ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ! ਛੇਤੀ ਕਰ ਲਓ ਇਹ ਕੰਮ

Thursday, Jul 18, 2024 - 08:54 AM (IST)

ਮੋਹਾਲੀ (ਨਿਆਮੀਆਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2024-2025 ਲਈ 5ਵੀਂ ਤੇ 8ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਕਰਨ ਲਈ ਆਨਲਾਈਨ ਪੋਰਟਲ 18 ਜੁਲਾਈ ਤੋਂ 18 ਸਤੰਬਰ ਤੱਕ ਬਿਨਾਂ ਲੇਟ ਫੀਸ ਤੋਂ ਖੁੱਲ੍ਹਾ ਰਹੇਗਾ। ਬੋਰਡ ਦੇ ਪੰਜਾਬੀ ਵਿਕਾਸ ਤੇ ਅਕਾਦਮਿਕ ਉਪ ਸਕੱਤਰ ਨੇ ਦੱਸਿਆ ਕਿ 19 ਸਤੰਬਰ ਤੋਂ 16 ਅਕਤੂਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਤੇ 17 ਅਕਤੂਬਰ ਤੋਂ 11 ਨਵੰਬਰ ਤੱਕ 1500 ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਸ਼ਡਿਊਲ ਤੈਅ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ! ਰਿਫਾਇੰਡ ਤੇ ਸੌਰਬੀਟੋਲ ਨਾਲ ਦੁੱਧ-ਪਨੀਰ ਬਣਾਉਣ ਵਾਲੀ ਫੈਕਟਰੀ ਸੀਲ

9ਵੀਂ ਤੇ 11ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਵੀ 26 ਜੂਨ ਤੋਂ ਆਨਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਪੋਰਟਲ ਚਾਲੂ ਕੀਤਾ ਹੋਇਆ ਹੈ, ਜਿਸ ਦੀ ਤੈਅ ਸ਼ਡਿਊਲ ਅਨੁਸਾਰ ਆਫਲਾਈਨ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 16 ਅਗਸਤ ਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 21 ਅਗਸਤ ਤੈਅ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਔਰਤ ਦੀ ਸ਼ੱਕੀ ਹਾਲਤ 'ਚ ਮੌਤ ਦੇ ਮਾਮਲੇ 'ਚ SHO 'ਤੇ ਡਿੱਗੀ ਗਾਜ਼! ਜਾਣੋ ਪੂਰਾ ਮਾਮਲਾ

ਇਸੇ ਤਰ੍ਹਾਂ 10ਵੀਂ ਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਵੀ 4 ਜੁਲਾਈ ਤੋਂ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਲਈ ਪੋਰਟਲ ਚਾਲੂ ਕੀਤਾ ਹੋਇਆ ਹੈ, ਜਿਸ ਦੀ ਤੈਅ ਸ਼ਡਿਊਲ ਅਨੁਸਾਰ ਆਫਲਾਈਨ ਚਲਾਨ ਜਨਰੇਟ ਕਰਨ ਦੀ ਆਖ਼ਰੀ ਮਿਤੀ 23 ਅਗਸਤ ਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 28 ਅਗਸਤ ਤੈਅ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News