ਪੰਜਾਬ ’ਚ SIR ਨੂੰ ਲੈ ਕੇ ‘ਆਪ’ ਤੇ ਕਾਂਗਰਸ ਦੀ ਘਟੀਆ ਸਿਆਸਤ ਦਾ ਪਰਦਾਫਾਸ਼: ਰਜਨੀਸ਼ ਧੀਮਾਨ

Wednesday, Oct 14, 2026 - 01:02 AM (IST)

ਪੰਜਾਬ ’ਚ SIR ਨੂੰ ਲੈ ਕੇ ‘ਆਪ’ ਤੇ ਕਾਂਗਰਸ ਦੀ ਘਟੀਆ ਸਿਆਸਤ ਦਾ ਪਰਦਾਫਾਸ਼: ਰਜਨੀਸ਼ ਧੀਮਾਨ

ਚੰਡੀਗੜ੍ਹ (ਅੰਕੁਰ) - ਪੰਜਾਬ ਕਾਂਗਰਸ ਤੇ ‘ਆਪ’ ਚੰਡੀਗੜ੍ਹ ’ਚ ਚੋਣ ਕਮਿਸ਼ਨ ਅੱਗੇ ਧਰਨੇ ਦੇ ਰਹੀਆਂ ਸਨ ਤੇ ਦਿੱਲੀ ’ਚ ਵੀ ਇਸ ਮੁੱਦੇ ’ਤੇ ਮੁਹਿੰਮ ਚਲਾ ਰਹੀਆਂ ਹਨ ਪਰ ਪੰਜਾਬ ’ਚ ਐੱਸ. ਆਈ. ਆਰ. ਦੇ ਮੁੱਦੇ ’ਤੇ ਦੋਵਾਂ ਪਾਰਟੀਆਂ ਨੇ ਕੋਈ ਇਤਰਾਜ਼ ਨਹੀਂ ਉਠਾਇਆ। ਇਹ ਚੋਣ ਕਮਿਸ਼ਨ ਦੀ ਪਾਰਦਰਸ਼ਤਾ ਨੂੰ ਦਰਸਾਉਂਦਾ ਹੈ ਤੇ ਐੱਸ. ਆਈ. ਆਰ. ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਕੀਤੀ ਜਾ ਰਹੀ ਘਟੀਆ ਸਿਆਸਤ ਨੂੰ ਉਜਾਗਰ ਕਰਦਾ ਹੈ। ਇਹ ਸ਼ਬਦ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਦੇ ਹਨ।

ਧੀਮਾਨ ਨੇ ਕਿਹਾ ਪੰਜਾਬ ਦੀ ਵੋਟਰ ਸੂਚੀ ਨੇ ਸੂਬਾ ਪੱਧਰ ’ਤੇ ਸਿਆਸੀ ਪਾਰਟੀਆਂ ਦੇ ਰੁਖ਼ ਵੱਲ ਵੀ ਧਿਆਨ ਖਿੱਚਿਆ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਅੰਤਿਮ ਵੋਟਰ ਸੂਚੀ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਇਸ ਤਰ੍ਹਾਂ ਕੌਮੀ ਰਾਜਧਾਨੀ ’ਚ ਐੱਸ.ਆਈ.ਆਰ. ਨੂੰ ਲੈ ਕੇ ਜਾਰੀ ਸਿਆਸੀ ਟਕਰਾਅ ਦੇ ਉਲਟ, ਇਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਚੋਣ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਅੰਤਿਮ ਵੋਟਰ ਸੂਚੀ ’ਤੇ ਕੋਈ ਇਤਰਾਜ਼ ਨਾ ਹੋਣ ਦੀ ਗੱਲ ਕਹੀ ਹੈ।


author

Inder Prajapati

Content Editor

Related News