ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ

Wednesday, Aug 14, 2024 - 09:55 AM (IST)

ਨਵੀਂ ਦਿੱਲੀ (ਬਿਊਰੋ)- ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਡੇਰਾ ਰਾਧਾ ਸੁਆਮੀ ਸਤਿਸੰਗ ਪ੍ਰਬੰਧਨ ਨੂੰ ਹਰ ਪੱਖੋਂ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ। ਸਤਿਸੰਗ ਦੌਰਾਨ ਅਤੇ ਆਮ ਦਿਨਾਂ ਵਿਚ ਜ਼ਿਆਦਾਤਰ ਜਨਤਾ ਪੰਜਾਬ ਦੇ ਬਿਆਸ ਕਸਬੇ ਵਿਚ ਸਥਿਤ ਡੇਰੇ ਤਕ ਰੇਲਾਂ ਰਾਹੀਂ ਜਾਂਦੀ ਹੈ। ਡੇਰਾ ਰਾਧਾ ਸੁਆਮੀ ਸਤਿਸੰਗ ਦੇ ਮੈਂਬਰਾਂ ਅਤੇ ਉੱਤਰੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਰੇਲ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਰੇਲਵੇ ਸਤਿਸੰਗ ਅਤੇ ਆਮ ਦਿਨਾਂ ਵਿਚ ਡੇਰੇ ਦੇ ਪੈਰੋਕਾਰਾਂ ਦੀ ਭਾਰੀ ਭੀੜ ਨੂੰ ਸਮਝਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਸਟੇਸ਼ਨ ਬਿਆਸ ਦੀ ਨਵੀਂ ਇਮਾਰਤ, ਜੋ ਕਿ ਅੰਮ੍ਰਿਤ ਭਾਰਤ ਸਟੇਸ਼ਨਾਂ ਦੇ ਤਹਿਤ ਮੁੜ ਵਿਕਸਤ ਕੀਤੀ ਜਾ ਰਹੀ ਹੈ, ਨੂੰ ਸਾਰੀਆਂ ਨਾਗਰਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਬੁਨਿਆਦੀ ਸਟੇਸ਼ਨ ਬਣਾਇਆ ਜਾਵੇਗਾ।

PunjabKesari

ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿਣ ਵਾਲੇ ਬਾਬੇ ਖ਼ਿਲਾਫ਼ ਪੰਜਾਬ ਪੁਲਸ ਨੇ ਦਰਜ ਕੀਤੀ FIR, ਜਾਣੋ ਪੂਰਾ ਮਾਮਲਾ

ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਇਕ ਵਾਰ ਖੁਦ ਰੇਲਵੇ ਸਟੇਸ਼ਨ ਬਿਆਸ ਦਾ ਦੌਰਾ ਕਰਦਿਆਂ ਟੈਂਡਰ ਜਾਰੀ ਕਰਨ ਅਤੇ ਡਿਜ਼ਾਈਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਡੇਰਾ ਪ੍ਰਬੰਧਕਾਂ ਦੁਆਰਾ ਦੱਸੀਆਂ ਗਈਆਂ ਕੁਝ ਸੋਧਾਂ ਕਰਨ ਵੱਲ ਵੀ ਧਿਆਨ ਦੇਣ। ਬਿੱਟੂ ਨੇ ਕਿਹਾ ਕਿ ਬਿਆਸ ਰੇਲਵੇ ਸਟੇਸ਼ਨ ’ਤੇ ਪੀਕ ਸੀਜ਼ਨ ਦੌਰਾਨ 30 ਹਜ਼ਾਰ ਤੋਂ 40 ਹਜ਼ਾਰ ਯਾਤਰੀ ਅਤੇ ਰੋਜ਼ਾਨਾ 6000 ਯਾਤਰੀ ਆਉਂਦੇ ਹਨ ਪਰ ਆਉਣ ਵਾਲੇ ਸਮੇਂ ’ਚ ਸਤਿਸੰਗ ਸੀਜ਼ਨ ਦੌਰਾਨ 60 ਹਜ਼ਾਰ ਤੋਂ 70 ਹਜ਼ਾਰ ਯਾਤਰੀਆਂ ਦੀ ਆਵਾਜਾਈ ਹੋਣ ਦੀ ਉਮੀਦ ਹੈ। ਡੇਰੇ ਦੇ ਵਫ਼ਦ ਨੇ ਸਟੇਸ਼ਨ ਦੇ ਪ੍ਰਸਤਾਵਿਤ ਰੂਪ ਵਿਚ ਕੁਝ ਤਬਦੀਲੀਆਂ ਦਾ ਸੁਝਾਅ ਦਿੱਤਾ, ਜਿਸ ਲਈ ਮੰਤਰੀ ਨੇ ਜਨਰਲ ਮੈਨੇਜਰ ਉੱਤਰੀ ਰੇਲਵੇ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।

