ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਬੰਦ ਰਹਿਣਗੇ ਇਹ ਰਸਤੇ, ਨਵਾਂ ਰੂਟ ਪਲਾਨ ਜਾਰੀ

Tuesday, Oct 24, 2023 - 12:41 PM (IST)

ਚੰਡੀਗੜ੍ਹ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਬੰਦ ਰਹਿਣਗੇ ਇਹ ਰਸਤੇ, ਨਵਾਂ ਰੂਟ ਪਲਾਨ ਜਾਰੀ

ਚੰਡੀਗੜ੍ਹ (ਸੁਸ਼ੀਲ ਰਾਜ) : ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਮੰਗਲਵਾਰ ਨੂੰ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਮੰਗਲਵਾਰ ਨੂੰ ਦੁਸਹਿਰਾ ਦੇਖਣ ਆਉਣ ਵਾਲੇ ਲੋਕਾਂ ਲਈ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਦੁਸਹਿਰੇ ਦੌਰਾਨ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਮ ਨਾਲ ਨਜਿੱਠਣ ਲਈ ਕਈ ਥਾਵਾਂ ’ਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੈ। ਕਈ ਥਾਵਾਂ ’ਤੇ ਸਕੂਲਾਂ, ਕਾਲਜਾਂ ਅਤੇ ਖ਼ਾਲੀ ਪਏ ਮੈਦਾਨਾਂ 'ਚ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸੈਕਟਰ-19 ਦੀ ਮਾਰਕਿਟ ਅਤੇ ਸੈਕਟਰ-18 ਸਥਿਤ ਚਰਚ ਦੇ ਵਿਚਕਾਰ ਬੈਰੀਅਰ ਦੀਆਂ ਰੱਸੀਆਂ ਬੰਨ੍ਹ ਦਿੱਤੀਆਂ ਹਨ ਤਾਂ ਜੋ ਬਜ਼ਾਰ 'ਚ ਜਾਮ ਨਾ ਲੱਗੇ। ਇਸ ਦੇ ਨਾਲ ਹੀ ਦੁਕਾਨਦਾਰ ਬਜ਼ਾਰ ਦੀਆਂ ਪਾਰਕਿੰਗਾਂ 'ਚ ਵਾਹਨਾਂ ਅਤੇ ਸਾਈਕਲਾਂ ’ਤੇ ਰੱਖ ਕੇ ਸਮਾਨ ਵੇਚ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਪਾਰਕਿੰਗ ਲਈ ਥਾਂ ਨਹੀਂ ਮਿਲ ਰਹੀ।
ਸੈਕਟਰ-17 ’ਚ ਦੁਸਹਿਰੇ ਲਈ ਪਾਰਕਿੰਗ ਸਥਾਨ
ਸੈਕਟਰ-17 ਸਥਿਤ ਪਰੇਡ ਗਰਾਊਂਡ 'ਚ ਦੁਸਹਿਰਾ ਮਨਾਇਆ ਜਾਵੇਗਾ। ਇਸ ਦੇ ਲਈ ਪੁਲਸ ਵਿਭਾਗ ਸੈਕਟਰ-22ਏ ਮਾਰਕਿਟ ਦੀ ਪਾਰਕਿੰਗ, ਸੈਕਟਰ-22ਬੀ ਮਾਰਕਿਟ ਦੀ ਪਾਰਕਿੰਗ, ਸੈਕਟਰ-17 ਵਿਚ ਨੀਲਮ ਸਿਨੇਮਾ ਦੇ ਪਿੱਛੇ ਅਤੇ ਸੈਕਟਰ-17 ਦੇ ਫੁੱਟਬਾਲ ਗਰਾਊਂਡ 'ਚ ਸੈਕਟਰ-17 ਦੇ ਬੱਸ ਸਟੈਂਡ ਦੇ ਸਾਹਮਣੇ ਪਾਰਕਿੰਗ 'ਚ ਵਾਹਨ ਪਾਰਕ ਕਰ ਸਕਣਗੇ। ਦੁਸਹਿਰੇ ਦੌਰਾਨ ਸ਼ਾਮ 5.30 ਤੋਂ 6.30 ਤੱਕ ਪੁਲਸ ਉਦਯੋਗ ਮਾਰਗ ’ਤੇ ਟ੍ਰੈਫਿਕ ਨੂੰ 17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, 18/19/20/21 ਚੌਂਕ ਅਤੇ ਕ੍ਰਿਕਟ ਸਟੇਡੀਅਮ ਚੌਂਕ ਤੋਂ ਆਈ. ਸੀ. ਬੀ. ਟੀ . ਸੈਕਟਰ-17 ਚੌਂਕ ਵੱਲ ਮੋੜ ਦੇਵੇਗੀ। 