ਸਿਵਲ ਹਸਪਤਾਲ ਜਲੰਧਰ ’ਚ ਇਲਾਜ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ
Friday, Apr 14, 2023 - 03:19 PM (IST)
ਜਲੰਧਰ (ਸ਼ੋਰੀ) : ਸਿਵਲ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਦੇ ਨਾਲ-ਨਾਲ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਦਵਾਈਆਂ ਸਮੇਂ ਸਿਰ ਦੇਣ ਤੇ ਸਮੇਂ ’ਤੇ ਦਵਾਈਆਂ ਲੈਣ ਬਾਰੇ ਪੂਰੀ ਜਾਣਕਾਰੀ ਦੇਣ। ਮੀਨਾਕਸ਼ੀ ਧੀਰ, ਫਾਰਮੇਸੀ ਅਫ਼ਸਰ ਤੇ ਪ੍ਰਿੰ. ਫਾਰਮੇਸੀ ਅਫ਼ਸਰ ਐਸੋਸੀਏਸ਼ਨ, ਜ਼ਿਲ੍ਹੇ ਜਲੰਧਰ ਵੱਲੋਂ ਉਪਰੋਕਤ ਹੁਕਮ ਜਾਰੀ ਕਰਦਿਆਂ ਇਕ ਅਹਿਮ ਮੀਟਿੰਗ ਕੀਤੀ ਗਈ। ਉਨ੍ਹਾਂ ਹਸਪਤਾਲ ਵਿਖੇ ਸਿਖਲਾਈ ਲਈ ਆਏ ਫਾਰਮੇਸੀ ਦੇ ਵਿਦਿਆਰਥੀਆਂ ਤੇ ਸਟਾਫ਼ ਨਾਲ ਮੀਟਿੰਗ ਕੀਤੀ । ਮੀਨਾਕਸ਼ੀ ਧੀਰ ਨੇ ਦੱਸਿਆ ਕਿ ਅਕਸਰ ਕੁਝ ਲੋਕ ਲੇਟ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਫਾਰਮੇਸੀ ਬੰਦ ਹੋਣ ਕਾਰਨ ਦਵਾਈਆਂ ਨਹੀਂ ਮਿਲਦੀਆਂ। ਸਰਦੀਆਂ ’ਚ ਹਸਪਤਾਲ ’ਚ ਓ.ਪੀ.ਡੀ. ਦਾ ਸਮਾਂ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਹੈ, ਜਦੋਂ ਕਿ ਗਰਮੀਆਂ ’ਚ ਓ.ਪੀ.ਡੀ. ਦਾ ਸਮਾਂ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਹੈ।
ਇਹ ਵੀ ਪੜ੍ਹੋ : ਚੌਧਰੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਬਹੁਤਾ ਅਸਰ ਨਹੀਂ ਦਿਸ ਰਿਹਾ ਕਰਤਾਰਪੁਰ ਦੇ ਕਾਂਗਰਸੀਆਂ ’ਚ
ਇਸ ਦੌਰਾਨ ਡਾਕਟਰ ਮਰੀਜ਼ਾਂ ਦਾ ਚੈਕਅੱਪ ਕਰਦੇ ਹਨ ਤੇ ਉਨ੍ਹਾਂ ਨੂੰ ਇਸ ਦੌਰਾਨ ਫਾਰਮੇਸੀ ਤੋਂ ਦਵਾਈਆਂ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ 17ਵੇਂ ਦਿਨ ਸੋਮਵਾਰ ਨੂੰ ਗਰਮੀਆਂ ਕਾਰਨ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਹਸਪਤਾਲ ’ਚ ਆਉਣ ਵਾਲੇ ਲੋਕਾਂ ਨੂੰ ਸਮੇਂ ਸਿਰ ਆਉਣ ਤੇ ਦਵਾਈਆਂ ਲੈਣ ਦੀ ਅਪੀਲ ਕੀਤੀ ਹੈ। ਮੀਟਿੰਗ ’ਚ ਫਾਰਮੇਸੀ ਅਫ਼ਸਰ ਸਤਵੰਤ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਸੜਕ ਕੰਢੇ ਖੜ੍ਹੇ ਰਾਹਗੀਰਾਂ ਨੂੰ ਕੁਚਲਿਆ, ਇੱਕ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