ਪੰਜਾਬ ਦੀ ਰਾਜਨੀਤਿਕ ਹਵਾ ਦਾ ਹਿਮਾਚਲ ਦੀਆਂ ਚੋਣਾਂ ’ਤੇ ਪੈ ਰਿਹਾ ਪ੍ਰਭਾਵ ਹੋ ਸਕਦੈ ਫੈਸਲਾਕੁੰਨ

10/14/2022 11:17:42 AM

ਪਠਾਨਕੋਟ (ਸ਼ਾਰਦਾ) - ਪੰਜਾਬ ਦੀ ਰਾਜਨੀਤੀ ਦਾ ਹਮੇਸ਼ਾ ਹਿਮਾਚਲ ’ਤੇ ਪ੍ਰਭਾਵ ਰਿਹਾ ਹੈ। ਇਹੀ ਸਥਿਤੀ ਪੰਜਾਬ ’ਤੇ ਵੀ ਲਾਗੂ ਹੁੰਦੀ ਹੈ। ਦੋਵੇਂ ਸੂਬਿਆਂ ਦੀ ਜਨਤਾ ਕਾਫ਼ੀ ਲੰਬੇ ਸਮੇਂ ਤੋਂ ਸਰਕਾਰਾਂ ਨੂੰ 5-5 ਸਾਲਾਂ ਦੇ ਬਾਅਦ ਬਦਲਦੀ ਰਹੀ ਹੈ। ਪੰਜਾਬ ’ਚ ਅਪਵਾਦ ਉਸ ਸਮੇਂ ਪੈਦਾ ਹੋਇਆ, ਜਦੋਂ ਅਕਾਲੀ ਦਲ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਲਗਾਤਾਰ 2 ਵਾਰ ਜਿੱਤਣ ’ਚ ਸਫ਼ਲ ਰਿਹਾ, ਜਿਸ ’ਚ ਭਾਜਪਾ ਦਾ ਯੋਗਦਾਨ ਅਹਿਮ ਸੀ। ਹੁਣ ਹਿਮਾਚਲ ਦੀਆਂ ਚੋਣਾਂ ਗੁਜਰਾਤ ਦੇ ਨਾਲ ਐਲਾਨੀਆਂ ਜਾਣ ਵਾਲੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਹਿਮਾਚਲ ਆ ਰਹੇ ਹਨ। ਕਰਵਾਚੌਥ ਵਾਲੇ ਦਿਨ ਊਨਾ ਅਤੇ ਚੰਬਾ ਦਾ ਦੌਰਾ ਉਨ੍ਹਾਂ ਲਈ ਬਹੁਤ ਸਫਲ ਰਿਹਾ, ਕਿਉਂਕਿ ਦੌਰੇ ਦੌਰਾਨ ਜਨਾਨੀਆਂ ਦੀ ਹਾਜ਼ਰੀ ਪ੍ਰਭਾਵਸ਼ਾਲੀ ਸੀ, ਜਿਸ ਨਾਲ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਦਾ ਰਾਜਨੀਤਿਕ ਫ਼ਾਇਦਾ ਹੋ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ : ਪਾਕਿ ਡਰੋਨਾਂ ਰਾਹੀਂ ਪੰਜਾਬ ’ਚ ਪੁੱਜੇ ਵਿਦੇਸ਼ੀ ਹਥਿਆਰ ਦੇ ਰਹੇ ਨੇ ਖ਼ਤਰਨਾਕ ਸੰਕੇਤ, ਵਾਪਰ ਸਕਦੀ ਹੈ ਕੋਈ ਵਾਰਦਾਤ

