ਖ਼ੁਲਾਸਾ : ਜੇਲ 'ਚ ਬੰਦ ਗੈਂਗਸਟਰਾਂ ਦੇ ਇਸ਼ਾਰਿਆਂ 'ਤੇ ਨਿਊਟਨ ਦਿੰਦਾ ਸੀ ਵਾਰਦਾਤਾਂ ਨੂੰ ਅੰਜ਼ਾਮ

11/11/2020 5:10:28 PM

ਚੰਡੀਗੜ੍ਹ (ਸੁਸ਼ੀਲ) : ਸੈਕਟਰ-9 ਦੇ ਐੱਸ. ਕੇ. ਡਿਸਕੋ ਵਾਰ 'ਚ ਗੋਲੀ ਚਲਾਉਣ ਦੇ ਮਾਮਲੇ 'ਚ ਫੜ੍ਹੇ ਗਏ ਮੁਲਜ਼ਮ ਸਾਗਰ ਨਿਊਟਨ ਅਤੇ ਮੋਵਿਸ਼ ਬੈਂਸ ਜੇਲ ਵਿਚ ਬੰਦ ਗੈਂਗਸਟਰਾਂ ਦੇ ਇਸ਼ਾਰਿਆਂ 'ਤੇ ਫਿਰੌਤੀ ਦੀ ਮੰਗ, ਕਤਲ ਤੋਂ ਲੈ ਕੇ ਹਥਿਆਰਾਂ ਦੀ ਸਪਲਾਈ ਤੱਕ ਕਰਦੇ ਸਨ। ਇਨ੍ਹਾਂ ਲਈ ਦੋਨਾਂ ਮੁਲਜ਼ਮਾਂ ਨੂੰ 20 ਹਜ਼ਾਰ ਤੋਂ ਇਕ ਲੱਖ ਰੁਪਏ ਮਿਲਦੇ ਸਨ। ਸਾਗਰ ਜ਼ਿਆਦਾਤਰ ਵਾਰਦਾਤ ਆਪਣੇ ਗਿਰੋਹ 'ਚ ਜੁੜੇ ਨੌਜਵਾਨਾਂ ਤੋਂ ਕਰਵਾਉਂਦਾ ਸੀ। ਪੁਲਸ ਪੁੱਛਗਿਛ 'ਚ ਸਾਹਮਣੇ ਆਇਆ ਕਿ ਸਾਗਰ ਨਿਊਟਨ ਦੇ ਸੰਪਰਕ ਅੰਮ੍ਰਿਤਸਰ ਜੇਲ 'ਚ ਬੰਦ ਗੈਂਗਸਟਰ ਦਲਬੀਰ ਅਤੇ ਬੱਗਾ ਤੋਂ ਮਿਲੇ ਹਨ। ਦੋਨਾਂ ਗੈਂਗਸਟਰ ਪੰਜਾਬ 'ਚ ਅਪਰਾਧਿਕ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਸਾਗਰ ਅਤੇ ਨਿਊਟਨ ਨਾਲ ਸੰਪਰਕ ਕਰਦੇ ਸਨ। ਸੂਤਰਾਂ ਤੋਂ ਪਤਾ ਚੱਲਿਆ ਕਿ ਸਾਗਰ ਨਿਊਟਨ ਅਤੇ ਮੋਵਿਸ਼ ਪੰਜਾਬ 'ਚ ਮੌਜੂਦ ਗੈਂਗਸਟਰਾਂ ਦੇ ਵੱਡੇ ਗੈਂਗ 'ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਕਿ ਲੁਧਿਆਣਾ ਸਮੇਤ ਪੰਜਾਬ 'ਚ ਉਨ੍ਹਾਂ ਦਾ ਨਾਂ ਹੋ ਸਕੇ ਅਤੇ ਉਹ ਲੋਕਾਂ ਤੋਂ ਫਿਰੌਤੀ ਮੰਗ ਸਕਣ। ਸਾਗਰ ਨਿਊਟਨ ਆਪਣਾ ਗਿਰੋਹ ਚਲਾਉਣ ਲਈ ਹਰ ਵਾਰਦਾਤ ਨੂੰ ਅੰਜ਼ਾਮ ਦੇਣ ਵਿਚ ਲੱਗਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਸਰ ਜੇਲ 'ਚ ਬੰਦ ਗੈਂਗਸਟਰ ਦਲਬੀਰ ਨੇ ਤਾਲਾਬੰਦੀ ਦੌਰਾਨ ਲੁਧਿਆਣਾ 'ਚ ਭਾਜਪਾ ਨੇਤਾ ਸ਼ਸ਼ੀ ਸ਼ਰਮਾ ਦੇ ਕਤਲ ਦੀ ਜ਼ਿੰਮੇਵਾਰੀ ਸਾਗਰ ਨਿਊਟਨ ਨੂੰ ਦਿੱਤੀ ਸੀ। ਸਾਗਰ ਨੇ ਆਪਣੇ ਸਾਥੀਆਂ ਨਾਲ ਸ਼ਸ਼ੀ ਸ਼ਰਮਾ ਦੇ ਕਤਲ ਦੀ ਯੋਜਨਾ ਬਣਾ ਲਈ ਸੀ ਪਰ ਤਾਲਾਬੰਦੀ 'ਚ ਪੁਲਸ ਦੀ ਹਾਜ਼ਰੀ ਦੇ ਚਲਦੇ ਕਤਲ ਕਰਨ 'ਚ ਕਾਮਯਾਬ ਨਹੀਂ ਹੋ ਸਕਿਆ। ਜਾਂਚ ਵਿਚ ਪਤਾ ਚੱਲਿਆ ਕਿ ਇਸ ਤੋਂ ਪਹਿਲਾਂ ਵੀ ਗੈਂਗਸਟਰ ਦਲਬੀਰ ਭਾਜਪਾ ਨੇਤਾ ਸ਼ਸ਼ੀ ਸ਼ਰਮਾ 'ਤੇ ਹਮਲਾ ਕਰਵਾ ਚੁੱਕਿਆ ਹੈ, ਉੱਥੇ ਹੀ ਪੁਲਸ ਦੀ ਟੀਮ ਦੋਨਾਂ ਮੁਲਜ਼ਮਾਂ ਨੂੰ ਲੁਧਿਆਣਾ ਲੈ ਗਈ ਹੈ ਤਾਂ ਕਿ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਵਿਜੈ ਅਤੇ ਰਾਜਾ ਨੂੰ ਫੜ ਸਕੇ। ਪੁਲਸ ਨੂੰ ਉਮੀਦ ਹੈ ਕਿ ਦੋਨਾਂ ਮੁਲਜ਼ਮਾਂ ਤੋਂ ਕਈ ਹਥਿਆਰ ਬਰਾਮਦ ਹੋ ਸਕਦੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਨੇ ਬਸ ਸਟੈਂਡ 'ਤੇ ਲਗਾਏ 'ਕਾਲੀ ਦੀਵਾਲੀ' ਦੇ ਪੋਸਟਰ

