ਜਲੰਧਰ ''ਚ ਬਾਰਿਸ਼ ਕਾਰਨ ਦੋ ਮੰਜ਼ਿਲਾ ਇਮਾਰਤ ਦੀ ਛੱਤ ਡਿੱਗੀ, ਇਕ ਜ਼ਖਮੀ

Friday, Jul 07, 2017 - 01:06 AM (IST)

ਜਲੰਧਰ ''ਚ ਬਾਰਿਸ਼ ਕਾਰਨ ਦੋ ਮੰਜ਼ਿਲਾ ਇਮਾਰਤ ਦੀ ਛੱਤ ਡਿੱਗੀ, ਇਕ ਜ਼ਖਮੀ

ਜਲੰਧਰ (ਮਜ਼ਹਰ)— ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵੀਰਾਵਰ ਦਾ ਰਾਤ ਉਸ ਸਮੇਂ ਵੱਡਾ ਹਾਦਸਾ ਟਲ ਗਿਆ ਜਦੋਂ ਰਾਤ 11 ਵਜੇ ਬਸਤੀ ਗੁਜਾਂ ਦੇ ਮੁਹੱਲਾ ਛੋਟੀ ਮੋਰੀ 'ਚ ਦੋ ਮੰਜ਼ਿਲਾ ਇਮਾਰਤ ਦੀ ਛੱਤ ਡਿੱਗ ਗਈ। ਪੂਰਾ ਪਰਿਵਾਰ ਬਾਹਰ ਬਰਾਮਦੇ 'ਚ ਬੈਠਾਂ ਹੋਣ ਕਾਰਨ ਬਚਾਅ ਹੋ ਗਿਆ ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਕਾਨ ਮਾਲਿਕ ਸ਼ਾਮ ਲਾਲ ਪੁੱਤਰ ਹਰਬੰਸ ਲਾਲ ਨੇ ਦੱਸਿਆ ਕਿ ਘਰ ਦੇ ਸਾਰੇ ਮੈਂਬਰ ਖਾਣਾ ਖਾਣ ਤੋਂ ਬਾਅਦ ਬਾਹਰ ਬਰਾਮਦੇ 'ਚ ਬੈਠੇ ਸਨ ਅਤੇ ਸੋਣ ਦੀ ਤਿਆਰੀ ਕਰ ਰਹੇ ਸਨ, ਜਦਕਿ ਉਸ ਦੀ ਪਤਨੀ ਘਰ ਦੇ ਅੰਦਰ ਸੋ ਰਹੀ ਸੀ। ਇਸੇ ਦੌਰਾਨ ਪੂਰੀ ਛੱਤ ਹੇਠਾਂ ਡਿੱਗ ਗਈ। 
ਗਿਆਨ ਦੇਵੀ ਨੂੰ ਕਾਫੀ ਮੁਸ਼ਕਿਲਾਂ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਇਲਾਜ਼ ਲਈ ਹਸਪਤਾਲ ਪਹੁੰਚਾਇਆ ਗਿਆ।


Related News