17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਰਸਤਾ, 18/19/20/21 ਚੌਂਕ ਅਤੇ ਕ੍ਰਿਕਟ ਸਟੇਡੀਅਮ ਚੌਂਕ ਵੱਲ ਮੋੜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਖ਼ੁਸ਼ੀਆਂ 'ਚ ਛਾਇਆ ਮਾਤਮ, ਇਕਲੌਤੇ ਜਵਾਨ ਪੁੱਤ ਦੀ ਮੌਤ ਨੇ ਚੀਰਿਆ ਕਾਲਜਾ, ਟੁੱਟਿਆ ਵੱਡਾ ਸੁਫ਼ਨਾ (ਤਸਵੀਰਾਂ)
ਸੈਕਟਰ-34 ’ਚ ਦੁਸਹਿਰੇ ਲਈ ਪਾਰਕਿੰਗ ਸਥਾਨ
ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਥਿਤ ਗਰਾਊਂਡ 'ਚ ਦੁਸਹਿਰਾ ਮਨਾਇਆ ਜਾਵੇਗਾ। ਦੁਸਹਿਰਾ ਦੇਖਣ ਆਉਣ ਵਾਲੇ ਲੋਕਾਂ ਲਈ ਪੁਲਸ ਵਿਭਾਗ ਵੱਲੋਂ ਆਪਣੇ ਵਾਹਨ ਸੈਕਟਰ -34 ਸਥਿਤ ਵੈਜੀਟੇਬਲ ਗਰਾਊਂਡ ਪਾਰਕਿੰਗ, ਸ਼ਾਮ ਫੈਸ਼ਨ ਮਾਲ, ਸੈਕਟਰ-34 ਸਥਿਤ ਲਾਇਬ੍ਰੇਰੀ ਬਿਲਡਿੰਗ ਅਤੇ ਕੰਪਲੈਕਸ ਪਾਰਕਿੰਗ ਵਿਚ ਪਾਰਕ ਕੀਤੇ ਜਾ ਸਕਦੇ ਹਨ। ਜਾਮ ਤੋਂ ਬਚਣ ਲਈ ਟ੍ਰੈਫਿਕ ਪੁਲਸ ਨੇ ਸੈਕਟਰ 34/35 ਫਰਨੀਚਰ ਮੋੜ ਤੋਂ ਸੈਕਟਰ 34 ਨੂੰ ਜਾਣ ਵਾਲੀ ਸੜਕ ਨੂੰ ਸ਼ਾਮ 5.30 ਤੋਂ 7 ਵਜੇ ਤੱਕ ਬੰਦ ਕਰ ਦਿੱਤਾ ਹੈ।
ਸੈਕਟਰ-46 ’ਚ ਇਹ ਹਨ ਪਾਰਕਿੰਗ ਦੇ ਪ੍ਰਬੰਧ
ਸੈਕਟਰ-46 ਸਥਿਤ ਦੁਸਹਿਰਾ ਗਰਾਊਂਡ ਵਿਖੇ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਟ੍ਰੈਫਿਕ ਪੁਲਸ ਵੱਲੋਂ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਤੁਸੀਂ ਆਪਣੇ ਵਾਹਨ ਸੈਕਟਰ-46 ਦੀ ਪਾਰਕਿੰਗ ਵਿਚ, ਸੈਕਟਰ 46 ਵਿਚ ਗਲੀ ਬਜ਼ਾਰ ਦੇ ਸਾਹਮਣੇ ਵਾਲੀ ਗਰਾਊਂਡ ਵਿਚ ਅਤੇ ਸੈਕਟਰ-46 ਡੀ ਵਿਚ ਬੂਥਮ ਮਾਰਕੀਟ ਦੇ ਨੇੜੇ ਪਾਰਕਿੰਗ ਵਿਚ ਪਾਰਕ ਕਰ ਸਕਦੇ ਹੋ। ਭੀੜ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਸੈਕਟਰ 45/46 ਲਾਈਟ ਪੁਆਇੰਟ ਤੋਂ ਸੈਕਟਰ 46 ਵੱਲ ਜਾਣ ਵਾਲੀ ਸੜਕ ਨੂੰ ਸ਼ਾਮ 5.30 ਤੋਂ 7 ਵਜੇ ਤੱਕ ਬੰਦ ਕਰ ਦਿੱਤਾ ਜਾਵੇਗਾ।
ਸਕੂਲਾਂ ਅਤੇ ਕਾਲਜਾਂ ’ਚ 20 ਪਾਰਕਿੰਗ ਥਾਵਾਂ ’ਤੇ ਬਣਾਈਆਂ ਪਾਰਕਿੰਗਾਂ
