ਅਹਿਮ ਖ਼ਬਰ : ਵਿਜੇ ਕੁਮਾਰ ਜੰਜੂਆ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ

Tuesday, Jul 05, 2022 - 08:23 PM (IST)

ਅਹਿਮ ਖ਼ਬਰ : ਵਿਜੇ ਕੁਮਾਰ ਜੰਜੂਆ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ ਵਿਜੇ ਕੁਮਾਰ ਜੰਜੂਆ ਆਈ. ਏ. ਐੱਸ. ਅਧਿਕਾਰੀ ਨੂੰ ਪੰਜਾਬ ਦਾ ਮੁੱਖ ਸਕੱਤਰ ਬਣਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜੰਜੂਆ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹਾਂ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ ਚੋਣਾਂ ਵਜੋਂ ਤਾਇਨਾਤ ਸਨ।

ਇਹ ਖਬਰ ਵੀ ਪੜ੍ਹੋ : ਗੌਰਵ ਯਾਦਵ ਵੱਲੋਂ DGP ਦਾ ਅਹੁਦਾ ਸੰਭਾਲਦਿਆਂ ਹੀ ਪੰਜਾਬ ਪੁਲਸ ’ਚ ਵੱਡਾ ਫੇਰਬਦਲ, 334 ਅਫ਼ਸਰਾਂ ਦੇ ਤਬਾਦਲੇ

ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਬਦਲ ਕੇ ਜੰਜੂਆ ਨੂੰ ਮੁੱਖ ਸਕੱਤਰ ਬਣਾਇਆ ਗਿਆ ਹੈ, ਜਦਕਿ ਤਿਵਾੜੀ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਆਫ ਪੁਲਸ ਨਿਯੁਕਤ ਕੀਤਾ ਗਿਆ ਸੀ। 

PunjabKesari

ਇਹ ਖ਼ਬਰ ਵੀ ਪੜ੍ਹੋ : ਪਿਤਾ ਤੋਂ ਮਿਲੀ ਸੀ ਸਿਆਸਤ ਦੀ ਗੁੜ੍ਹਤੀ, ਦੋ ਵਾਰ ਵਿਧਾਇਕ ਤੇ ਹੁਣ ਕੈਬਨਿਟ ਮੰਤਰੀ ਬਣੇ ਅਮਨ ਅਰੋੜਾ

 
ਪੰਜਾਬ ਨੂੰ ਮਿਲਿਆ ਨਵਾਂ ਮੁੱਖ ਸਕੱਤਰ, ਵੀ ਕੇ ਜੰਜੂਆ ਨੂੰ ਮਿਲੀ ਜਿੰਮੇਵਾਰੀ

ਪੰਜਾਬ ਨੂੰ ਮਿਲਿਆ ਨਵਾਂ ਮੁੱਖ ਸਕੱਤਰ, ਵੀ ਕੇ ਜੰਜੂਆ ਨੂੰ ਮਿਲੀ ਜਿੰਮੇਵਾਰੀ

Posted by JagBani on Tuesday, July 5, 2022

 


author

Manoj

Content Editor

Related News