ਬੋਰਡ ਦੀਆਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਵਿਦਿਆਰਥੀਆਂ ਲਈ ਖ਼ਤਰੇ ਦੀ ਘੰਟੀ, PSEB ਨੇ ਦਿੱਤੀ ਚਿਤਾਵਨੀ
Monday, Jan 08, 2024 - 05:35 AM (IST)
ਲੁਧਿਆਣਾ (ਵਿੱਕੀ) : ਪੰਜਾਬ ਵਿਚ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਸੈਂਕੜੇ ਵਿਦਿਆਰਥੀਆਂ ਉਨ੍ਹਾਂ ਦੇ ਸਕੂਲਾਂ ਕਰਕੇ ਪ੍ਰੇਸ਼ਾਨੀ ਵਿਚ ਆ ਗਏ ਹਨ। ਦਰਅਸਲ ਸਕੂਲਾਂ ਨੇ ਉਨ੍ਹਾਂ ਦੇ ਰਜਿਸਟ੍ਰੇਸ਼ਨ ਫਾਰਮ ਅਧੂਰੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਭੇਜ ਦਿੱਤੇ ਹਨ। ਅਜਿਹੇ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀਆਂ ਖਾਮੀਆਂ ਸੁਧਾਰਣ ਲਈ ਬੋਰਡ ਨੇ ਸਕੂਲਾਂ ਨੂੰ 19 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ। ਬੋਰਡ ਨੇ ਤੈਅ ਕੀਤਾ ਹੈ ਕਿ ਜੇ ਸਕੂਲ ਤੈਅ ਸਮੇਂ ਵਿਚ ਦਸਤਾਵੇਜ਼ਾਂ ਦੀਆਂ ਖਾਮੀਆਂ ਨਹੀਂ ਸੁਧਾਰਣਗੇ ਤਾਂ ਬੋਰਡ ਵਲੋਂ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ। ਇਸ ਦੀ ਸਾਰੀ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਹੋਵੇਗੀ।
ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਇੰਤਕਾਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਫਿਰ ਦਿੱਤੀ ਵੱਡੀ ਰਾਹਤ, ਮੁੱਖ ਮੰਤਰੀ ਨੇ ਕੀਤਾ ਐਲਾਨ
ਬੋਰਡ ਨੇ ਲਗਾਏ ਐਰਰ
ਦਰਅਸਲ ਪੰਜਾਬ ਦੇ ਸਾਰੇ ਸਰਕਾਰੀ, ਐਡਿਡ, ਐਫੀਲੀਏਟਿਡ ਤੇ ਐਸੋਸੀਏਟ ਸਕੂਲਾਂ ਨੇ ਸਾਲ 2023-24 ਲਈ ਬੋਰਡ ਦੀ ਸਾਲਾਨਾ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਂਣੀ ਹੁੰਦੀ ਹੈ। ਸਕੂਲਾਂ ਦੀਆਂ ਕਲਾਸਾਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਦੇ ਦੂਜੇ ਸੂਬਿਆਂ ਤੇ ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਜਾਰੀ ਕਰਨ ਲਈ ਰਜਿਸਟ੍ਰੇਸ਼ਨ ਕੰਟੀਨਿਊਸ ਲਈ ਦਸਤਾਵੇਜ਼ ਅਧੂਰੇ ਭੇਜੇ ਗਏ ਹਨ। ਅਜਿਹੇ ਵਿਚ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਨੰਬਰ ਦੀ ਜਗ੍ਹਾ ਦਸਤਾਵੇਜ਼ ਨਾ ਹੋਣ ਦੀ ਐਰਰ ਲਗਾਈ ਗਈ ਹੈ। ਸਕੂਲ ਆਪਣੇ ਲਾਗਇਨ ਆਈ. ਡੀ. ਵਿਚ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਜੇ ਤੁਸੀਂ ਵੀ ਖਾਂਦੇ ਹੋ ਅੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ
ਸਕੂਲਾਂ ’ਤੇ ਛੱਡੀ ਸਾਰੀ ਜ਼ਿੰਮੇਵਾਰੀ
ਪੀ. ਐੱਸ. ਈ. ਬੀ. ਨੇ ਹੁਣ ਇਸ ਮਾਮਲੇ ਦੀ ਸਾਰੀ ਜ਼ਿੰਮੇਵਾਰੀ ਸਕੂਲਾਂ ’ਤੇ ਛੱਡ ਦਿੱਤੀ ਹੈ। ਬੋਰਡ ਨੇ ਸਾਫ ਕਿਹਾ ਹੈ ਕਿ ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਰਿਕਾਰਡ ਵਿਚ ਕਮੀ ਹੈ, ਉਹ ਸਕੂਲ ਆਪਣੇ ਦਸਤਾਵੇਜ਼ ਰਜਿਸਟ੍ਰੇਸ਼ਨ ਸ਼ਾਖਾ ਪੀ. ਐੱਸ. ਈ. ਬੀ. ਦੇ ਮੁੱਖ ਦਫਤਰ ਮੋਹਾਲੀ ਵਿਚ 19 ਜਨਵਰੀ ਤਕ ਜਮਾਂ ਕਰਵਾ ਸਕਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ’ਤੇ ਰੋਲ ਨੰਬਰ ਜਾਰੀ ਕੀਤੇ ਜਾ ਸਕਣ। ਜੇ ਸਹੀ ਸਮੇਂ ’ਤੇ ਸਕੂਲਾਂ ਨੇ ਇਹ ਪ੍ਰਕਿਰਿਆ ਪੂਰੀ ਨਹੀਂ ਕੀਤੀ ਤਾਂ ਖਾਮੀਆਂ ਵਾਲੇ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਹੱਡ ਚੀਰਵੀਂ ਠੰਡ ਦਰਮਿਆਨ ਮੌਸਮ ਵਿਭਾਗ ਵੱਲੋਂ ਮੀਂਹ ਭਵਿੱਖਬਾਣੀ, ਵਧਾਏਗੀ ਚਿੰਤਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8