ਪੰਜਾਬ ’ਚ ਕੋਰੋਨਾ ਨਾਲ ਇਕ ਦਿਨ ’ਚ ਹੋਈਆਂ 13 ਮੌਤਾਂ ਤੇ 505 ਮਾਮਲੇ ਆਏ ਸਾਹਮਣੇ

Tuesday, Feb 08, 2022 - 09:08 PM (IST)

ਪੰਜਾਬ ’ਚ ਕੋਰੋਨਾ ਨਾਲ ਇਕ ਦਿਨ ’ਚ ਹੋਈਆਂ 13 ਮੌਤਾਂ ਤੇ 505 ਮਾਮਲੇ ਆਏ ਸਾਹਮਣੇ

ਚੰਡੀਗੜ੍ਹ (ਬਿਊਰੋ)-ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਘਟ ਰਿਹਾ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 505 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 13 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 18, ਲੁਧਿਆਣਾ ’ਚ 44, ਜਲੰਧਰ ’ਚ 36, ਐੱਸ. ਏ. ਐੱਸ. ਨਗਰ ’ਚ 121, ਪਠਾਨਕੋਟ ’ਚ 9, ਅੰਮ੍ਰਿਤਸਰ ’ਚ 64, ਫਤਿਹਗੜ੍ਹ ਸਾਹਿਬ ’ਚ 8, ਗੁਰਦਾਸਪੁਰ ’ਚ 32, ਹੁਸ਼ਿਆਰਪੁਰ ’ਚ 16, ਬਠਿੰਡਾ ’ਚ 34, ਰੋਪੜ ’ਚ 10, ਤਰਨਤਾਰਨ ’ਚ 15, ਫਿਰੋਜ਼ਪੁਰ ’ਚ 18, ਸੰਗਰੂਰ ’ਚ 4, ਮੋਗਾ ’ਚ 10, ਕਪੂਰਥਲਾ ’ਚ 14, ਬਰਨਾਲਾ ’ਚ 3, ਫਾਜ਼ਿਲਕਾ ’ਚ 23, ਫਰੀਦਕੋਟ 14, ਮਾਨਸਾ 3, ਮੁਕਤਸਰ ’ਚ 9 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸ਼ਹੀਦ ਭਗਤ ਸਿੰਘ ਨਗਰ ’ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ : PM ਮੋਦੀ 14 ਫਰਵਰੀ ਨੂੰ ਆਉਣਗੇ ਜਲੰਧਰ, ਕਰਨਗੇ ਚੋਣ ਪ੍ਰਚਾਰ

ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 753124 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,495 ਲੋਕਾਂ ਦੀ ਮੌਤ ਹੋ ਚੁੱਕੀ ਹੈ। 728178 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਸਰਕਾਰ ਨੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹਣ ਦਾ ਕੀਤਾ ਗਿਆ ਹੈ। 6ਵੀਂ ਜਮਾਤ ਤੋਂ 12 ਜਮਾਤ ਦੇ ਵਿਦਿਆਰਥੀ ਸਕੂਲ ਜਾ ਸਕਣਗੇ। ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਫਿਲਹਾਲ ਪੰਜਾਬ ’ਚ ਨਾਈਟ ਕਰਫਿਊ ਜਾਰੀ ਹੈ। 


author

Manoj

Content Editor

Related News