ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਲਗਾਤਾਰ ਫੈਲ ਰਹੀ ਇਹ ਬੀਮਾਰੀ, ਖ਼ੁਦ ਦਾ ਰੱਖੋ ਧਿਆਨ

Thursday, Jul 25, 2024 - 10:05 AM (IST)

ਚੰਡੀਗੜ੍ਹ (ਸ਼ੀਨਾ) : ਸਿਹਤ ਵਿਭਾਗ ਯੂ. ਟੀ. ਚੰਡੀਗੜ੍ਹ ਵੱਲੋਂ ਮੌਸਮੀ ਇਨਫਲੂਏਂਜ਼ਾ ਏ (ਐੱਚ.1 ਐੱਨ.1) ਵਿਚਾਲੇ ਵੱਧ ਰਹੇ ਮਰੀਜ਼ਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਬਦਲਦੇ ਮੌਸਮ ਦੇ ਨਾਲ ਖ਼ਾਸ ਕਰ ਕੇ ਮਾਨਸੂਨ ’ਚ ਨਮੀ ਵੱਧਣ ਕਾਰਨ, ਇਨਫਲੂਏਂਜ਼ਾ ਏ (ਐੱਚ.1 ਐੱਨ.1), ਐਡੀਨੋਵਾਇਰਸ ਵਾਇਰਲ ਬਿਮਾਰੀ ਫੈਲ ਰਹੀ ਹੈ। ਇਸ ’ਚ ਜ਼ਿਆਦਾਤਰ ਰੋਗਾਣੂਆਂ ਦੀ ਵੱਧਦੀ ਗਿਣਤੀ ਲਈ ਵਾਤਾਵਰਣ ਅਨੁਕੂਲ ਹੈ। ਨਿੱਜੀ ਸਫ਼ਾਈ ਅਤੇ ਖੰਘ, ਭੀੜ-ਭੜੱਕੇ ਆਦਿ ਵੱਲ ਉੱਚਿਤ ਧਿਆਨ ਨਾ ਦੇਣ ਨਾਲ ਐੱਚ.1 ਐੱਨ.1 ਦੇ ਕੇਸ ਹੋ ਸਕਦੇ ਹਨ। ਸੀਜ਼ਨਲ ਇਨਫਲੂਏਂਜ਼ਾ ਏ (ਐੱਚ.1 ਐੱਨ.1) ਇਕ ਵਾਇਰਲ ਬਿਮਾਰੀ ਹੈ। ਜੇਕਰ ਲੱਛਣ ਘੱਟ ਨਹੀਂ ਹੁੰਦੇ ਹਨ, ਤਾਂ ਸਾਨੂੰ ਨਜ਼ਦੀਕੀ ਸਿਹਤ ਸਹੂਲਤ ਨੂੰ ਰਿਪੋਰਟ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸੁਖਬੀਰ ਵਲੋਂ ਪਾਰਟੀ ਦੀ ਕੋਰ ਕਮੇਟੀ ਭੰਗ ਕਰਨ 'ਤੇ ਬੋਲੇ ਬੀਬੀ ਜਗੀਰ ਕੌਰ-Boss is Always Right (ਵੀਡੀਓ)
ਇਨਫਲੂਏਂਜ਼ਾ ਦੇ ਲੱਛਣ 
ਸਾਹ ਲੈਣ ’ਚ ਮੁਸ਼ਕਲ, ਚਮੜੀ ਜਾਂ ਬੁੱਲ੍ਹਾਂ ਦਾ ਨੀਲਾ ਰੰਗ, ਥੁੱਕ ’ਚ ਖੂਨ ਆਉਣਾ ਬੁਖ਼ਾਰ ਅਤੇ ਹੋਰ ਲੱਛਣ ਸ਼ਾਮਲ ਹੋ ਸਕਦੇ ਹਨ, ਖੰਘ, ਗਲੇ ’ਚ ਖ਼ਰਾਸ਼, ਵਗਦਾ ਜਾਂ ਭਰਿਆ ਨੱਕ, ਸਰੀਰ ’ਚ ਦਰਦ ਹੋਣਾ, ਸਿਰ ਦਰਦ ਕਰਨਾ, ਠੰਡ ਲੱਗਣਾ, ਦਸਤ ਲੱਗਣਾ, ਉਲਟੀਆਂ ਆਉਣਾ, ਥਕਾਵਟ
ਇਸ ਬਿਮਾਰੀ ’ਚ ਛੋਟੇ ਬੱਚੇ ਚਿੜਚਿੜੇ ਹੋ ਸਕਦੇ ਹਨ, ਤਰਲ ਪਦਾਰਥ ਨਹੀਂ ਲੈਂਦੇ ਅਤੇ ਫੀਡ ਲੈਣ ਤੋਂ ਇਨਕਾਰ ਕਰਦੇ ਹਨ। ਜੇਕਰ ਡਾਕਟਰ ਵਲੋਂ ਸਲਾਹ ਦਿੱਤੀ ਜਾਵੇ ਤਾਂ ਘਰ ’ਚ ਰਹੋ। ਯਾਤਰਾ ਨਾ ਕਰੋ ਜਾਂ ਕੰਮ ਜਾਂ ਸਕੂਲ ਨਾ ਜਾਓ ਅਤੇ ਆਪਣੇ ਘਰ ਦੇ ਅੰਦਰ ਐਕਸਪੋਜ਼ਰ ਨੂੰ ਘਟਾਓ। ਲੱਛਣ ਸ਼ੁਰੂ ਹੋਣ ’ਤੇ ਦੂਜਿਆਂ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ।