ਇਹ ਖ਼ਬਰ ਵੀ ਪੜ੍ਹੋ - ਕੈਮਰੇ 'ਚ ਕੈਦ ਹੋਈ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਕਰਤੂਤ, ਅਫ਼ਸਰਾਂ ਕੋਲ ਪਹੁੰਚੀ ਸ਼ਿਕਾਇਤ

ਵਫ਼ਦ ਦਾ ਵਿਚਾਰ ਸੀ ਕਿ ਬਿਆਸ ਰੇਲਵੇ ਸਟੇਸ਼ਨ ’ਤੇ ਭਾਰੀ ਭੀੜ ਦੇ ਮੱਦੇਨਜ਼ਰ ਪ੍ਰਸਤਾਵਿਤ ਡਿਜ਼ਾਈਨ ਵਿਚ ਮੌਜੂਦਾ ਦੋ ਪਲੇਟਫਾਰਮਾਂ ਤੋਂ ਇਲਾਵਾ ਦੋ ਹੋਰ ਪਲੇਟਫਾਰਮ ਬਣਾਏ ਜਾਣੇ ਚਾਹੀਦੇ ਹਨ। ਡੇਰੇ ਵਾਲੇ ਪਾਸਿਓਂ ਰੇਲਵੇ ਸਟੇਸ਼ਨ ’ਚ ਦਾਖਲ ਹੋਣ ਲਈ ਸਰਕੂਲੇਟਿੰਗ ਖੇਤਰ ਤੋਂ ਅਤੇ ਸਟੇਸ਼ਨ ਦੀ ਇਮਾਰਤ ਰਾਹੀਂ ਸਿੱਧੀ ਪਹੁੰਚ ਹੋਣੀ ਚਾਹੀਦੀ ਹੈ। ਪ੍ਰਸਤਾਵਿਤ ਬਹੁ-ਪੱਧਰੀ ਪਾਰਕਿੰਗ ਦੀ ਬਜਾਏ ਸਰਫੇਸ ਪਾਰਕਿੰਗ ਦਿੱਤੀ ਜਾਣੀ ਚਾਹੀਦੀ ਹੈ, ਜਿਸ ਵਿਚ ਵਧੇਰੇ ਕਾਰਾਂ, ਬੱਸਾਂ, ਤਿੰਨ ਪਹੀਆ ਵਾਹਨ ਅਤੇ ਟੈਕਸੀਆਂ ਸ਼ਾਮਲ ਹੋਣ। ਵਫ਼ਦ ਦਾ ਇਹ ਵੀ ਵਿਚਾਰ ਸੀ ਕਿ ਮਾਲ ਦੀ ਢੋਆ-ਢੁਆਈ ਨੂੰ ਨਾਲ ਲੱਗਦੇ ਸਟੇਸ਼ਨ ’ਤੇ ਤਬਦੀਲ ਕੀਤਾ ਜਾਵੇ ਅਤੇ ਬਿਆਸ ਸਟੇਸ਼ਨ ਨੂੰ ਪੂਰੀ ਤਰ੍ਹਾਂ ਕੋਚਿੰਗ ਟਰਮੀਨਲ ਬਣਾਇਆ ਜਾਵੇ।

ਇਹ ਖ਼ਬਰ ਵੀ ਪੜ੍ਹੋ - 2 ਦਿਨਾਂ ਲਈ ਜਲੰਧਰ ਆਉਣਗੇ CM ਮਾਨ, ਜਨਤਾ ਦਰਬਾਰ 'ਚ ਸੁਣਨਗੇ ਮੁਸ਼ਕਲਾਂ

ਮੀਟਿੰਗ ਵਿਚ ਹਾਜ਼ਰ ਸੀਨੀਅਰ ਅਧਿਕਾਰੀਆਂ ਵਿਚ ਸ਼ੋਭਮ ਚੌਧਰੀ ਜਨਰਲ ਮੈਨੇਜਰ ਉੱਤਰੀ ਰੇਲਵੇ, ਐੱਸ. ਵਿਜੇ ਪ੍ਰਤਾਪ ਸਿੰਘ ਪ੍ਰਿੰਸੀਪਲ ਚੀਫ਼ ਇੰਜੀਨੀਅਰ ਉੱਤਰੀ ਰੇਲਵੇ ਅਤੇ ਡੇਰੇ ਤੋਂ ਆਏ ਵਫ਼ਦ ਵਿਚ ਡੀ. ਕੇ. ਸੀਕਰੀ ਸਕੱਤਰ ਆਰ. ਐੱਸ. ਐੱਸ. ਬੀ., ਗੁਰਵਿੰਦਰ ਸਿੰਘ ਜ਼ੋਨਲ ਸਕੱਤਰ, ਸ਼੍ਰੀਮਤੀ ਸੀਮਾ ਧੀਰ ਰੇਲਵੇ ਇੰਚਾਰਜ, ਏਅਰ ਮਾਰਸ਼ਲ ਰਿਟਾ. ਵੀ. ਐੱਮ. ਖੰਨਾ ਅਤੇ ਆਰ. ਕੇ. ਗੁਪਤਾ ਚੀਫ਼ ਇੰਜੀ. ਸ਼ਾਮਲ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News