ਮੁਲਜ਼ਮਾਂ ਨੂੰ ਫੜਨ ਵਾਲੀ ਟੀਮ ਹੋਵੇਗੀ ਸਨਮਾਨਤ
ਸੈਕਟਰ-9 'ਚ ਗੋਲੀ ਚਲਾਉਣ ਦੇ ਮਾਮਲੇ 'ਚ ਮੁਲਜ਼ਮ ਸਾਗਰ ਨਿਊਟਨ ਅਤੇ ਮੋਵਿਸ਼ ਨੂੰ ਸੈਕਟਰ-3 ਥਾਣਾ ਇੰਚਾਰਜ ਸ਼ੇਰ ਸਿੰਘ, ਸੈਕਟਰ-17 ਥਾਣਾ ਇੰਚਾਰਜ ਰਾਮਰਤਨ ਸ਼ਰਮਾ, ਏ. ਐੱਸ. ਆਈ. ਸੁਖਵੰਤ ਸਿੰਘ, ਹੈੱਡ ਕਾਂਸਟੇਬਲ ਅਜੈਪਾਲ ਉਰਫ ਪਾਲੀ, ਸੀਨੀਅਰ ਕਾਂਸਟੇਬਲ ਵਰਿੰਦਰ, ਕਾਂਸਟੇਬਲ ਰਵਿੰਦਰ ਅਤੇ ਨੀਰਜ ਨੇ ਫੜਿਆ ਹੈ। ਜਲਦੀ ਹੀ ਉਕਤ ਮੁਲਜਮਾਂ ਨੂੰ ਫੜਨ ਵਾਲੀ ਟੀਮ ਨੂੰ ਪੁਲਸ ਮਹਿਕਮੇ ਦੇ ਆਲਾ ਅਫਸਰ ਸਨਮਾਨਿਤ ਕਰਨਗੇ।

