ਗੁਰਦੁਆਰਾ ਸਾਹਿਬ ’ਚ ਪਵਿੱਤਰ ਸ਼ਸਤਰਾਂ ਦੀ ਬੇਅਦਬੀ, ਔਰਤ ਵੱਲੋਂ ਸੇਵਾਦਾਰ 'ਤੇ ਵਾਰ ਕਰਨ ਦੀ ਕੋਸ਼ਿਸ਼

Tuesday, Sep 26, 2023 - 04:40 PM (IST)

ਗੁਰਦੁਆਰਾ ਸਾਹਿਬ ’ਚ ਪਵਿੱਤਰ ਸ਼ਸਤਰਾਂ ਦੀ ਬੇਅਦਬੀ, ਔਰਤ ਵੱਲੋਂ ਸੇਵਾਦਾਰ 'ਤੇ ਵਾਰ ਕਰਨ ਦੀ ਕੋਸ਼ਿਸ਼

ਜਲੰਧਰ (ਜ.ਬ.) : ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਲੱਗਦੇ ਅਮਰ ਨਗਰ ਸਥਿਤ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ’ਚ ਇਕ ਔਰਤ ਵੱਲੋਂ ਗੁਰਦੁਆਰਾ ਸਾਹਿਬ ’ਚ ਪਏ ਸ਼ਸਤਰਾਂ ਨਾਲ ਛੇੜਛਾੜ ਕਰ ਕੇ ਬੇਅਦਬੀ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੁਲਸ ਨੇ ਮੌਕੇ ਤੋਂ ਔਰਤ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਦੇ ਸੇਵਾਦਾਰ ਹਰਵਿੰਦਰ ਸਿੰਘ ਉਰਫ ਮੱਖਣ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਹ ਪਿਛਲੇ 2 ਸਾਲਾਂ ਤੋਂ ਸੇਵਾਦਾਰ ਵਜੋਂ ਗੁਰਦੁਆਰਾ ਸਾਹਿਬ ’ਚ ਕੰਮ ਕਰ ਰਿਹਾ ਹੈ। ਬੀਤੇ ਦਿਨੀਂ ਸ਼ਾਮੀਂ 5.30 ਵਜੇ ਦੇ ਲਗਭਗ ਇਕ ਔਰਤ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਆਈ। ਉਸਨੇ ਪਹਿਲਾਂ ਮੱਥਾ ਟੇਕਿਆ ਅਤੇ ਬਾਅਦ ’ਚ ਬੇਅਦਬੀ ਕਰਨ ਦੀ ਨੀਅਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਪਏ ਸ਼ਸਤਰਾਂ ’ਚੋਂ 2 ਛੋਟੀਆਂ ਕਿਰਪਾਨਾਂ ਨੂੰ ਚੁੱਕ ਲਿਆ ਅਤੇ ਹਵਾ ’ਚ ਲਹਿਰਾਉਣ ਲੱਗੀ। ਜਦੋਂ ਉਕਤ ਔਰਤ ਨੂੰ ਰੋਕਿਆ ਤਾਂ ਉਸ ਨੇ ਉਨ੍ਹਾਂ ’ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਗਏ। ਇਸੇ ਦੌਰਾਨ ਔਰਤ ਦੋਵੇਂ ਕਿਰਪਾਨਾਂ ਲੈ ਕੇ ਦੁਬਾਰਾ ਵਾਰ ਕਰਨ ਲਈ ਪੁੱਜੀ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਬਾਹਰੋਂ ਸੰਗਤ ਵੀ ਗੁਰਦੁਆਰਾ ਸਾਹਿਬ ’ਚ ਆ ਗਈ, ਜਿਥੇ ਹੱਥੋਪਾਈ ਦੌਰਾਨ ਉਸਦੀ ਉਂਗਲੀ ’ਤੇ ਕਿਰਪਾਨ ਵੱਜ ਗਈ।

ਇਹ ਵੀ ਪੜ੍ਹੋ : ਕੈਨੇਡਾ ਨਾ ਸੁਧਰਿਆ ਤਾਂ ਬ੍ਰਿਟਿਸ਼ ਕੋਲੰਬੀਆ ’ਚ ਹੀ ਬਣਾਉਣਾ ਪੈ ਜਾਵੇਗਾ ‘ਖਾਲਿਸਤਾਨ’

ਕਿਸੇ ਤਰ੍ਹਾਂ ਔਰਤ ਦੇ ਹੱਥਾਂ ’ਚੋਂ ਸੰਗਤ ਨੇ ਕਿਰਪਾਨ ਆਪਣੇ ਕਬਜ਼ੇ ’ਚ ਲਈ। ਜਦੋਂ ਔਰਤ ਨੂੰ ਕਾਬੂ ਕਰ ਕੇ ਉਸਦਾ ਨਾਂ-ਪਤਾ ਪੁੱਛਿਆ ਤਾਂ ਉਸਦੀ ਪਛਾਣ ਭੋਗਪੁਰ ਦੇ ਪਿੰਡ ਪਤਿਆਲਾ ਦੀ ਰਹਿਣ ਵਾਲੀ ਜਸਮੀਨ ਕੌਰ ਪਤਨੀ ਦਵਿੰਦਰ ਸਿੰਘ ਪੁੱਤਰੀ ਸੁਰਿੰਦਰ ਸਿੰਘ ਵਜੋਂ ਹੋਈ, ਜਿਹੜੀ ਕਿ ਫਿਲਹਾਲ ਅਮਰ ਨਗਰ ’ਚ ਰਹਿ ਰਹੀ ਹੈ। ਗੁਰਦੁਆਰੇ ਦੀ ਸੰਗਤ ’ਚ ਸ਼ਾਮਲ ਪ੍ਰਧਾਨ ਹਰਚਰਨ ਸਿੰਘ ਟੱਕਰ, ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ  ਸੋਨੂੰ, ਸੁਖਜੀਤ ਸਿੰਘ, ਗੁਰਪ੍ਰਤਾਪ ਸਿੰਘ, ਪਰਮਿੰਦਰ ਸਿੰਘ ਟੱਕਰ ਅਤੇ ਹੋਰਨਾਂ ਨੇ ਪੁਲਸ ਤੋਂ ਮੰਗ ਕੀਤੀ ਕਿ ਉਕਤ ਔਰਤ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਸਖ਼ਤ ਸਜ਼ਾ ਦਿਵਾਈ ਜਾਵੇ। ਦੂਜੇ ਪਾਸੇ ਐੱਸ. ਐੱਚ. ਓ. ਰਾਜੇਸ਼ ਠਾਕੁਰ ਨੇ ਕਿਹਾ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ICP ਅਟਾਰੀ 'ਤੇ 11 ਸਾਲ ਬਾਅਦ ਵੀ ਨਹੀਂ ਲੱਗਿਆ ਟਰੱਕ ਸਕੈਨਰ, ਗ੍ਰਹਿ ਮੰਤਰੀ ਸ਼ਾਹ ਅੱਗੇ ਵਪਾਰੀ ਚੁੱਕਣਗੇ ਮੁੱਦਾ    

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News