ਕੇਂਦਰ ਸਰਕਾਰ ਨੇ ਚੀਨ ਤੋਂ ਆਉਣ ਵਾਲੇ ਕੱਪੜੇ ’ਤੇ ਲਗਾਈ 3.50 ਡਾਲਰ ਪ੍ਰਤੀ ਕਿਲੋ ਇੰਪੋਰਟ ਡਿਊਟੀ

Friday, Jun 28, 2024 - 04:30 AM (IST)

ਲੁਧਿਆਣਾ (ਧੀਮਾਨ) – ਕੇਂਦਰ ਸਰਕਾਰ ਨੇ ਸੱਤਾ ਸੰਭਾਲਦੇ ਹੀ ਕਾਰੋਬਾਰੀਆਂ ਦੀ ਉਸ ਮੰਗ ਨੂੰ ਪੂਰਾ ਕਰਦੇ ਹੋਏ ਪੰਜ ਤਰ੍ਹਾਂ ਦੇ ਫੈਬਰਿਕ ’ਤੇ 3.50 ਯੂ.ਐੱਸ. ਡਾਲਰ ਪ੍ਰਤੀ ਕਿਲੋ ਇੰਪੋਰਟ ਡਿਊਟੀ ਲਗਾ ਦਿਤੀ ਹੈ। ਕਾਰੋਬਾਰੀਆਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਚੰਗਾ ਕਦਮ ਹੈ ਪਰ ਨਾਲ ਹੀ ਕਿਹਾ ਕਿ ਇਸ ਤੋਂ ਟੈਕਸ ਚੋਰੀ ਹੋਰ ਵਧੇਗੀ। 

ਪੰਜ ਤਰਾਂ ਦੇ ਫੈਬਰਿਕ ’ਤੇ ਇੰਪੋਰਟ ਲਗਾਉਣ ਨਾਲ ਚੋਰੀ ਰੁਕੇਗੀ ਨਹੀਂ ਸਗੋਂ ਵਧੇਗੀ ਕਿਉਂਕਿ ਲੋਕ ਅਲੱਗ-ਅਲੱਗ ਆਈ.ਐੱਨ.ਐੱਸ. ਕੋਡ ਲਗਾ ਕੇ ਮਾਲ ਨੂੰ ਇਧਰ ਉਧਰ ਕਰ ਦੇਣਗੇ। ਜਿਸ ਚੈਪਟਰ 60 ਦਾ ਹਵਾਲਾ ਦਿੱਤਾ ਗਿਆ ਹੈ ਕਿ ਉਹ ਕਾਫੀ ਲੰਮਾ ਹੈ। ਇਸ ਵਿਚ ਦਰਜਨਾਂ ਦੇ ਹਿਸਾਬ ਨਾਲ ਕੱਪੜੇ ਦੀ ਵੈਰਾਇਟੀ ਆਉਂਦੀ ਹੈ। ਇਸ ਸਬੰਧ ਵਿਚ ਲੁਧਿਆਣਾ ਫੈਬਰਿਕ ਸੰਗਠਨ ਦੇ ਜਨਰਲ ਸੈਕਟਰੀ ਬੋਬੀ ਜਿੰਦਲ ਨੇ ਕਿਹਾ ਕਿ ਲੋਕ ਗਲਤ ਆਈ.ਐੱਨ.ਐੱਸ. ਕੋਡ ਲਗਾ ਕੇ ਮਾਲ ਨੂੰ ਚੀਨ ਤੋਂ ਇਥੇ ਸਸਤੇ ਮੁੱਲਾਂ ਵਿਚ ਲੈ ਆਉਣਗੇ। 

ਇਹ ਵੀ ਪੜ੍ਹੋ- CM ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਕੱਸਿਆ ਤੰਜ, ਕਿਹਾ- ''ਇਨ੍ਹਾਂ ਨੇ ਲੋਕਾਂ ਨੂੰ ਭੇਡ-ਬੱਕਰੀਆਂ ਸਮਝ ਰੱਖਿਆ...''

ਇਸ ਨਾਲ ਸਰਕਾਰ ਨੂੰ ਤਾਂ ਚੂਨਾ ਲੱਗੇਗਾ ਹੀ ਨਾਲ ਹੀ ਕਾਰੋਬਾਰੀ ਨੂੰ ਵੀ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਉਹ ਉਸ ਕੀਮਤ ਤੇ ਕੱਪੜਾ ਇਥੇ ਲਿਆ ਕੇ ਵੇਚਣਗੇ। ਜਿਸ ਕੀਮਤ ’ਤੇ ਭਾਰਤੀ ਤਿਆਰ ਵੀ ਨਹੀਂ ਕਰ ਸਕਣਗੇ। ਹੁਣ ਹਾਲ ਹੀ ਵਿਚ ਜਿਨਾਂ ਪੰਜ ਤਰਾਂ ਦੇ ਸਿੰਥੈਟਿਕ ਕੱਪੜਿਆਂ ’ਤੇ ਇੰਪੋਰਟ ਡਿਊਟੀ 3.50 ਯੂ.ਐੱਸ. ਡਾਲਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਗਾਈ ਗਈ ਉਸਨੂੰ ਜਾਂ ਤਾਂ ਹਟਾ ਦਿੱਤਾ ਜਾਵੇ ਜਾਂ ਸਾਰੇ ਤਰਾਂ ਦੇ ਫੈਬਰਿਕ ’ਤੇ ਇੰਪੋਰਟ ਡਿਊਟੀ ਨੂੰ ਲਗਾ ਦਿੱਤਾ ਜਾਵੇ। ਨਹੀਂ ਤਾਂ ਦੇਸ਼ ਦੇ ਲਈ ਕਾਰੋਬਾਰ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਸਬੰਧ ਵਿਚ ਬੋਬੀ ਜਿੰਦਲ ਨੇ ਕਈ ਮਨਿਸਟਰ ਨੂੰ ਚਿੱਠੀ ਲਿਖੀ ਹੈ।

ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਫ਼ੋਨ ਕਿਨਾਰੇ 'ਤੇ ਰੱਖ ਨੌਜਵਾਨ ਨੇ Niagara Falls 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News