ਹੈਰੋਇਨ ਸਮੇਤ ਫੜ੍ਹੇ ਜਾਣ ਦੇ ਦੋਸ਼ ’ਚ ਔਰਤ ਸਮੇਤ ਦੋ ਨੂੰ 20-20 ਸਾਲ ਦੀ ਕੈਦ

Wednesday, Sep 27, 2023 - 01:45 PM (IST)

ਹੈਰੋਇਨ ਸਮੇਤ ਫੜ੍ਹੇ ਜਾਣ ਦੇ ਦੋਸ਼ ’ਚ ਔਰਤ ਸਮੇਤ ਦੋ ਨੂੰ 20-20 ਸਾਲ ਦੀ ਕੈਦ

ਲੁਧਿਆਣਾ (ਮਹਿਰਾ) : ਹੈਰੋਇਨ ਸਮੇਤ ਫੜ੍ਹੇ ਜਾਣ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਮੁਹੰਮਦ ਅਰਬੀ ਅਤੇ ਮਹਿਲਾ ਜਮੀਲਾ ਬੇਗਮ ਨਿਵਾਸੀ ਜਲਾਲਾਬਾਦ, ਜੰਮੂ-ਕਸ਼ਮੀਰ ਨੂੰ 20-20 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਸ ਥਾਣਾ ਮੋਤੀ ਨਗਰ ਨੇ ਮੁਲਜ਼ਮਾਂ ਖ਼ਿਲਾਫ਼ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਫੜ੍ਹੇ ਜਾਣ ’ਤੇ 26 ਨਵੰਬਰ, 2018 ਨੂੰ ਮਾਮਲਾ ਦਰਜ ਕੀਤਾ ਸੀ।

ਜਾਣਕਾਰੀ ਦਿੰਦਿਆਂ ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਸ. ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਲਿਆ ਕੇ ਪੰਜਾਬ ਅਤੇ ਹੋਰ ਸਥਾਨਾਂ ’ਤੇ ਸਪਲਾਈ ਕਰਦੇ ਹਨ, ਜਿਸ ’ਤੇ ਪੁਲਸ ਨੇ ਨਾਕਾਬੰਦੀ ਕਰ ਕੇ ਦੋਵੇਂ ਮੁਲਜ਼ਮਾਂ ਨੂੰ 10 ਕਿੱਲੋ 250 ਗ੍ਰਾਮ ਨਸ਼ੀਲੇ ਪਦਾਰਥ ਹੈਰੋਇਨ ਸਮੇਤ ਕਾਬੂ ਕਰ ਲਿਆ ਸੀ। ਉੱਥੇ ਅਦਾਲਤ ਵਿਚ ਮੁਲਜ਼ਮਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਨਾ-ਮਨਜ਼ੂਰ ਕਰਦੇ ਹੋਏ ਉਕਤ ਸਜ਼ਾ ਸੁਣਾਈ।


author

Babita

Content Editor

Related News