CBSE 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ 'ਚ ਕੀਤਾ ਗਿਆ ਇਹ ਬਦਲਾਅ
Tuesday, Oct 10, 2023 - 10:04 AM (IST)
ਲੁਧਿਆਣਾ (ਵਿੱਕੀ) : ਸਾਲ 2024 ’ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) 12ਵੀਂ ਕਾਮਰਸ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਇਹ ਖ਼ਬਰ ਅਹਿਮ ਹੈ। ਦਰਅਸਲ ਬੋਰਡ ਦੇ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਕਾਊਟੈਂਸੀ ਪ੍ਰੀਖਿਆ ਉੱਤਰ ਪੁਸਤਿਕਾ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਹੈ। ਸੀ. ਬੀ. ਐੱਸ. ਈ. ਵੱਲੋਂ ਜਾਰੀ ਨੋਟਿਸ ਮੁਤਾਬਕ 12ਵੀਂ ਦੇ ਅਕਾਊਟੈਂਸੀ ਵਿਸ਼ੇ ਦੇ ਪੇਪਰ ’ਚ ਨਾਰਮਲ ਲਾਈਨ ਦੀ ਆਂਸਰ ਬੁੱਕ ਦਿੱਤੀ ਜਾਵੇਗੀ ਤੇ ਪ੍ਰਿੰਟਿੰਡ ਟੇਬਲ ਆਂਸਰਬੁੱਕ ਹਟਾਈ ਜਾਵੇਗੀ। ਮਤਲਬ ਉਕਤ ਵਿਸ਼ੇ ਦੇ ਪ੍ਰੀਖਿਆਰਥੀਆਂ ਨੂੰ ਉੱਥੇ ਆਂਸਰਸ਼ੀਟ ਮਿਲੇਗੀ ਜਿਵੇਂ ਕਿ ਹੋਰ ਪ੍ਰੀਖਿਆਰਥੀਆਂ ਲਈ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਨਲਾਈਨ ਲਾਟਰੀ ਪਾਉਣ ਵਾਲਿਆਂ ਲਈ ਵੱਡੀ ਖ਼ਬਰ, ਪੱਕੇ ਤੌਰ 'ਤੇ ਹੋਣ ਜਾ ਰਿਹਾ ਇਹ ਕੰਮ
ਜਾਣਕਾਰੀ ਮੁਤਾਬਕ ਕੋਰੋਨਾ ਕਾਲ ਸਮੇਂ ’ਚ ਬੋਰਡ ਨੇ ਵਿਦਿਆਰਥੀਆਂ ਨੂੰ ਸਹੂਲੀਅਤ ਦੇਣ ਲਈ ਅਕਾਊਟੈਂਸੀ ਵਿਸ਼ੇ ਦੇ ਪੇਪਰ ਦੀ ਉੱਤਰ ਪੁਸਤਿਕਾ ’ਚ ਪ੍ਰੀਜੈਂਟ ਪ੍ਰਿੰਟਿੰਡ ਟੇਬਲ ਮੁਹੱਈਆ ਕਰਵਾਏ ਸਨ ਪਰ ਬੋਰਡ ਦੇ ਧਿਆਨ ’ਚ ਲਿਆਂਦਾ ਗਿਆ ਕਿ ਇਸ ਉੱਤਰ ਪੁਸਤਿਕਾ ’ਚ ਪੇਪਰ ਹੱਲ ਕਰਨ ਨਾਲ ਪ੍ਰੀਖਿਆਰਥੀਆਂ ਦਾ ਸਮਾਂ ਜ਼ਿਆਦਾ ਖ਼ਰਾਬ ਹੁੰਦਾ ਹੈ। ਉੱਥੇ ਆਂਸਰਸ਼ੀਟ ਦੀ ਇਵੈਲੂਏਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਵੀ ਕਾਫੀ ਪਰੇਸ਼ਾਨੀ ਹੁੰਦੀ ਸੀ, ਜਿਸ ਦੇ ਬਾਰੇ ਸੀ. ਬੀ. ਐੱਸ. ਈ. ਦੀ ਪਿਛਲੇ ਦਿਨੀਂ ਹੋਈ ਵਰਕਸ਼ਾਪ ਤੋਂ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਧਿਆਪਕਾਂ ਨੇ ਉਕਤ ਮਾਮਲੇ ਨੂੰ ਉਠਾਇਆ ਸੀ।
ਇਹ ਵੀ ਪੜ੍ਹੋ : ਸੀਨੀਅਰ IAS ਦੀ ਚਹੇਤੀ ਮਹਿਲਾ ਦਾ ਮਾਮਲਾ ਵਿਜੀਲੈਂਸ ਦੇ ਰਡਾਰ ’ਤੇ, ਜਿੱਥੇ ਹੋਈ ਤਾਇਨਾਤੀ, ਉੱਥੇ ਹੀ ਮਿਲਦੀ ਰਹੀ
ਹੁਣ ਸਕੂਲ 25 ਤੱਕ ਕਰ ਸਕਣਗੇ ਰਜਿਸਟਰੇਸ਼ਨ ਦਾ ਡਾਟਾ ਸਬਮਿਟ
ਸੀ. ਬੀ. ਐੱਸ. ਈ. ਬੋਰਡ ਵੱਲੋਂ 9ਵੀਂ ਅਤੇ 11ਵੀਂ ਕਲਾਸ ਲਈ ਰਜਿਸਟ੍ਰੇਸ਼ਨ ਦੇ ਡਾਟਾ ਸਬਮਿਟ ਕਰਨ ਲਈ ਆਖ਼ਰੀ ਤਾਰੀਖ਼ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ, ਇਸ ਦੇ ਅਨੁਸਾਰ, ਹੁਣ ਸਕੂਲਾਂ ਦੇ ਹੈੱਡਸ 25 ਅਕਤੂਬਰ ਤੱਕ ਬਿਨਾਂ ਲੇਟ ਫ਼ੀਸ ਦੇ ਭੁਗਤਾਨ ਕੀਤੇ ਇਹ ਡਾਟਾ ਸਬਮਿਟ ਕਰ ਸਕਦੇ ਹਨ। ਆਖ਼ਰੀ ਤਾਰੀਖ਼ ਖ਼ਤਮ ਹੋਣ ਤੋਂ ਬਾਅਦ ਵੀ ਸੀ. ਬੀ. ਐੱਸ. ਈ. ਵੱਲੋਂ ਮਾਨਤਾ ਪ੍ਰਾਪਤ ਸਕੂਲਾਂ ਨੂੰ ਡਾਟਾ ਸਬਮਿਟ ਕਰਨ ਦਾ ਮੌਕਾ ਦਿੱਤਾ ਜਾਵੇਗਾ ਪਰ ਇਸ ਦੇ ਲਈ ਉਨ੍ਹਾਂ ਨੂੰ ਲੇਟ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8