ਪੀ. ਜੀ. ਆਈ. ਇਲਾਜ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਹਰ ਸੂਚਨਾ

02/16/2024 5:33:32 PM

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਓ.ਪੀ.ਡੀ. ’ਚ ਰੋਜ਼ਾਨਾ ਚੈਕਅਪ ਦੇ ਲਈ ਆਉਣ ਵਾਲੇ ਦੇਸ਼ ਭਰ ਦੇ ਮਰੀਜ਼ਾਂ ਨੂੰ ਕਾਰਡ ਬਣਾਉਣ ’ਚ ਲੱਗਣ ਵਾਲੀਆਂ ਲਾਈਨਾਂ ’ਚ ਲੱਗਣ ਜਾਂ ਮੋਬਾਇਲ ਤੋਂ ਪੀ. ਜੀ. ਆਈ. ਦੀ ਵੈੱਬਸਾਈਟ ’ਤੇ ਮੁਸ਼ਕਿਲ ਨਾਲ ਹੋਣ ਵਾਲੀ ਰਜਿਸਟ੍ਰੇਸ਼ਨ ਤੋਂ ਬਚਣ ਦਾ ਇਕ ਹੋਰ ਬੇਹੱਦ ਹੀ ਆਸਾਨ ਰਾਹ ਤਿਆਰ ਕਰਨ ਜਾ ਰਿਹਾ ਹੈ। ਹਾਲੇ ਤੱਕ ਪੀ. ਜੀ. ਆਈ. ਦੀ ਵੈੱਬਸਾਈਟ ਤੋਂ ਵਧੀਆ ਹੁੰਗਾਰਾ ਮਿਲਣ ਤੋਂ ਬਾਅਦ ਹੁਣ ਪੀ. ਜੀ. ਆਈ. ਪ੍ਰਸ਼ਾਸ਼ਨ ਆਪਣੀ ਐਪ ਲਾਂਚ ਕਰਨ ਜਾ ਰਿਹਾ ਹੈ। ਹੋਰਨਾਂ ਐਪਸ ਦੀ ਤਰ੍ਹਾਂ ਲੋਕ ਇਸ ਐਪ ਨੂੰ ਆਪਣੇ ਮੋਬਾਇਲ ’ਤੇ ਡਾਊਨਲੋਡ ਕਰ ਕੇ ਰੱਖ ਸਕਦੇ ਹਨ ਅਤੇ ਲੋੜ ਪੈਣ ’ਤੇ ਇਸ ਐਪ ’ਤੇ ਜਾ ਕੇ ਆਸਾਨੀ ਨਾਲ ਓ.ਪੀ.ਡੀ. ਵਿਚ ਆਉਣ ਲਈ ਰਸਿਟ੍ਰੇਸ਼ਨ ਕਰ ਕੇ ਕਾਰਡ ਬਣਵਾ ਸਕਦੇ ਹਨ। ਇਸ ਸੁਵਿਧਾ ਵਿਚ ਰੋਜ਼ਾਨਾ ਪੀ.ਜੀ.ਆਈ. ਆਉਣ ਵਾਲੇ ਕਰੀਬਨ 8 ਤੋਂ 10 ਹਜ਼ਾਰ ਮਰੀਜ਼ਾਂ ਨੂੰ ਰਾਹਤ ਮਿਲੇਗੀ। ਪਾਇਲਟ ਪ੍ਰਾਜੈਕਟ ਰਾਹੀਂ ਇਸ ਨਵੀਂ ਪਹਿਲ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ। ਪੀ. ਜੀ. ਆਈ. ਡਾਇਰੈਕਟਰ ਪ੍ਰੋ.ਵਿਵੇਕ ਲਾਲ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਵੱਡੀ ਅਤੇ ਸ਼ਾਨਦਾਰ ਪਹਿਲ ਹੈ। ਇਸ ਦੀ ਮੱਦਦ ਨਾਲ ਪੀ. ਜੀ. ਆਈ. ਅਤੇ ਜ਼ਿਆਦਾ ਪੇਸ਼ੈਂਟ ਫ੍ਰੈਡਲੀ ਬਣ ਸਕੇਗਾ।