ਤਿਉਹਾਰ ਨੂੰ ਦੇਖਦੇ ਹੋਏ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਸਕੂਲਾਂ ਅਤੇ ਕਾਲਜਾਂ 'ਚ 22 ਥਾਵਾਂ ’ਤੇ ਪਾਰਕਿੰਗਾਂ ਬਣਾਈਆਂ ਹਨ। ਲੋਕ 24 ਅਕਤੂਬਰ ਤੋਂ 13 ਨਵੰਬਰ ਤੱਕ ਇਨ੍ਹਾਂ ਪਾਰਕਿੰਗਾਂ 'ਚ ਆਪਣੇ ਵਾਹਨ ਪਾਰਕ ਕਰ ਸਕਣਗੇ। ਜੇਕਰ ਲੋਕ ਨੋ ਪਾਰਕਿੰਗ ’ਚ ਵਾਹਨ ਖੜ੍ਹੇ ਕਰਦੇ ਹਨ ਤਾਂ ਟ੍ਰੈਫਿਕ ਪੁਲਸ ਉਨ੍ਹਾਂ ਦੇ ਚਲਾਨ ਕੱਟੇਗੀ। ਜਾਮ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਬਜ਼ਾਰ 'ਚ ਮੁਹਿੰਮ ਵਿੱਢੀ ਹੋਈ ਹੈ। ਗਲਤ ਪਾਰਕਿੰਗ ਲਈ 2500 ਰੁਪਏ ਦਾ ਚਲਾਨ। ਸੜਕ ’ਤੇ ਗਲਤ ਪਾਰਕ ਕੀਤੇ ਵਾਹਨਾਂ ਨੂੰ ਟੋਇੰਗ ਕਰਨ ਲਈ ਟੋਇੰਗ ਵੈਨਾਂ ਹਰ ਬਜ਼ਾਰ ਵਿਚ ਉਪਲੱਬਧ ਹੋਣਗੀਆਂ। ਡਰਾਈਵਰ ਨੂੰ ਟੋਇੰਗ ਲਈ 1000 ਰੁਪਏ ਅਤੇ ਚਲਾਨ ਦੇ 500 ਰੁਪਏ ਸਮੇਤ ਕੁੱਲ 2500 ਰੁਪਏ ਦੇਣੇ ਹੋਣਗੇ। ਪੁਲਸ ਕੈਮਰਿਆਂ ਨਾਲ ਵਿਜ਼ੀ 2 ਬਜ਼ਾਰਾਂ ’ਤੇ ਵੀ ਨਜ਼ਰ ਰੱਖੇਗੀ। ਇਸ ਸਬੰਧੀ ਸਾਰੇ ਟ੍ਰੈਫਿਕ ਡੀ.ਐੱਸ.ਪੀਜ਼, ਇੰਸਪੈਕਟਰਾਂ ਸਮੇਤ ਇੰਚਾਰਜਾਂ ਦੇ ਚਲਾਨ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ 50 ਥਾਵਾਂ 'ਤੇ ਲੱਗ ਰਹੇ ਦੁਸਹਿਰੇ ਦੇ ਮੇਲੇ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਇਨ੍ਹਾਂ ਥਾਵਾਂ ’ਤੇ ਮੁਫ਼ਤ ਪਾਰਕ ਕਰੋ ਆਪਣਾ ਵਾਹਨ
ਸੈਕਟਰ-8 ਦੀ ਮਾਰਕਿਟ : ਸੈਕਟਰ-8ਬੀ ਸਰਕਾਰੀ ਮਾਡਲ ਹਾਈ ਸਕੂਲ
ਸੈਕਟਰ-15 ਦੀ ਮਾਰਕਿਟ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁਰਦੁਆਰੇ ਦੇ ਨੇੜੇ ਸੈਕਟਰ-15 ਸੀ ਵਿਚ ਸਥਿਤ ਹੈ।
ਸੈਕਟਰ-18 ਦੀ ਮਾਰਕਿਟ : ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-18
ਸੈਕਟਰ-19 ਦੀ ਮਾਰਕਿਟ : ਸੈਕਟਰ-19 ਡੀ ਵਿਚ ਸਰਕਾਰੀ ਹਾਈ ਸਕੂਲ, ਸੈਕਟਰ-19 ਸੀ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ।
ਸੈਕਟਰ-20 ਦੀ ਮਾਰਕਿਟ : ਸਰਕਾਰੀ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-20 ਬੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-20 ਡੀ, ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-20।
ਸੈਕਟਰ-22 ਦੀ ਮਾਰਕਿਟ : ਸੈਕਟਰ-22 ਏ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-22 ਸੀ ਸਥਿਤ ਸਰਕਾਰੀ ਮਾਡਲ ਹਾਈ ਸਕੂਲ।
