ਵਿਜੀਲੈਂਸ ਦੇ ਛਾਪੇ ਦਾ ਅਸਰ : ਸਰਕਾਰੀ ਬੱਸਾਂ ਨੂੰ ਮਿਲਣ ਲੱਗਾ ਪੂਰਾ ਟਾਈਮ

10/18/2021 2:40:19 AM

ਜਲੰਧਰ (ਪੁਨੀਤ)- ਨਾਜਾਇਜ਼ ਬੱਸਾਂ 'ਤੇ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਕਾਰਨ ਨਿਯਮ ਤੋੜਨ ਵਾਲੀਆਂ ਬੱਸਾਂ ਉੱਤੇ ਹਰ ਸਮੇਂ ਤਲਵਾਰ ਲਟਕ ਰਹੀ ਹੈ, ਜਿਸ ਕਾਰਨ ਪੰਜਾਬ ’ਚ ਗਲਤ ਢੰਗ ਨਾਲ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਵਿਚ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਬੱਸ ਅੱਡਿਆਂ ਵਿਚ ਵੀ ਹਾਲਾਤ ਬਦਲਣ ਲੱਗੇ ਹਨ ਕਿਉਂਕਿ ਬੱਸਾਂ ’ਤੇ ਕਾਰਵਾਈ ਲਈ ਸੜਕਾਂ ਉੱਤੇ ਨਾਕਾਬੰਦੀ ਕੀਤੀ ਜਾਂਦੀ ਸੀ ਪਰ ਹੁਣ ਬੱਸ ਅੱਡੇ ਦੇ ਅੰਦਰ ਵੀ ਚੈਕਿੰਗ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਬੀਤੇ ਦਿਨੀਂ ਵਿਜੀਲੈਂਸ ਵੱਲੋਂ ਜਲੰਧਰ ਦੇ ਬੱਸ ਅੱਡੇ ’ਚ ਕੀਤੀ ਗਈ ਛਾਪਾਮਾਰੀ ਕਾਰਨ ਹੁਣ ਸਰਕਾਰੀ ਬੱਸਾਂ ਦਾ ਰੈਵੇਨਿਊ ਵਧਣ ਲੱਗਾ ਹੈ।

ਇਹ ਵੀ ਪੜ੍ਹੋ- ਸਿੰਘੂ ਬਾਰਡਰ ਕਤਲ ਕਾਂਡ ਦੀ ਹੋਵੇ CBI ਜਾਂਚ: ਮਾਇਆਵਤੀ

ਰਾਜਾ ਵੜਿੰਗ ਦੀ ਕਾਰਵਾਈ ਨਾਲ ਬੱਸ ਅੱਡੇ ਦੀ ਤਸਵੀਰ ਵੀ ਬਦਲਦੀ ਜਾ ਰਹੀ ਹੈ ਅਤੇ ਨਾਜਾਇਜ਼ ਬੱਸਾਂ ਨਾ ਚੱਲਣ ਕਾਰਨ ਹੁਣ ਕਾਊਂਟਰਾਂ ’ਤੇ ਸਰਕਾਰੀ ਬੱਸਾਂ ਦੀ ਗਿਣਤੀ ’ਚ ਬਹੁਤ ਵਾਧਾ ਨਜ਼ਰ ਆ ਰਿਹਾ ਹੈ, ਜਿਸ ਦਾ ਸਿੱਧਾ ਲਾਭ ਯਾਤਰੀਆਂ ਨੂੰ ਹੋ ਰਿਹਾ ਹੈ। ਇਸ ਦੇ ਕਈ ਕਾਰਨ ਹਨ। ਸਭ ਤੋਂ ਮਹੱਤਵਪੂਰਨ ਕਾਰਨ ਇਹ ਹੈ ਕਿ ਜਦੋਂ ਘੱਟ ਯਾਤਰੀਆਂ ਵਾਲੇ ਰੂਟਾਂ ’ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਨਹੀਂ ਹੁੰਦੀ ਤਾਂ ਯਾਤਰੀਆਂ ਨੂੰ ਸਰਕਾਰੀ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਵੜਿੰਗ ਦੇ ਮੰਤਰੀ ਬਣਨ ਤੋਂ ਪਹਿਲਾਂ ਬੱਸ ਅੱਡੇ ਦੇ ਕਾਊਂਟਰਾਂ ਉੱਤੇ ਪ੍ਰਾਈਵੇਟ ਬੱਸਾਂ ਨੂੰ ਜ਼ਿਆਦਾ ਸਮਾਂ ਮਿਲਦਾ ਰਿਹਾ ਹੈ ਅਤੇ ਸਰਕਾਰੀ ਬੱਸਾਂ ਬਹੁਤ ਘੱਟ ਸਮੇਂ ਲਈ ਰੁਕਦੀਆਂ ਸਨ, ਜਿਸ ਕਾਰਨ ਲੋਕਾਂ ਨੂੰ ਕਈ ਰੂਟਾਂ ’ਤੇ ਬੱਸਾਂ ਲੈਣ ਵਿਚ ਦਿੱਕਤਾਂ ਪੇਸ਼ ਆਉਂਦੀਆਂ ਸਨ। ਹੁਣ ਬੱਸਾਂ ਪੂਰਾ ਟਾਈਮ ਕਾਊਂਟਰਾਂ ’ਤੇ ਖੜ੍ਹੀਆਂ ਰਹਿੰਦੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਬੱਸਾਂ ਲੈਣ ’ਚ ਆਸਾਨੀ ਹੋ ਰਹੀ ਹੈ।