ਇਹ ਵੀ ਪੜ੍ਹੋ : 11 ਸਾਲਾ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਦਿੱਤੀ ਦਰਦਨਾਕ ਮੌਤ, 3 ਭੈਣਾਂ ਦਾ ਇਕਲੌਤਾ ਭਰਾ ਸੀ ਤਰਨਵੀਰ ਸਿੰਘ

ਆਨਲਾਈਲ ਹੀ ਕਾਰਡ ਦੀ ਪੇਮੈਂਟ ਵੀ ਹੋਵੇਗੀ
ਓ. ਪੀ. ਡੀ. ’ਚ ਵਧਦੀ ਮਰੀਜ਼ਾਂ ਦੀ ਸੰਖਿਆ ਪਿਛਲੇ ਕੁਝ ਸਾਲਾਂ ਤੋਂ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਐਪ ਨੂੰ ਦੂਜੇ ਐਪ ਦੀ ਵਾਂਗ ਫੋਨ ’ਚ ਡਾਊਨਲੋਡ ਕੀਤਾ ਜਾ ਸਕੇਗਾ। ਜਿੱਥੇ ਮਰੀਜ਼ ਆਪਣੀ ਜਾਣਕਾਰੀ ਪਾ ਕੇ ਖੁਦ ਦਾ ਰਜਿਸਟ੍ਰੇਸ਼ਨ ਕਰੇਗਾ। ਆਨਲਾਈਨ ਹੀ ਕਾਰਡ ਦੀ ਪੇਮੈਂਟ ਵੀ ਹੋਵੇਗੀ। ਮਰੀਜ਼ ਨੂੰ ਕਾਰਡ ਨੰਬਰ ਵੀ ਜਨਰੇਟ ਹੋਵੇਗਾ। ਪ੍ਰਿੰਟ-ਆਊਟ ਰਜਿਸਟ੍ਰੇਸ਼ਨ ਦਾ ਪਰੂਫ ਹੋਵੇਗਾ। ਪੀ. ਜੀ. ਆਈ. ’ਚ ਕਾਰਡ ਬਣਾਉਣ ਵਾਲੇ ਕਾਊਂਟਰ ’ਤੇ ਮਰੀਜ਼ਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਜੋ ਲੋਕ ਫੋਨ ਦਾ ਇਸਤੇਮਾਲ ਨਹੀਂ ਕਰ ਸਕਦੇ, ਉਨ੍ਹਾਂ ਲਈ ਚੰਡੀਗੜ੍ਹ ’ਚ ਈ-ਸੰਪਰਕ ਕੇਂਦਰਾਂ ਵਰਗੇ ਵੱਖ-ਵੱਖ ਸੂਬਿਆਂ ਤੋਂ ਸਮਾਨ ਸੇਵਾਂ ਕੇਂਦਰਾਂ ਦੇ ਕਰਮਚਾਰੀ ਵੀ ਮਰੀਜ਼ਾਂ ਲਈ ਆਨਲਾਈ ਰਜਿਸਟ੍ਰੇਸ਼ਨ ਕਰਨਗੇ। ਉਨ੍ਹਾਂ ਨੂੰ ਇਕ ਪ੍ਰਿੰਟ ਆਊਟ ਦੇਣਗੇ, ਜਿਸਨੂੰ ਓ. ਪੀ. ਡੀ. ਗੇਟ ਦੇ ਬਾਹਰ ਮੌਜੂਦ ਕਾਰਡ ’ਤੇ ਲਗਾਉਣਾ ਹੋਵੇਗਾ।

ਇਹ ਵੀ ਪੜ੍ਹੋ : ਖੇਡਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਮੰਤਰੀ ਮੀਤ ਹੇਅਰ ਨੇ ਕੀਤਾ ਅਹਿਮ ਐਲਾਨ