ਸੈਕਟਰ-29 ਦੀ ਮਾਰਕਿਟ : ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-29 ਬੀ, ਸਰਕਾਰੀ ਹਾਈ ਸਕੂਲ, ਸੈਕਟਰ-29 ਬੀ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-29।
ਸੈਕਟਰ-30 ਦੀ ਮਾਰਕਿਟ : ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-30
ਸੈਕਟਰ-32 ਦੀ ਮਾਰਕਿਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-32 ਸੀ
ਸੈਕਟਰ-34 ਦੀ ਮਾਰਕਿਟ : ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-34 ਸੀ
ਸੈਕਟਰ-35 ਮਾਰਕਿਟ : ਸੈਕਟਰ-35 ਡੀ ਸਰਕਾਰੀ ਮਾਡਲ ਹਾਈ ਸਕੂਲ ਅਤੇ ਸੈਕਟਰ-35 ਡੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ
ਸੈਕਟਰ-37 ਦੀ ਮਾਰਕਿਟ : ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-37 ਸੀ ਅਤੇ ਸਰਕਾਰੀ ਮਾਡਲ ਸਕੂਲ, ਸੈਕਟਰ-37 ਸੀ।
ਸੈਕਟਰ-38 ਦੀ ਮਾਰਕਿਟ : ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-38 ਡੀ
ਸੈਕਟਰ-40 ਮਾਰਕਿਟ : ਸੈਕਟਰ-40 ਏ ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ-40 ਬੀ ਗਰਵਮੇ ਮਾਡਲ ਸਕੂਲ
ਸੈਕਟਰ-41 ਦੀ ਮਾਰਕਿਟ : ਸੈਕਟਰ-41 ਡੀ ਦਾ ਸਰਕਾਰੀ ਮਾਡਲ ਸਕੂਲ
ਸੈਕਟਰ-44 ਦੀ ਮਾਰਕਿਟ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-44
ਸੈਕਟਰ-45 ਦੀ ਮਾਰਕਿਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-45 ਏ
ਸੈਕਟਰ-46 ਦੀ ਮਾਰਕਿਟ : ਸੈਕਟਰ-46 ਸਰਕਾਰੀ ਕਾਲਜ, ਸੈਕਟਰ 46 ਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਸੈਕਟਰ-47 ਦੀ ਮਾਰਕਿਟ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-47 ਸੀ
ਮਨੀਮਾਜਰਾ ਬਾਜ਼ਾਰ : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਮਾਡਲ ਹਾਈ ਸਕੂਲ ਅਤੇ ਸਰਕਾਰੀ ਮਾਡਲ ਹਾਈ ਸਕੂਲ ਬੱਸ ਸਟੈਂਡ ਨੇੜੇ ਸਥਿਤ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News