CBSE 12ਵੀਂ ’ਚ ਇਸ ਸੈਸ਼ਨ ਤੋਂ ਹੋਵੇਗੀ 43 ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ

Wednesday, Apr 05, 2023 - 12:50 AM (IST)

CBSE 12ਵੀਂ ’ਚ ਇਸ ਸੈਸ਼ਨ ਤੋਂ ਹੋਵੇਗੀ 43 ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ

ਲੁਧਿਆਣਾ (ਵਿੱਕੀ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ 12ਵੀਂ ’ਚ ਇਸ ਵਾਰ ਤੋਂ 43 ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ ਹੋਵੇਗੀ। ਇਸ ’ਚ 3 ਨਵੇਂ ਵੋਕੇਸ਼ਨਲ ਕੋਰਸ ਜੋੜੇ ਗਏ ਹਨ, ਜਿਸ ’ਚ ਲੈਂਡ ਟ੍ਰਾਂਸਪੋਰਟੇਸ਼ਨ ਐਸੋਸੀਏਟ, ਇਲੈਕਟ੍ਰੋਨਿਕ ਹਾਰਡਵੇਅਰ, ਡਿਜ਼ਾਈਨ ਥਿੰਕਿੰਗ ਇਨੋਵੇਸ਼ਨ ਵੋਕੇਸ਼ਨਲ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰਾਂ ਨੂੰ ਆਧੁਨਿਕ ਹਥਿਆਰ ਸਪਲਾਈ ਕਰਨ ਵਾਲਾ ਕਾਬੂ

ਬੋਰਡ ਨੇ ਵੋਕੇਸ਼ਨਲ ਕੋਰਸ ਦਾ ਅੰਕ ਨਿਰਧਾਰਣ ਵੀ ਕਰ ਦਿੱਤਾ ਹੈ। ਇਸ ’ਚ 39 ਵੋਕੇਸ਼ਨਲ ਕੋਰਸਾਂ ਵਿਚ ਥਿਊਰੈਟੀਕਲ ਪ੍ਰੀਖਿਆ 60 ਅੰਕਾਂ ਦੀ ਅਤੇ ਪ੍ਰੈਕਟੀਕਲ ਪ੍ਰੀਖਿਆ 40 ਅੰਕਾਂ ਦੀ ਹੋਵੇਗੀ। ਬਾਕੀ 4 ਵੋਕੇਸ਼ਨਲ ਕੋਰਸਾਂ ’ਚ ਥਿਊਰੈਟੀਕਲ ਅਤੇ ਪ੍ਰੈਕਟੀਕਲ ਪ੍ਰੀਖਿਆ 50-50 ਅੰਕਾਂ ਦੀ ਹੋਵੇਗੀ। ਇਸ ਦੀ ਪੂਰੀ ਜਾਣਕਾਰੀ ਬੋਰਡ ਨੇ ਸਾਰੇ ਸਕੂਲਾਂ ਨੂੰ ਦੇ ਦਿੱਤੀ ਹੈ। ਇੱਥੇ ਹੀ ਬਸ ਨਹੀਂ, ਬੋਰਡ ਨੇ ਸਾਰੇ ਵੋਕੇਸ਼ਨਲ ਕੋਰਸਾਂ ਨਾਲ ਉਸ ਨੂੰ ਮਿਲਣ ਵਾਲੀ ਨੌਕਰੀ ਦੀ ਵੀ ਜਾਣਕਾਰੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਲਈ ਸਿੱਖਿਆ ਮੰਤਰੀ ਬੈਂਸ ਨੇ ਲਿਆ ਅਹਿਮ ਫ਼ੈਸਲਾ


author

Manoj

Content Editor

Related News