CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਕੂਲਾਂ ਲਈ ਵੀ ਜਾਰੀ ਹੋਈਆਂ ਗਾਈਡਲਾਈਨਜ਼
Monday, Mar 11, 2024 - 10:05 AM (IST)
ਲੁਧਿਆਣਾ (ਵਿੱਕੀ) : ਅਕੈਡਮਿਕ ਅਤੇ ਵੋਕੇਸ਼ਨਲ ਵਿਸ਼ਿਆਂ ਦੇ ਅੰਤਰ ਨੂੰ ਖ਼ਤਮ ਕਰਨ ਲਈ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਸਾਰੇ ਸਕੂਲਾਂ ’ਚ ਨੈਸ਼ਨਲ ਫਰੇਮ ਵਰਕ (ਐੈੱਨ. ਸੀ. ਆਰ. ਐੱਫ.) ਸ਼ੁਰੂ ਕਰਨ ਦੀ ਗਾਈਡ ਲਾਈਨ ਦਿੱਤੀ ਹੈ। ਜਿਉਂ ਹੀ ਇਹ ਫਰੇਮ ਵਰਕ ਸਾਲ ਅਕੈਡਮਿਕ ਈਅਰ ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਪਰ 2025 ਤੋਂ ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਹੁਣ ਤੋਂ ਇਸ ’ਤੇ ਕੰਮ ਕਰਨ ਨੂੰ ਕਿਹਾ ਹੈ। 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਜੋ ਕ੍ਰੈਡਿਟ ਪੁਆਇੰਟ ਦਿੱਤੇ ਜਾਣਗੇ, ਉਨ੍ਹਾਂ ਦੇ ਕਾਲਜ ਐਡਮਿਸ਼ਨ ਦੌਰਾਨ ਵੀ ਜੋੜੇ ਜਾਣਗੇ।
ਗਤੀਵਿਧੀਆਂ ਲਈ ਵੀ ਵਿਦਿਆਰਥੀਆਂ ਨੂੰ ਕ੍ਰੈਡਿਟ ਪੁਆਇੰਟ ਦਿੱਤੇ ਜਾਣਗੇ। ਅਗਲੇ ਸਾਲ ਤੋਂ ਘੱਟ ਤੋਂ ਘੱਟ ਇਕ ਵਿਸ਼ੇ ’ਚ 6ਵੀਂ ਤੋਂ 12ਵੀਂ ਦੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਕਰਨਾ ਜ਼ਰੂਰੀ ਹੋਵੇਗਾ। ਇਸ ਨਾਲ ਵੋਕੇਸ਼ਨਲ ਐਜੂਕੇਸ਼ਨ ਜਿਵੇਂ ਬਲੂ ਪਾਟਰੀ, ਬਿਊਟੀਸ਼ੀਅਨ, ਫਾਇਨੈਂਸ਼ੀਅਲ ਲਿਟਰੇਸੀ ਵਰਗੇ ਵਿਸ਼ਿਆਂ ਨੂੰ ਵੀ ਬੜਾਵਾ ਦਿੱਤਾ ਜਾਵੇਗਾ। ਇਸ ਨਾਲ ਬੱਚਿਆਂ ਨੂੰ ਇਕ ਵੱਖਰੀ ਤੋਂ ਸਕਿੱਲ ਸਬਜੈਕਟ ਸਿੱਖਣ ਦਾ ਮੌਕਾ ਮਿਲੇਗਾ, ਨਾਲ ਹੀ ਅੱਗੇ ਕਰੀਅਰ ਚੁਣਨ ਵਿਚ ਵੀ ਆਸਾਨੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਹੋਵੇਗੀ ਗੜ੍ਹੇਮਾਰੀ ਤੇ ਆਏਗਾ ਤੂਫ਼ਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ (ਵੀਡੀਓ)
ਸਕੂਲਾਂ ਨੂੰ ਇਕ ਸਕਿੱਲ ਲੈਬ ਸ਼ੁਰੂ ਕਰਨੀ ਹੋਵੇਗੀ, ਜਿਸ ’ਚ ਬੱਚੇ ਆਪਣੀ ਰੁਚੀ ਅਨੁਸਾਰ ਵਿਸ਼ਿਆਂ ’ਤੇ ਕੰਮ ਕਰ ਸਕਣਗੇ। ਸਕੂਲ ’ਚ ਟ੍ਰੇਨਿੰਗ ਦੇਣ ਲਈ ਟੀਚਰਸ ਆਈ. ਟੀ. ਆਈ. ਜਾਂ ਲੋਕਲ ਇੰਡਸਟਰੀ ਐਕਸਪਰਟ ਤੋਂ ਵੀ ਟਾਈਅਪ ਕਰ ਕੇ ਬੱਚਿਆਂ ਨੂੰ ਸਕਿੱਲ ਸਿਖਾ ਸਕਦੇ ਹਨ। ਸਾਲ ਵਿਚ 100 ਘੰਟੇ ਦੀ ਪੜ੍ਹਾਈ ਕਰ ਕੇ ਵਿਦਿਆਰਥੀਆਂ ਨੂੰ 40 ਕ੍ਰੈਡਿਟ ਅੰਕ ਮਿਲਣਗੇ। ਇਨ੍ਹਾਂ ’ਚੋਂ 950 ਘੰਟੇ ਸਕੂਲ ਦੀ ਪੜ੍ਹਾਈ ਅਤੇ 250 ਘੰਟੇ ਬੱਚਾ ਫੀਲਡ ਵਿਚ ਜਾ ਕੇ ਕ੍ਰੈਡਿਟ ਪੁਆਇੰਟ ਪ੍ਰਾਪਤ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8