ਬੱਚਿਆਂ ਨੂੰ ਬੱਸਾਂ ''ਚ ਸਕੂਲ ਭੇਜਣ ਵਾਲੇ ਮਾਪੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਕਿਤੇ ਤੁਹਾਡੇ ਬੱਚੇ ਨਾਲ ਤਾਂ ਨਹੀਂ ਹੁੰਦਾ ਅਜਿਹਾ ?

Friday, Jan 19, 2024 - 04:15 AM (IST)

ਬੱਚਿਆਂ ਨੂੰ ਬੱਸਾਂ ''ਚ ਸਕੂਲ ਭੇਜਣ ਵਾਲੇ ਮਾਪੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਕਿਤੇ ਤੁਹਾਡੇ ਬੱਚੇ ਨਾਲ ਤਾਂ ਨਹੀਂ ਹੁੰਦਾ ਅਜਿਹਾ ?

ਗੁਰਾਇਆ (ਮੁਨੀਸ਼)- ਆਏ ਦਿਨ ਸਕੂਲੀ ਬੱਸਾਂ ਦੇ ਹਾਦਸਿਆਂ ’ਚ ਬੱਚੇ ਆਪਣੀ ਕੀਮਤੀ ਜਾਨਾਂ ਗੁਆ ਰਹੇ ਹਨ। ਇਸ ’ਚ ਭਾਵੇਂ ਸਕੂਲ ਦਾ ਕਸੂਰ ਹੋਵੇ ਜਾਂ ਬੱਸ ਡਰਾਈਵਰ ਦਾ। ਉਸ ਸਮੇਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਕੁਝ ਸਕੂਲ ਬੱਸਾਂ ਨੂੰ ਨਸ਼ੇੜੀ ਤੇ ਲਾਪ੍ਰਵਾਹ ਡਰਾਈਵਰਾਂ ਦੇ ਹਵਾਲੇ ਕਰ ਦਿੰਦੇ ਹਨ ਤੇ ਬੱਚਿਆਂ ਦੀ ਜਾਨ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਬੱਸਾਂ ਲਾਪਰਵਾਹ ਡਰਾਈਵਰ ਹਵਾਲੇ ਕਰ ਦਿੰਦੇ ਹਨ।

ਅਜਿਹਾ ਹੀ ਇਕ ਮਾਮਲਾ ਗੁਰਾਇਆ ਲਾਗਲੇ ਪਿੰਡ ਦੇ ਇਕ ਪ੍ਰਾਈਵੇਟ ਸਕੂਲ ਦਾ ਸਾਹਮਣੇ ਆਇਆ ਹੈ, ਜਿੱਥੇ ਸਵੇਰੇ ਇਕ ਨਸ਼ੇੜੀ ਸਕੂਲੀ ਬੱਸ ਦੇ ਡਰਾਈਵਰ ਨੇ ਬੱਸ ’ਚ ਸਫ਼ਰ ਕਰ ਰਹੇ ਬੱਚਿਆਂ ਦੀ ਜਾਨ ਨੂੰ ਖ਼ਤਰੇ ’ਚ ਪਾ ਦਿੱਤਾ, ਜਦੋਂ ਡਰਾਈਵਰ ਬੱਸ ਨੂੰ ਕਾਬੂ ਨਾ ਕਰ ਸਕਿਆ ਤਾਂ ਬੱਚਿਆਂ ਨੇ ਖ਼ੁਦ ਹੀ ਹਿੰਮਤ ਜੁਟਾ ਕੇ ਬੱਸ ਦਾ ਸਟੇਅਰਿੰਗ ਫੜ ਲਿਆ। ਬੱਸ ਇਕ ਪਾਸੇ ਖੜ੍ਹੀ ਕਰ ਦਿੱਤੀ। ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਬੱਚਿਆਂ ਨੂੰ ਸਹੀ ਸਲਾਮਤ ਬੱਸ ’ਚੋਂ ਬਾਹਰ ਕੱਢਿਆ ਤੇ ਪੁਲਸ ਨੂੰ ਬੁਲਾ ਕੇ ਬੱਸ ਡਰਾਈਵਰ ਨੂੰ ਪੁਲਸ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਪਲਾਈ ਕਰਨ ਵਾਲਾ ਤਸਕਰ STF ਨੇ 35 ਕਰੋੜ ਦੀ ਹੈਰੋਇਨ ਸਣੇ ਕੀਤਾ ਕਾਬੂ

