ਜਲੰਧਰ 'ਚ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਦੇ ਚਾਹਵਾਨਾਂ ਲਈ ਜ਼ਰੂਰੀ ਖਬਰ, ਦੇਖੋ ਕਦੋਂ ਨਿਕਲੇਗਾ ਡਰਾਅ

Wednesday, Sep 24, 2025 - 08:54 PM (IST)

ਜਲੰਧਰ 'ਚ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਦੇ ਚਾਹਵਾਨਾਂ ਲਈ ਜ਼ਰੂਰੀ ਖਬਰ, ਦੇਖੋ ਕਦੋਂ ਨਿਕਲੇਗਾ ਡਰਾਅ

ਜਲੰਧਰ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਵਜੋਂ ਦੀਵਾਲੀ ਤੇ ਗੁਰਪੁਰਬ ਦੇ ਮੱਦੇਨਜ਼ਰ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ। ਲਾਇਸੈਂਸ ਲੈਣ ਦੇ ਚਾਹਵਾਨ ਵਿਅਕਤੀ ਆਪਣੇ ਬਿਨੈ ਪੱਤਰ 27 ਸਤੰਬਰ ਤੱਕ (ਕਿਸੇ ਵੀ ਦਫ਼ਤਰੀ ਕੰਮ ਵਾਲੇ ਦਿਨ) ਜਮ੍ਹਾਂ ਕਰਵਾ ਸਕਦੇ ਹਨ।

ਇਸ ਦੌਰਾਨ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ, ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ (ਟੈਕਨੀਕਲ ਬਰਾਂਚ) ਚੰਡੀਗੜ੍ਹ ਦੇ ਪੱਤਰ ਅਨੁਸਾਰ Tech/Explosive Rules/Part-VII/4519-8 dated 16.09.2025 ਅਨੁਸਾਰ ਜਾਰੀ ਹਦਾਇਤਾਂ ਮੁਤਾਬਕ The Explosive Rules, 2008 ਅਧੀਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ CWP ਨੰਬਰ 23548 ਆਫ 2017 ਵਿਚ ਮਿਤੀ 13.10.2017, 17.10.2018 ਤੇ 22.10.2019 ਨੂੰ ਜਾਰੀ ਹੋਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਲ 2016 ਵਿਚ ਜਾਰੀ ਹੋਏ ਆਰਜੀ ਲਾਇਸੰਸਾਂ ਦੇ 20% ਲਾਇਸੰਸ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ। ਸਾਲ 2016 'ਚ ਜਾਰੀ ਕੀਤੇ ਕੁੱਲ ਪਟਾਖਿਆਂ ਦੇ ਆਰਜੀ ਲਾਇਸੰਸਾਂ ਦੀ ਗਿਣਤੀ 98 ਸੀ, ਜਿਸਦੇ 20% ਅਨੁਸਾਰ ਸਾਲ 2017-2024 ਵਿਚ 20 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਸਨ। ਇਸ ਲਈ ਸਾਲ 2025 ਵਿਚ ਵੀ 20 ਆਰਜ਼ੀ ਲਾਇਸੰਸ ਜਾਰੀ ਕੀਤੇ ਜਾਣੇ ਹਨ।

PunjabKesari

ਆਪ ਨੂੰ ਸ਼ਹਿਰ ਦੀ ਹਰ ਇਕ ਅਖਬਾਰ ਰਾਹੀਂ ਅਤੇ ਇਲੈਕਟਰੋਨਿਕ ਮੀਡੀਆ ਰਾਹੀ ਪਬਲਿਕ ਨੂੰ ਸੂਚਿਤ ਕਰਨ ਹਿੱਤ ਲਿਖਿਆ ਜਾਂਦਾ ਹੈ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਸ਼ਹਿਰ ਦੇ ਅਧੀਨ ਆਉਂਦੇ ਵਸਨੀਕਾਂ, ਜਿਹਨਾਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੈ, ਨੇ ਜਲੰਧਰ ਸ਼ਹਿਰ ਵਿਚ ਨਿਰਧਾਰਤ ਹੋਣ ਵਾਲੇ ਸਥਾਨ ਵਿਖੇ ਪਟਾਖਿਆਂ ਨੂੰ ਵੇਚਣ ਲਈ ਆਰਜੀ ਦੁਕਾਨਾਂ ਦੇ ਆਰਜੀ ਲਾਇਸੰਸ ਲੈਣੇ ਹਨ, ਉਹ ਆਪਣਾ ਐਪਲੀਕੇਸ਼ਨ ਫਾਰਮ ਇਸ ਦਫਤਰ ਦੀ ਅਸਲਾ ਲਾਇਸੈਂਸਿੰਗ ਬਰਾਂਚ, ਕਮਿਸ਼ਨਰੇਟ ਜਲੰਧਰ ਤੋਂ ਹਾਸਲ ਕਰਕੇ ਜਾਂ ਦਫਤਰ ਕਮਿਸ਼ਨਰ ਪੁਲਸ ਜਲੰਧਰ ਦੀ ਵੈੱਬਸਾਈਟ  https://jalandharcity.punjabpolice.gov.in/ ਤੋਂ ਡਾਊਨਲੋਡ ਕਰ ਕੇ ਮਿਤੀ 25.09.2025 ਤੋਂ 27.09.2025 ਤੱਕ (ਸਮਾਂ 09:30 AM ਤੋਂ 04:00 PM ਤੱਕ) ਫਾਰਮ ਜਮਾ ਕਰਵਾ ਸਕਦੇ ਹਨ। ਨਿਰਧਾਰਤ ਸਮੇਂ ਤੋਂ ਬਾਅਦ ਆਉਣ ਵਾਲੀ ਅਰਜ਼ੀ ਨਹੀਂ ਵਿਚਾਰੀ ਜਾਵੇਗੀ। ਇਸ ਸਬੰਧੀ 20 ਆਰਜੀ ਲਾਇਸੰਸਾਂ ਦਾ ਡਰਾਅ ਮਿਤੀ 08.10.2025 ਦਿਨ ਬੁੱਧਵਾਰ ਨੂੰ 12:00 PM ਵਜੇ ਰੈੱਡ ਕਰਾਸ ਭਵਨ, ਜਲੰਧਰ ਵਿਖੇ ਕੱਢਿਆ ਜਾਵੇਗਾ।

ਨੋਟ: ਮਾਨਯੋਗ ਸੁਪਰੀਮ ਕੋਰਟ ਜਾਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਜਾਂ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਵਿਚ ਕਿਸੇ ਪ੍ਰਕਾਰ ਦੀ ਸੋਧ/ਤਬਦੀਲੀ ਹੁੰਦੀ ਹੈ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News