ਗੁਰਦਾਸਪੁਰ 'ਚ ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਬਾਜਵਾ ਵੱਲੋਂ ਡੀ. ਸੀ. ਦਫ਼ਤਰ ਹੰਗਾਮਾ

Tuesday, Oct 01, 2024 - 02:59 PM (IST)

ਗੁਰਦਾਸਪੁਰ(ਜੀਤ)-ਗੁਰਦਾਸਪੁਰ 'ਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਤ੍ਰਿਪਤ ਰਜਿੰਦਰ ਬਾਵਾ ਅਤੇ ਬਰਿੰਦਰ ਪਾਹੜਾ ਸਮੇਤ ਹੋਰ ਕਈ ਆਗੂਆਂ ਵੱਲੋਂ ਡੀ.ਸੀ ਦਫ਼ਤਰ ਵਿਖੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਸਾਰੇ ਆਗੂ ਕਾਫ਼ੀ ਗਰਮੋ-ਗਰਮੀ ਵਾਲੇ ਅੰਦਾਜ਼ 'ਚ ਨਜ਼ਰ ਆਏ। ਜਾਣਕਾਰੀ ਮੁਤਾਬਕ ਸੁਖਜਿੰਦਰ ਰੰਧਾਵਾ, ਪਰਤਾਪ ਸਿੰਘ ਬਾਜਵਾ ਹੋਰ ਪਾਰਟੀ ਮੈਂਬਰਾਂ ਨਾਲ ਡੀ. ਸੀ. ਦਫ਼ਤਰ 'ਚ ਪੰਚਾਇਤੀ ਚੋਣਾਂ ਲਈ ਜੋ ਲੋੜੀਂਦੇ ਦਸਤਾਵੇਜ਼ ਪ੍ਰਾਪਤ ਨਹੀਂ ਹੋਏ ਸਨ ਉਸ ਲਈ ਗੱਲ ਕਰਨ ਲਈ ਪਹੁੰਚੇ ਸਨ ਪਰ ਡੀ.ਸੀ ਉਮਾ ਸ਼ੰਕਰ ਗੁਪਤਾ ਨਾਲ ਗੱਲ ਨਹੀਂ ਹੋਈ। ਇਸ ਸਭ ਤੋਂ ਬਾਅਦ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ- ਮੰਗਣੀ ਹੋਣ ਤੋਂ ਬਾਅਦ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਗੇਤਰ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News