ਏ.ਡੀ.ਸੀ (ਡੀ.) ਤੋਂ ਇਲਾਵਾ 24 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ

08/09/2020 2:00:36 AM

ਰੂਪਨਗਰ,(ਵਿਜੇ ਸ਼ਰਮਾ)- ਰੂਪਨਗਰ ਜ਼ਿਲੇ ’ਚ ਕੋਰਨਾ ਵਾਇਰਸ ਲਗਾਤਾਰ ਪੈਰ ਪਸਾਰ ਰਿਹਾ। ਸ਼ਨੀਵਾਰ ਨੂੰ ਜ਼ਿਲੇ ’ਚ 24 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਰੂਪਨਗਰ ਸ਼ਹਿਰ ਦੇ ਪੱਕਾ ਬਾਗ ਦੇ 7 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਸਬਜ਼ੀ ਮੰਡੀ ਖੇਤਰ ਨੂੰ ਮਾਈਕ੍ਰੋ ਕੰਨਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ ਅਤੇ ਇਥੇ ਸਾਰੀਆਂ ਦੁਕਾਨਾਂ ਅਤੇ ਸਬਜ਼ੀ ਦੀਆਂ ਫਡ਼ੀਆਂ ਨੂੰ ਬੰਦ ਕਰਵਾ ਕੇ ਸੀਲ ਕਰ ਦਿੱਤਾ ਗਿਆ। ਜਦਕਿ ਪੁਲਿਸ ਵਲੋਂ ਸਿਟੀ ਥਾਣਾ ਅਤੇ ਡਾਕਖਾਨੇ ਵੱਲ ਸਬਜ਼ੀ ਮੰਡੀ ਅਤੇ ਪੱਕਾ ਬਾਗ ਖੇਤਰ ਦੇ ਦੋਵੇਂ ਰਸਤੇ ਸੀਲ ਕਰ ਦਿੱਤੇ ਗਏ ਹਨ। ਇਸਦੇ ਇਲਾਵਾ ਪੱਕਾ ਬਾਗ ਖੇਤਰ ਦੀਆਂ ਅੰਦਰੂਨੀ ਗਲੀਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਅਤੇ ਪੁਲਿਸ ਦੁਆਰਾ ਇਸ ਖੇਤਰ ਦੇ ਵਾਸੀਆਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਸਿਟੀ ਐੱਸ.ਐੱਚ.ਓ. ਸੁਨੀਲ ਕੁਮਾਰ ਵਲੋਂ ਸਬਜ਼ੀ ਮੰਡੀ ਖੇਤਰ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਲੋਕਾਂ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ। ਡਿਪਟੀ ਕਮਿਸ਼ਨਰ ਤੋ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਗੁਰੂ ਨਗਰ ’ਚ ਦੋ ਮਾਮਲੇ ਅਤੇ ਸਨ ਇਨਕਲੇਵ ਅਤੇ ਦਸ਼ਮੇਸ਼ ਨਗਰ ’ਚ ਇਕ-ਇਕ ਕੇਸ ਪਾਜ਼ੇਟਿਵ ਆਇਆ ਹੈ। ਇਸ ਤੋਂ ਇਲਾਵਾ ਨੰਗਲ ’ਚ 6 ਮਾਮਲੇ, ਸ੍ਰੀ ਕੀਰਤਪੁਰ ਸਾਹਿਬ ’ਚ 2 ਮਾਮਲੇ ਆਏ ਹਨ ਜਦਕਿ ਇਕ ਮਾਮਲਾ ਨਵਾਂਸ਼ਹਿਰ ਜ਼ਿਲੇ ਦੇ ਪਿੰਡ ਆਸਰੋਂ ਤੋ ਦੋ ਮਾਮਲੇ ਅਤੇ ਇਕ ਮਾਮਲਾ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਪਿੰਡ ਨਾਨੋਵਾਲ ਨਾਲ ਸਬੰਧਤ ਹੈ। ਜਿਨ੍ਹਾਂ ਦੇ ਸੈਂਪਲ ਰੂਪਨਗਰ ’ਚ ਲਏ ਗਏ ਹਨ।

ਸ਼ੁੱਕਰਵਾਰ ਰਾਤ ਨੂੰ ਜ਼ਿਲੇ ਦੇ ਏ.ਡੀ.ਸੀ. (ਵਿਕਾਸ) ਅਮਰਦੀਪ ਸਿੰਘ ਗੁਜਰਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਏ.ਡੀ.ਸੀ. ਇਕ ਮੀਟਿੰਗ ’ਚ ਬੈਠੇ ਸੀ ਜਿਥੇ ਉਨ੍ਹਾਂ ’ਚ ਕੋਰੋਨਾ ਦੇ ਲੱਛਣ ਦਿਖਾਈ ਦੇਣ ਦੇ ਬਾਅਦ ਟੈਸਟ ਕਰਵਾਇਆ ਗਿਆ। ਏ.ਡੀ.ਸੀ. ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲੇ ’ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 105 ਹੋ ਗਈ ਹੈ ਜਦਕਿ 2 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ 782 ਦੀ ਰਿਪੋਰਟ ਹਾਲੇ ਪੈਂਡਿੰਗ ਹੈ।

ਲੱਡੂ ਵੰਡਣ ਅਤੇ ਖਾਣ ਵਾਲੇ ਆਏ ਕੋਰੋਨਾ ਦੀ ਲਪੇਟ ’ਚ

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਅਯੋਧਿਆ ਵਿਖੇ ਸ੍ਰੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਦੀ ਖੁਸ਼ੀ ’ਚ ਸ਼ਹਿਰ ’ਚ ਲੱਡੂ ਵੰਡੇ ਗਏ ਸੀ। ਇਸ ਦੌਰਾਨ ਲੱਡੂ ਵੰਡਣ ਵਾਲੇ ਅਤੇ ਖਾਣ ਵਾਲੇ ਵੀ ਕੁਝ ਕੋਰੋਨਾ ਦੀ ਲਪੇਟ ’ਚ ਆਏੇ ਦੱਸੇ ਜਾ ਰਹੇ ਹਨ। ਜਦਕਿ ਲੱਡੂ ਵੰਡਣ ਦੀ ਕਾਰਵਾਈ ’ਚ ਸ਼ਾਮਲ ਕੁਝ ਵਿਅਕਤੀਆਂ ਵਲੋਂ ਅਹਿਤਿਆਤ ਵਜੋਂ ਖੁਦ ਨੂੰ ਆਪੋ ਆਪਣੇ ਘਰਾਂ ’ਚ ਕੁਆਰੰਟਾਈਨ ਕਰ ਲਿਆ ਹੈ।

ਅਗਸਤ ਮਹੀਨੇ ’ਚ ਜ਼ਿਲੇ ’ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਕਾਫੀ ਚੁੱਕੀ ਹੈ ਅਤੇ ਲਗਾਤਾਰ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਪ੍ਰਸ਼ਾਸਨ ਦੁਆਰਾ ਸਖਤੀ ਤਾਂ ਵਰਤੀ ਜਾ ਰਹੀ ਹੈ ਪਰ ਲੋਕ ਇਸਨੂੰ ਗੰਭੀਰਤਾ ਨਾਲ ਨਹੀ ਲੈ ਰਹੇ ਜਿਸਦੇ ਕਾਰਣ ਪਾਜ਼ੇਟਿਵ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।


Bharat Thapa

Content Editor

Related News