀ ਦਾ ਪ੍ਰਬੰਧ ਕਰਕੇ ਪੀੜਤ ਲੜਕੀ ਨੂੰ ਫਿਰ ਦੁਬਾਰਾ ਆਪਣੇ ਕੋਲੋ ਦਵਾਈਆਂ ਅਤੇ ਹੋਰ ਖਰਚਾ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ। ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ। ਪੀੜਤ ਲੜਕੀ ਦੀ ਹਾਲਤ 'ਚ ਸੁਧਾਰ ਆਇਆ ਹੈ। ਪੀੜਤ ਪਰਿਵਾਰ ਵੱਲੋਂ ਚੌਕੀ ਇੰਚਾਰਜ਼ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ:  ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ


shivani attri

Content Editor

Related News