PunjabKesari

ਵਟਸਐਪ ਦੇ ਜ਼ਰੀਏ ਕਰਦੇ ਹਨ ਕਾਲ
ਅੰਮ੍ਰਿਤਸਰ ਜੇਲ 'ਚ ਬੰਦ ਗੈਂਗਸਟਰ ਦਲਬੀਰ ਅਤੇ ਬੱਗਾ ਜੇਲ ਵਿਚ ਫੋਨ ਦਾ ਇਸਤੇਮਾਲ ਕਰਦੇ ਹਨ। ਦੋਵੇਂ ਗੈਂਗਸਟਰ ਵਟਸਐਪ ਅਤੇ ਮੈਸੇਂਜਰ ਐਪ ਦੇ ਜ਼ਰੀਏ ਸਾਗਰ ਨਿਊਟਨ ਅਤੇ ਮੋਵਿਸ਼ ਬੈਂਸ ਨਾਲ ਗੱਲਬਾਤ ਕਰਦੇ ਸਨ। ਜੇਲ੍ਹ ਵਿਚ ਬੰਦ ਦੋਵੇਂ ਗੈਂਗਸਟਰ ਹੀ ਸਾਗਰ ਨਿਊਟਨ ਨਾਲ ਸਾਰੀ ਵਾਰਦਾਤ ਨੂੰ ਅੰਜ਼ਾਮ ਦਿਵਾਉਂਦੇ ਸਨ। ਸਾਗਰ ਦਲਬੀਰ ਦੇ ਗਰੋਹ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਦੀ ਹਰ ਗੱਲ ਮੰਨਦਾ ਸੀ।

ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦਾ ਇਕ ਹੋਰ ਕਾਰਨਾਮਾ, ਚੱਕਰਾਂ 'ਚ ਪਾਏ ਮਾਪੇ

ਰਾਜੀਵ ਦੇ ਕਹਿਣ 'ਤੇ ਕਰਦਾ ਹੈ ਹਥਿਆਰ ਸਪਲਾਈ
ਗੋਲੀ ਚਲਾਉਣ ਦੇ ਮਾਮਲੇ 'ਚ ਫੜੇ ਗਏ ਸਾਗਰ ਨਿਊਟਨ ਨਾਭਾ ਜੇਲ ਵਿਚ ਬੰਦ ਰਾਜੀਵ ਦੇ ਕਹਿਣ 'ਤੇ ਹਥਿਆਰ ਸਪਲਾਈ ਕਰਦਾ ਸੀ। ਇਸਤੋਂ ਇਲਾਵਾ ਲੁਧਿਆਣਾ ਦੇ ਵਿਜੈ ਅਤੇ ਰਾਜਾ ਸਾਗਰ ਨੂੰ ਹਥਿਆਰ ਦਿੰਦੇ ਸਨ। ਇਸ ਤੋਂ ਬਾਅਦ ਸਾਗਰ ਹਥਿਆਰ ਸਪਲਾਈ ਕਰਦਾ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਟਿਕਟਾਕ ਸਟਾਰ 'ਤੇ ਗੋਲੀ ਚਲਾਉਣ ਵਾਲੇ ਮੁੱਖ ਮੁਲਜ਼ਮ ਸਮੇਤ ਤਿੰਨ ਕਾਬੂ


Anuradha

Content Editor

Related News