ਕੋਰੋਨਾ ਵਾਇਰਸ ਨਾਲ ਜੁੜੀਆਂ ਅਹਿਮ ਗੱਲਾਂ, ਜੋ ਹਰ ਸ਼ਖਸ ਲਈ ਜਾਣਨਾ ਹੈ ਜ਼ਰੂਰੀ

03/30/2020 6:24:24 PM

ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ। ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ ਇਸ ਨਾਲ ਪੀੜਤ ਹਨ। ਭਾਰਤ 'ਚ ਮਰੀਜ਼ਾਂ ਦਾ ਅੰਕੜਾਂ 1000 ਦੇ ਪਾਰ, 27 ਦੀ ਮੌਤ ਕੇਂਦਰੀ ਸਿਹਤ ਵਿਭਾਗ ਮੁਤਾਬਕ,ਭਾਰਤ 'ਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਸੰਖਿਆਂ ਐਤਵਾਰ ਨੂੰ 1024 ਤੱਕ ਪੁੰਚ ਗਈ ਅਤੇ ਮ੍ਰਿਤਕਾਂ ਦੀ ਅੰਕੜਾਂ 27 ਤੱਕ ਪਹੁੰਚ ਗਿਆ ਹੈ। ਰਾਜਧਾਨੀ 'ਚ ਬੀਤੇ ਕੋਰੋਨਾ ਪੀੜਤਾਂ ਦੇ 106 ਨਵੇਂ ਮਾਮਲੇ ਸਾਹਮਣੇ ਆਏ ਹਨ। ਆਓ ਜਾਣਦੇ ਹਾਂ ਕੋਰੋਨਾ ਵਾਇਰਸ ਨਾਲ ਜੁੜੀਆਂ ਅਜਿਹੀਆਂ ਗੱਲਾਂ ਜੋ ਹਰ ਕੋਈ ਜਾਣਨਾ ਚਾਹੁੰਦਾ ਹੈ।

ਕੀ ਘੱਟ ਉਮਰ ਦੇ ਲੋਕਾਂ ਨੂੰ ਕੋਰੋਨਾ ਨਾਲ ਮਰਨ ਦੀ ਸੰਭਾਵਨਾ ਘੱਟ ਹੁੰਦੀ ਹੈ?
ਕੋਰੋਨਾ ਵਾਇਰਸ ਦਾ ਖਤਰਾ ਹਰ ਕਿਸੇ ਨੂੰ ਹੈ ਪਰ ਘੱਟ ਉਮਰ ਦੇ ਲੋਕਾਂ ਦੀ ਇਸ ਵਾਇਰਸ ਦੇ ਚਪੇਟ 'ਚ ਆਉਣ ਦਾ ਡਰ ਘੱਟ ਰਹਿੰਦਾ ਹੈ। ਡਬਲਿਊ. ਐੱਚ. ਓ. ਦੀ ਮੰਨੀਏ ਤਾਂ ਜ਼ਿਆਦਾ ਉਮਰ ਦੇ ਲੋਕ, ਖਾਸ ਕਰਕੇ ਜਿਨ੍ਹਾਂ ਨੂੰ ਪਲਮੋਨਰੀ ਡਿਸੀਜ਼, ਅਸਥਮਾ, ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼ ਅਤੇ ਦਿਲ ਦੀਆਂ ਬੀਮਾਰੀਆਂ ਹੋਣ, ਉਨ੍ਹਾਂ 'ਚ ਖਤਰਾ ਵਧ ਜਾਂਦਾ ਹੈ। ਯੂ. ਐੱਸ. ਦੇ ਸਿਹਤ ਅਧਿਕਾਰੀਆਂ ਦਾ ਮੰਣਨਾ ਹੈ ਕਿ ਪੁਰਸ਼ਾਂ 'ਚ ਇਸ ਵਾਇਰਸ ਕਾਰਨ ਮੌਤ ਦਾ ਖਤਰਾ ਔਰਤਾਂ ਤੋਂ ਲਗਭਗ ਦੋਗੁਣਾ ਹੋ ਸਕਦਾ ਹੈ।

ਇਹ ਵੀ ਪੜ੍ਹੋ ► ਵੱਡੀ ਖਬਰ : ਮੋਹਾਲੀ 'ਚ ਕੋਰੋਨਾ ਦਾ ਨਵਾਂ ਕੇਸ, ਪੰਜਾਬ 'ਚ ਕੁੱਲ 39 ਮਾਮਲੇ ਆਏ ਸਾਹਮਣੇ

