12ਵੀਂ ਜਮਾਤ ''ਚ ਦਿਕਸ਼ਿਤ ਸ਼ਰਮਾਂ ਨੇ 96.6 ਫੀਸਦੀ ਅੰਕ ਕੀਤੇ ਹਾਸਲ
Tuesday, Aug 03, 2021 - 08:02 PM (IST)
ਫਿਰੋਜਪੁਰ (ਹਰਚਰਨ ਸਿੰਘ ਸਾਮਾ)- ਜਿਥੇ ਪੜਾਈ ਅਤੇ ਖੇਡਾਂ ਦੇ ਖੇਤਰ ਵਿੱਚ ਲੜਕੀਆਂ ਇਸ ਵੇਲੇ ਵੱਡੀਆਂ ਮੱਲਾਂ ਮਾਰੀਆਂ ਹਨ ਉਥੇ ਲੜਕੇ ਵੀ ਕਿਸੇ ਗੱਲ ਤੋਂ ਪਿੱਛੇ ਨਹੀਂ ਰਹੇ ਆਪਣੇ ਕਾਰੋਬਾਰ ਦੇ ਨਾਲ-ਨਾਲ ਪੜ੍ਹਾਈ ਨੂੰ ਵੀ ਮੁੱਖ ਰੱਖਦੇ ਹਨ। ਇਸ ਤਰ੍ਹਾਂ ਸੀ. ਬੀ. ਐੱਸ. ਈ. ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆ ਵਿਚੋਂ ਦਾਸ. ਐਂਡ. ਬਾ੍ਰਉਨ. ਵਾਰਲਡ. ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਦਿਕਸ਼ਿਤ ਸ਼ਰਮਾਂ ਪਿੰਡ ਝੋਕ ਹਰੀਹਰ ਨੇ 96.6 ਫੀਸਦੀ ਅੰਕ ਹਾਸਲ ਕੀਤੇ ਦਿਕਸ਼ਿਤ ਸ਼ਰਮਾਂ ਪੜਾਈ ਦੇ ਨਾਲ-ਨਾਲ ਆਪਣੇ ਪਿਤਾ ਜੀ ਦੀ ਫੋਟੋ ਗਾ੍ਰਫੀ ਦੀ ਦੁਕਾਨ ਵਿਚ ਵੀ ਪੂਰੀ ਤਰ੍ਹਾਂ ਹੱਥ ਵਟਾਉਂਦਾ ਹੈ ਅਤੇ ਉਹ ਭਵਿੱਖ ਇੱਕ ਚੰਗਾ ਵਕੀਲ ਬਣ ਕੇ ਲੌੜਵੰਦਾਂ ਨੂੰ ਇਨਸਾਫ ਦਿਵਾਉਣ ਲਈ ਸਹਾਈ ਹੋਵੇਗਾ । ਇਸ ਮੌਕੇ ਉਸ ਨੇ ਚੰਗੇ ਅੰਕ ਪ੍ਰਾਪਤ ਕਰਨ 'ਤੇ ਆਪਣੇ ਸਕੂਲ ਟੀਚਰਾਂ ਦੇ ਨਾਲ-ਨਾਲ ਮਾਤਾ-ਪਿਤਾ ਅਤੇ ਰੱਬ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।