ਜਿਸ ਸਮੇਂ ਓ. ਪੀ. ਡੀ. ’ਚ ਨੰਬਰ ਆਵੇਗਾ, ਉਹ ਐਪ ਦੱਸੇਗੀ
ਇਹ ਐਪ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕਰੇਗੀ ਸਗੋਂ ਨਾਲ ਹੀ ਮਰੀਜ਼ ਓ. ਪੀ. ਡੀ. ’ਚ ਆਉਣ ਲਈ ਆਪਣੀ ਸਹੂਲਤ ਦੀ ਮਿਤੀ ਅਤੇ ਸਮਾਂ ਵੀ ਚੁਣ ਸਕੇਗਾ। ਇਸ ਤਰ੍ਹਾਂ ਮਰੀਜ਼ ਨੂੰ ਸਵੇਰੇ ਜਲਦੀ ਪੀ. ਜੀ. ਆਈ. ਆਉਣ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਜੇਕਰ ਮਰੀਜ਼ ਨੂੰ ਐਪ ’ਤੇ ਦੁਪਹਿਰ 1 ਵਜੇ ਦਾ ਸਮਾਂ ਮਿਲਿਆ ਹੈ, ਤਾਂ ਉਹ ਉਸ ਸਮੇਂ ’ਤੇ ਆ ਸਕੇਗਾ। ਸ਼ੁਰੂਆਤੀ ਪੜਾਅ ਵਿਚ, ਐਪ ’ਤੇ ਆਨਲਾਈਨ ਮਰੀਜ਼ਾਂ ਲਈ ਕੈਪਿੰਗ ਹੋਵੇਗੀ, ਭਾਵ ਇੱਕ ਦਿਨ ’ਚ ਇੱਕ ਨਿਸ਼ਚਿਤ ਗਿਣਤੀ ’ਚ ਮਰੀਜ਼ ਰਜਿਸਟਰ ਕਰ ਸਕਣਗੇ। ਐਪ ਦੇ ਉਪਲਬਧ ਹੋਣ ’ਤੇ, ਡਾਕਟਰਾਂ ਕੋਲ ਉਨ੍ਹਾਂ ਮਰੀਜ਼ਾਂ ਦੀ ਸੂਚੀ ਹੋਵੇਗੀ ਜਿਨ੍ਹਾਂ ਨੇ ਆਨਲਾਈਨ ਰਜਿਸਟਰ ਕੀਤਾ ਹੈ ਅਤੇ ਇਸ ਨਾਲ ਪਾਰਦਰਸ਼ਤਾ ਬਰਕਰਾਰ ਰਹੇਗੀ। ਇਹ ਬਹੁਤ ਹੀ ਐਡਵਾਂਸ ਲੈਵਲ ਸਿਸਟਮ ਹੋਵੇਗਾ। ਡਿਪਟੀ ਡਾਇਰੈਕਟਰ ਅਨੁਸਾਰ ਅਸੀਂ ਭਵਿੱਖ ’ਚ ਮਰੀਜ਼ਾਂ ਲਈ ਇੱਕ ਕਿਊ-ਆਰ-ਕੋਡ ਬਣਾਉਣ ਦੀ ਵੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਵੱਖ-ਵੱਖ ਟੈਸਟਾਂ ਲਈ ਲਾਈਨਾਂ ’ਚ ਨਾ ਖੜ੍ਹਾ ਹੋਣਾ ਪਵੇ। ਕਿਊ-ਆਰ ਕੋਡ ਤੇ ਉਨ੍ਹਾਂ ਦੀ ਟੈਸਟ ਜਮ੍ਹਾਂ ਕੀਤੀ ਜਾ ਸਕੇਗੀ। ਇਸ ਨਾਲ ਨਾ ਸਿਰਫ਼ ਮਰੀਜ਼ਾਂ ਦਾ ਸਮਾਂ ਬਚੇਗਾ ਸਗੋਂ ਭੀੜ ਅਤੇ ਪਾਰਕਿੰਗ ਦੀ ਸਮੱਸਿਆ ਤੋਂ ਵੀ ਕੁਝ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ ’ਚ ਲੋਕਲ ਬਾਡੀ ਮੰਤਰੀ ਬਲਕਾਰ ਸਿੰਘ,ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲ

ਪੀ. ਜੀ. ਆਈ. ਵੈੱਬਸਾਈਟ ਇਸ ਲਈ ਨਹੀਂ ਦੇ ਸਕੀ ਰਾਹਤ
ਪੀ. ਜੀ. ਆਈ. ਨੇ 2016 ’ਚ ਰਜਿਸਟ੍ਰੇਸ਼ਨ ਲਈ ਆਪਣੀ ਵੈੱਬਸਾਈਟ ਦੀ ਸੁਵਿਧਾ ਦਿੱਤੀ ਸੀ ਪਰ ਉਹ ਸੁਵਿਧਾ ਜ਼ਿਆਦਾ ਸਫ਼ਲ ਨਹੀਂ ਹੋ ਸਕੀ। ਪੀ. ਜੀ. ਆਈ. ਓ. ਪੀ. ਡੀ. ਆਉਣ ਵਾਲੇ ਕੁਲ ਮਰੀਜ਼ਾਂ ਦਾ 20 ਫੀਸਦੀ ਵੀ ਵੈੱਬਸਾਈਟ ਰਾਹੀ ਰਜਿਸਟ੍ਰੇਸ਼ਨ ਨਹੀਂ ਕਰ ਸਕੇ। ਜਿਸ ਦਾ ਕਾਰਣ ਇਹ ਹੈ ਕਿ ਪੀ. ਜੀ. ਆਈ. ਦੀ ਵੈੱਬਸਾਈਟ ਮਸਰੂਫ ਹੋਣ ਨਾਲ ਉਹ ਹਰ ਮੋਬਾਇਲ ’ਤੇ ਓਪਨ ਹੋਣ ’ਚ ਮੁਸ਼ਕਿਲ ਆਉਂਦੀ ਸੀ। ਫਿਰ ਵੈੱਬਸਾਈਟ ’ਤੇ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਸਮੇਂ ਇੰਟਰੈੱਟ ਕਮਜ਼ੋਰ ਹੋਣ ਕਾਰਣ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਪਾਉਂਦੀ ਸੀ। ਇਸ ਕਾਰਣ ਨਾਲ ਚੰਡੀਗੜ੍ਹ ਅਤੇ ਆਸ-ਪਾਸ ਦੇ ਲੋਕਾਂ ਨੂੰ ਅੱਜ ਵੀ ਪੀ. ਜੀ. ਆਈ. ਆ ਕੇ ਹੀ ਕਾਰਡ ਬਣਾਉਂਣੇ ਪੈਦੇ ਹਨ।

ਆਈ ਡਿਪਾਰਟਮੈਂਟ ਦੀ ਰਜਿਸਟ੍ਰੇਸ਼ਨ ਨਾਲ ਸ਼ੁਰੂ ਹੋਵੇਗੀ ਐਪ: ਰਾਏ
ਪੀ. ਜੀ. ਆਈ. ਡਿਪਟੀ ਡਾਇਰੈਕਟਰ ਪੰਕਜ ਰਾਏ ਅਨੁਸਾਰ ਹਸਪਤਾਲ ਵਲੋਂ ਇਕ ਟੀਮ ਏਮਜ਼ ਭੁਵਨੇਸ਼ਵਰ ਵਿਚ ਇਸ ਪ੍ਰਾਜੈਕਟ ਸਬੰਧੀ ਜਾਣ ਵਾਲੀ ਹੈ। ਉੱਥੇ ਇਹ ਸਿਸਟਮ ਪਹਿਲਾਂ ਤੋਂ ਕੰਮ ਰਿਹਾ ਹੈ। ਫਿਲਹਾਲ ਸਾਰੇ ਵਿਭਾਗਾਂ ਲਈ ਇਸਨੂੰ ਸ਼ੁਰੂ ਕਰਨਾ ਥੋੜ੍ਹਾ ਮੁਸ਼ਕਿਲ ਹੈ ਪਰ ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਤੋਂ ਪਹਿਲਾਂ ਆਈ ਡਿਪਾਰਟਮੈਂਟ ’ਚ ਇਕ ਪਾਇਲਟ ਪ੍ਰਾਜੈਕਟ ਨਾਲ ਇਸ ਸੁਵਿਧਾ ਨੂੰ ਸ਼ੁਰੂ ਕੀਤਾ ਜਾਵੇਗਾ। ਫਿਰ ਜਿਸ ਤਰ੍ਹਾਂ ਦਾ ਹੁੰਗਾਰਾ ਆਵੇਗਾ, ਉਸ ਮੁਤਾਬਕ ਹੋਰ ਵਿਭਾਗਾਂ ਨੂੰ ਇਸ ਪ੍ਰਾਜੈਕਟ ਨਾਲ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ : ਰਿਸ਼ਵਤ ਮੰਗਣ ਵਾਲਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Anuradha

Content Editor

Related News