ਬੱਚਿਆਂ ਦੇ ਸੁਰੱਖਿਅਤ ਹੋਣ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਤੇ ਬੱਚਿਆਂ ਨੂੰ ਦੂਜੀ ਸਕੂਲੀ ਬੱਸ ’ਚ ਸਕੂਲ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ 10 ਵਜੇ ਗੁਰਾਇਆ ਦੇ ਪਿੰਡ ਚੱਕ ਦੇਸਰਾਜ ਦੀ ਇਕ ਸਕੂਲੀ ਬੱਸ ਦੇ ਡਰਾਈਵਰ ਨੇ ਕੋਈ ਨਸ਼ਾ ਕੀਤਾ ਲੱਗਦਾ ਸੀ, ਜੋ ਬੱਚਿਆਂ ਨੂੰ ਲੈਣ ਲਈ ਗੁਰਾਇਆ ਦੇ ਪਿੰਡ ਡੱਲੇਵਾਲ ’ਚ ਬੱਸ ਚਲਾ ਕੇ ਪਿੰਡ ਕੁਤਬੇਵਾਲ ਤੇ ਸ਼ਾਹਪੁਰ ਤੋਂ ਚੁੱਕ ਕੇ ਜਦੋਂ ਉਹ ਪਿੰਡ ਤੇਹਿੰਗ ਵੱਲ ਜਾ ਰਿਹਾ ਸੀ ਤਾਂ ਉਸ ਨੇ ਸੰਘਣੀ ਧੁੰਦ ’ਚ ਬੱਸ ਦੀ ਰਫ਼ਤਾਰ ਵਧਾ ਦਿੱਤੀ, ਜਦੋਂ ਬੱਸ ਉਸ ਦੇ ਕਾਬੂ ਤੋਂ ਬਾਹਰ ਹੋ ਗਈ ਤਾਂ ਉਹ ਇਸ ਨੂੰ ਇਧਰ-ਉਧਰ ਸੜਕ ’ਤੇ ਲਿਜਾਣ ਲੱਗਾ।

ਪਹਿਲਾਂ ਤਾਂ ਬੱਚਿਆਂ ਨੇ ਸੋਚਿਆ ਕਿ ਧੁੰਦ ’ਚ ਡਰਾਈਵਰ ਨੂੰ ਕੁਝ ਨਜ਼ਰ ਨਹੀਂ ਆ ਰਿਹਾ, ਜਦੋਂ ਬੱਚਿਆਂ ਨੇ ਉਸ ਨੂੰ ਸਪੀਡ ਘੱਟ ਕਰਨ ਲਈ ਕਿਹਾ ਤਾਂ ਉਹ ਬੱਚਿਆਂ ਨਾਲ ਬਹਿਸ ਕਰਨ ਲੱਗ ਗਿਆ ਤੇ ਚੁੱਪਚਾਪ ਬੈਠਣ ਲਈ ਕਹਿਣ ਲੱਗਾ। ਫਿਰ ਜਦੋਂ ਬੱਸ ਇਕ ਆਟੋ ਚਾਲਕ ’ਚ ਲੱਗਣ ਤੋਂ ਖੁੰਝ ਗਈ ਤਾਂ ਬੱਚੇ ਉੱਚੀ-ਉੱਚੀ ਚੀਕਣ ਲੱਗੇ। ਸਕੂਲੀ ਬੱਚਿਆਂ ਦੀਆਂ ਆਵਾਜ਼ਾਂ ਸੁਣ ਕੇ ਆਟੋ ਚਾਲਕ ਨੇ ਵੀ ਆਪਣਾ ਆਟੋ ਸਕੂਲ ਬੱਸ ਦੇ ਪਿੱਛੇ ਲਾ ਲਿਆ। ਬੱਸ ’ਚ 6ਵੀਂ ਤੋਂ ਉੱਪਰ ਜਮਾਤ ਦੇ ਬੱਚੇ ਸਨ ਤੇ ਬੱਚਿਆਂ ਨੂੰ ਲੱਗਿਆ ਕਿ ਡਰਾਈਵਰ ਬੱਸ ’ਤੇ ਕਾਬੂ ਨਹੀਂ ਪਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਹਿੰਮਤ ਕੀਤੀ ਤੇ ਅੱਗੇ ਜਾ ਕੇ ਬੱਸ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਦੋਸਤਾਂ ਨਾਲ ਚਾਹ ਪੀਂਦੇ ਨੌਜਵਾਨ ਦਾ ਵੱਜਿਆ ਮੋਢਾ ਤਾਂ ਅੱਗਿਓਂ ਕੱਢ ਲਿਆ ਰਿਵਾਲਵਰ, ਕਹਿਣ ਲੱਗਾ- 6 ਦੀਆਂ 6...