PunjabKesari

ਕੀ ਗਰਮ ਥਾਵਾਂ 'ਚ ਨਹੀਂ ਫੈਲਦਾ ਵਾਇਰਸ?
ਮਾਹਿਰਾਂ ਦੀ ਮੰਨੀਏ ਤਾਂ ਗਰਮੀ ਦੀ ਸ਼ੁਰੂਆਤ ਵਾਇਰਸ ਦੀ ਰਫਤਾਰ ਨੂੰ ਘੱਟ ਕਰੇਗੀ ਪਰ ਡਬਲਿਊ. ਐੱਚ. ਓ. ਦਾ ਵੀ ਅਨੁਮਾਨ ਹੈ ਕਿ ਕੋਰੋਨਾ ਵਾਇਰਸ ਗਰਮ ਅਤੇ ਨਮੀਂਦਾਰ ਸਾਰੀਆਂ ਜਗ੍ਹਾਂ 'ਤੇ ਫੈਲ ਸਕਦਾ ਹੈ।

ਕਦੋਂ ਖਤਮ ਹੋਵੇਗੀ ਇਹ ਮਹਾਂਮਾਰੀ?
ਕੋਰੋਨਾ ਵਾਇਰਸ ਕਦੋਂ ਖਤਮ ਹੋਵੇਗਾ, ਇਸ ਦੇ ਬਾਰੇ 'ਚ ਕੁਝ ਨਹੀਂ ਕਿਹਾ ਜਾ ਸਕਦਾ ਹੈ। ਇਹ ਕਈ ਗੱਲਾਂ 'ਤੇ ਨਿਰਭਰ ਕਰਦਾ ਹੈ ਜਿਵੇਂ ਲੋਕ ਕਿੰਨੇ ਸਮੇਂ ਲਈ ਆਸੀਸੋਲੇਟ ਰਹਿਣਗੇ ਅਤੇ ਸੋਸ਼ਲ ਡਿਸਟੈਂਸਿੰਗ ਬਣਾ ਸਕਣਗੇ। ਵੁਹਾਨ 'ਚ ਦੋ ਮਹੀਨੇ ਦੇ ਲਾਕ ਡਾਊਨ ਦੇ ਬਾਅਦ ਜ਼ਿੰਦਗੀ ਪਟੜੀ 'ਤੇ ਵਾਪਸ ਆ ਗਈ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਇਹ ਵਾਇਰਸ ਦੋਬਾਰਾ ਤੋਂ ਆ ਸਕਦਾ ਹੈ।

ਇਹ ਵੀ ਪੜ੍ਹੋ ► ਅੰਮ੍ਰਿਤਸਰ ਦੀ ਡਾਕਟਰ ਨੇ ਕੋਵਿਡ-19 ਇਲਾਜ ਸਬੰਧੀ ਪੰਜਾਬ ਸਰਕਾਰ 'ਤੇ ਲਗਾਇਆ ਵੱਡਾ ਦੋਸ਼ 

ਕੀ ਦੋਬਾਰਾ ਵੀ ਹੋ ਸਕਦਾ ਹੈ ਕੋਰੋਨਾ?
ਠੀਕ ਹੋਏ ਲੋਕਾਂ 'ਚ ਦੋਬਾਰਾ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਜ਼ਿਆਦਾਤਰ ਵਿਗਿਆਨਕਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਦਾ ਖਤਰਾ ਹੀ ਰਹਿੰਦਾ ਹੈ। ਮਰੀਜ਼ ਦੇ ਰਿਕਵਰ ਹੋਣ 'ਤੇ ਉਸ ਦੀ ਦੋਬਾਰਾ ਜਾਂਚ ਹੁੰਦੀ ਹੈ, ਉਸ ਸਮੇਂ ਨੱਕ ਅਤੇ ਗਲੇ ਤੋਂ ਸੈਂਪਲ ਲਏ ਜਾਂਦੇ ਹਨ ਪਰ ਫਿਰ ਵੀ ਹੋ ਸਕਦਾ ਹੈ ਕਿ ਵਾਇਰਸ ਕਿਤੇ ਹੋਰ ਹੀ ਲੁਕਿਆ ਹੋਵੇ।


Anuradha

Content Editor

Related News