ਇਹ ਵੀ ਪੜ੍ਹੋ : ਹਾਈਕੋਰਟ 'ਚ ਆਉਣ ਵਾਲੇ ਜੱਜ, ਵਕੀਲ ਤੇ ਆਮ ਲੋਕ ਨਹੀਂ ਸੁਰੱਖਿਅਤ, ਪੜ੍ਹੋ ਪੂਰੀ ਖ਼ਬਰ
ਇਨ੍ਹਾਂ ਲੋਕਾਂ ਲਈ ਸਲਾਹ
ਸ਼ੂਗਰ, ਹਾਈਪਰਟੈਨਸ਼ਨ, ਸਾਹ ਨਾਲੀ ਦੀ ਬਿਮਾਰੀ ਅਤੇ ਦਿਲ ਦੀ ਬਿਮਾਰੀ ਆਦਿ ਵਾਲੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ, 5 ਸਾਲ ਤੋਂ ਛੋਟੇ ਬੱਚੇ ਅਤੇ ਗਰਭਵਤੀ ਔਰਤਾਂ ਨੂੰ ਇਸ ਗੰਭੀਰ ਬੀਮਾਰੀ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।
ਕੀ ਕਰੀਏ
ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕੋ
ਖੰਘਦੇ ਜਾਂ ਛਿੱਕਦੇ ਵੇਲੇ ਵਰਤੇ ਟਿਸ਼ੂ ਨੂੰ ਕਿਸੇ ਕੋਲ ਨਾ ਰੱਖੋ
ਆਪਣੇ ਹੱਥਾਂ ਨੂੰ ਸਾਬਣ ਅਤੇ ਹੈਂਡਵਾਸ਼ ਜਾਂ ਸੈਨੇਟਾਈਜ਼ਰ ਨਾਲ ਸਾਫ਼ ਕਰੋ
ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚੋ
ਮਾਸਕ ਪਾਓ ਅਤੇ ਭੀੜ ਵਾਲੀਆਂ ਥਾਵਾਂ ਤੋਂ ਬਚੋ
ਭਰਪੂਰ ਨੀਂਦ ਲਓ
ਬਹੁਤ ਸਾਰਾ ਤਰਲ ਪਦਾਰਥ ਪੀਓ ਅਤੇ ਪੌਸ਼ਟਿਕ ਭੋਜਨ ਖਾਓ
ਬੁਖ਼ਾਰ ਅਤੇ ਸਰੀਰ ਦੇ ਦਰਦ ਲਈ ਪੈਰਾਸੀਟਾਮੋਲ ਲਓ
ਫਲੂ ਨਾਲ ਪੀੜਤ ਕੀ ਨਾ ਕਰਨ
ਹੱਥ ਨਾ ਮਿਲਾਓ ਜਾਂ ਜੱਫੀ ਨਾ ਪਾਓ
ਜਨਤਕ ਥਾਵਾਂ ’ਤੇ ਨਾ ਥੁੱਕੋ
ਕੋਲ ਬੈਠ ਕੇ ਖਾਣਾ ਨਾ ਖਾਓ
ਡਾਕਟਰ ਦੀ ਸਲਾਹ ਤੋਂ ਬਿਨਾ ਐਂਟੀਬਾਇਓਟਿਕਸ ਜਾਂ ਹੋਰ ਦਵਾਈ ਨਾ ਲਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News