ਇਸ ਦੌਰਾਨ ਵੀ ਡਰਾਈਵਰ ਬੱਚਿਆਂ ਨੂੰ ਗਾਲ੍ਹਾਂ ਕੱਢਦਾ ਰਿਹਾ ਤੇ ਅਖੀਰ ਕੁਝ ਦੂਰ ਜਾ ਕੇ ਬੱਸ ਸੜਕ ਤੋਂ ਹੇਠਾਂ ਆ ਕੇ ਰੁਕ ਗਈ। ਸ਼ਰਾਬੀ ਡਰਾਈਵਰ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਸੀ ਕਿ ਉਹ ਸੀਟ ਤੋਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ ਤੇ ਉਹ ਬੱਸ ਦੀ ਡਰਾਈਵਰ ਸੀਟ ’ਤੇ ਹੀ ਪੈਰ ਫੈਲਾ ਕੇ ਸੌਂ ਗਿਆ। ਬੱਚਿਆਂ ਦੇ ਰੋਣ ਤੇ ਚੀਕਣ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਵਾਸੀ ਘਰਾਂ ਤੋਂ ਬਾਹਰ ਆ ਗਏ ਤਾਂ ਪਿੱਛੇ ਆ ਰਹੇ ਆਟੋ ਦਾ ਡਰਾਈਵਰ ਵੀ ਉੱਥੇ ਪਹੁੰਚ ਗਿਆ। ਉਸ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਕਿਵੇਂ ਇਸ ਬੱਸ ਦੇ ਡਰਾਈਵਰ ਦੀ ਗਲਤੀ ਕਾਰਨ ਉਸ ਦੀ ਜਾਨ ਜਾਂਦੀ-ਜਾਂਦੀ ਬਚ ਗਈ।

PunjabKesari

ਬੇਹੋਸ਼ ਹੋਏ ਡਰਾਈਵਰ ਦੇ ਨਾ ਉੱਠਣ ’ਤੇ ਪਿੰਡ ਵਾਸੀਆਂ ਨੇ ਤੁਰੰਤ ਫਿਲੌਰ ਪੁਲਸ ਤੇ ਸਕੂਲ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਏ.ਐੱਸ.ਆਈ. ਵਿਜੇ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ’ਚ ਲੈ ਕੇ ਸ਼ਰਾਬੀ ਡਰਾਈਵਰ ਦਾ ਮੈਡੀਕਲ ਕਰਵਾਇਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਬੱਸ ਨੂੰ ਕਬਜ਼ੇ ’ਚ ਲੈ ਲਿਆ। ਇਸ ਸਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਇਹ ਕਹਿ ਕੇ ਫ਼ੋਨ ਬੰਦ ਕਰ ਦਿੱਤਾ ਕਿ ਉਹ ਖ਼ੁਦ ਹਸਪਤਾਲ ਆਏ ਹਨ, ਬਾਅਦ ’ਚ ਗੱਲ ਕਰਨਗੇ। ਪਿੰਡ ਵਾਸੀਆਂ ਨੇ ਕਿਹਾ ਕਿ ਪੰਚਾਇਤ ਘਰ ਵਿਖੇ ਬੱਸ ਨੂੰ ਬੰਦ ਕੀਤਾ ਜਾਵੇ ਤੇ ਬੱਚਿਆਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਸਕੂਲ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News