ਦੂਜਾ ਵੱਡਾ ਲਾਭ ਬੱਸ ਪਾਸ ਵਾਲੇ ਯਾਤਰੀਆਂ ਨੂੰ ਹੋ ਰਿਹਾ ਹੈ। ਮਹੀਨੇ ਦਾ ਪਾਸ ਬਣਵਾਉਣ ਵਾਲੇ ਯਾਤਰੀਆਂ ਨੂੰ ਸਰਕਾਰੀ ਬੱਸਾਂ ਆਸਾਨੀ ਨਾਲ ਨਾ ਮਿਲ ਪਾਉਣ ਕਾਰਨ ਉਨ੍ਹਾਂ ਨੂੰ ਹਫ਼ਤੇ ’ਚ ਕਈ ਵਾਰ ਪੈਸੇ ਖਰਚ ਕਰ ਕੇ ਪ੍ਰਾਈਵੇਟ ਬੱਸਾਂ ’ਚ ਸਫਰ ਕਰਨਾ ਪੈਂਦਾ ਸੀ ਅਤੇ ਇਸ ਦਾ ਬੋਝ ਉਨ੍ਹਾਂ ਦੀ ਜੇਬ ’ਤੇ ਵੱਖ ਪੈਂਦਾ ਸੀ। ਤੀਜਾ ਵੱਡਾ ਲਾਭ ਔਰਤਾਂ ਨੂੰ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਤੋਂ ਬਾਅਦ ਦੇਖਣ ’ਚ ਆਇਆ ਸੀ ਕਿ ਬੱਸਾਂ ਦੇ ਕਾਊਂਟਰਾਂ ’ਤੇ ਲੱਗਣ ਦੀ ਘਾਟ ’ਚ ਔਰਤਾਂ ਲੰਮੇ ਸਮੇਂ ਤੱਕ ਬੱਸਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਸਨ ਪਰ ਹੁਣ ਉਨ੍ਹਾਂ ਨੂੰ ਉਡੀਕ ਨਹੀਂ ਕਰਨੀ ਪੈ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਬਦਲਾਅ ਆਇਆ ਹੈ, ਉਹ ਬਹੁਤ ਵਧੀਆ ਹੈ ਪਰ ਇਹ ਇਸੇ ਤਰ੍ਹਾਂ ਚੱਲਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ 2 ਮੁਲਾਜ਼ਮਾਂ ਸਣੇ 3 ਦੀ ਡੇਂਗੂ ਨਾਲ ਮੌਤ

ਹਿਮਾਚਲ ਤੇ ਹਰਿਆਣਾ ਤੋਂ ਆਉਣ ਵਾਲੀਆਂ ਬੱਸਾਂ ’ਚ ਵਧਣ ਲੱਗੇ ਯਾਤਰੀ

ਟਰਾਂਸਪੋਰਟ ਵਿਭਾਗ ਦੀ ਕਾਰਜਪ੍ਰਣਾਲੀ ਨਾਲ ਪੰਜਾਬ ’ਚ ਬੱਸਾਂ ਦੀ ਆਵਾਜਾਈ ਨੂੰ ਲੈ ਕੇ ਜਿਹੜਾ ਬਦਲਾਅ ਆਇਆ ਹੈ, ਉਸ ਦਾ ਲਾਭ ਦੂਜੇ ਸੂਬਿਆਂ ਦੀਆਂ ਬੱਸਾਂ ਨੂੰ ਵੀ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਅੰਦਰ ਵੀ ਯਾਤਰੀ ਮਿਲਣ ਲੱਗੇ ਹਨ । ਆਮ ਤੌਰ ’ਤੇ ਦੇਖਣ ’ਚ ਆਉਂਦਾ ਸੀ ਕਿ ਦੂਜੇ ਸੂਬੇ ਤੋਂ ਜਿਹੜੀਆਂ ਬੱਸਾਂ ਆਉਂਦੀਆਂ ਸਨ, ਉਨ੍ਹਾਂ ਵਿਚੋਂ ਵਧੇਰੇ ਯਾਤਰੀ ਦੂਜੇ ਸੂਬਿਆਂ ਨੂੰ ਜਾਣ ਵਾਲੇ ਲੋਕ ਹੁੰਦੇ ਸਨ।

ਇਸ ਦਾ ਕਾਰਨ ਇਹ ਸੀ ਕਿ ਪ੍ਰਾਈਵੇਟ ਬੱਸਾਂ ਦੀ ਗਿਣਤੀ ਜ਼ਿਆਦਾ ਸੀ। ਹੁਣ ਨਾਜਾਇਜ਼ ਬੱਸਾਂ ਦੀ ਆਵਾਜਾਈ ਘੱਟ ਹੋਣ ਕਾਰਨ ਸਰਕਾਰੀ ਬੱਸਾਂ ਨੂੰ ਲਾਭ ਹੋ ਰਿਹਾ ਹੈ । ਹਿਮਾਚਲ ਤੇ ਹਰਿਆਣਾ ਤੋਂ ਆਉਣ ਵਾਲੀਆਂ ਬੱਸਾਂ ਵਿਚ ਯਾਤਰੀਆਂ ਦੀ ਗਿਣਤੀ ਵਧਣ ਨਾਲ ਯਾਤਰੀਆਂ ਨੂੰ ਲਾਭ ਹੋਵੇਗਾ ਕਿਉਂਕਿ ਦੂਜੇ ਸੂਬੇ ਲਾਭ ਮਿਲਣ ਕਾਰਨ ਪੰਜਾਬ ’ਚ ਆਵਾਜਾਈ ਜ਼ਿਆਦਾ ਕਰਨਗੇ।


Bharat Thapa

Content Editor

Related News