ਵਰਨਣਯੋਗ ਹੈ ਕਿ ਪੰਜਾਬ ਦੀ ਰਾਜਨੀਤਿਕ ਸਥਿਤੀ ਦਾ ਹਿਮਾਚਲ ’ਤੇ ਅਸਰ ਪੈਣਾ ਸੁਭਾਵਿਕ ਹੈ। ਪੰਜਾਬ ’ਚ ਇਸ ਵਾਰ ਬਦਲਾਅ ਦੀ ਲਹਿਰ ਚੱਲੀ। ਲੋਕਾਂ ਨੇ ਨਵਾਂ ਇਤਿਹਾਸ ਰਚਦੇ ਹੋਏ 92 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਦਿੱਤੀ, ਜਿਸਦਾ ਤੁਰੰਤ ਪ੍ਰਭਾਵ ਹਿਮਾਚਲ ’ਤੇ ਨਜ਼ਰ ਆਉਣ ਲੱਗਾ। ਕੁਝ ਅਜਿਹੇ ਹਾਲਾਤ ਬਣੇ ਕਿ ਆਮ ਆਦਮੀ ਪਾਰਟੀ ਸੰਗਰੂਰ ਲੋਕ ਸਭਾ ਚੋਣਾਂ ’ਚ ਆਪਣੀ ਮਹੱਤਵਪੂਰਨ ਸੀਟ ਨੂੰ ਬਰਕਰਾਰ ਨਹੀਂ ਰੱਖ ਸਕੀ ਤੇ ਉਨ੍ਹਾਂ ਦਾ ਉਮੀਦਵਾਰ ਚੋਣ ਹਾਰ ਗਿਆ।

ਪੰਜਾਬ ਦੀ ਜਨਤਾ ਦਾ ਇਹ ਸੰਦੇਸ਼ ਹੈਰਾਨ ਕਰਨ ਵਾਲਾ ਸੀ। ਹੁਣ ਪੰਜਾਬ ’ਚ ਭਾਜਪਾ ਮੁੱਖ ਵਿਰੋਧੀ ਧਿਰ ਬਣਨ ਲਈ ਹੱਥ-ਪੈਰ ਮਾਰ ਰਿਹਾ ਹੈ ਅਤੇ ਕਾਂਗਰਸ ਦੇ ਦਿੱਗਜ਼ ਆਗੂ ਹੁਣ ਭਾਜਪਾ ਦਾ ਹਿੱਸਾ ਬਣ ਚੁੱਕੇ ਹਨ। ਅਜਿਹੇ ਹਲਾਤਾਂ ’ਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਚਾਹੁੰਦੀ ਹੈ ਕਿ ਕਾਂਗਰਸ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕਦੇ ਹੋਏ ਹਿਮਾਚਲ ’ਚ ਰਿਪੀਟ ਕੀਤਾ ਜਾ ਸਕੇ, ਜੋ ਇਕ ਨਵਾਂ ਇਤਿਹਾਸ ਹੋਵੇਗਾ। ਜੋ ਕੰਮ ਸ਼ਾਂਤਾ ਕੁਮਾਰ, ਪ੍ਰੇਮ ਧੂਮਲ ਅਤੇ ਕਾਂਗਰਸ ਦੇ ਦਿੱਗਜ਼ ਨਹੀਂ ਕਰ ਸਕੇ, ਕੀ ਭਾਜਪਾ ਦੀ ਮੌਜੂਦਾ ਹਿਮਾਚਲ ਲੀਡਰਸ਼ਿਪ ਇਸ ਨੂੰ ਕਰਨ ’ਚ ਸਮਰੱਥ ਹੈ?

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ

ਹੁਣ ਗਣਿਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਵਾਰ ਕਾਂਗਰਸ ਦੀ ਵਾਰੀ ਹੈ ਕਿ ਉਹ ਹਿਮਾਚਲ ’ਚ ਸੱਤਾ ਵਿਚ ਆਏ, ਜਿਸ ਲਈ ਉਹ ਸਰਕਾਰੀ ਕਰਮਚਾਰੀਆਂ ਦੇ ਉੱਪਰ ਆਪਣੀ ਨਜ਼ਰ ਰੱਖ ਰਹੀ ਹੈ ਕਿ ਉਨ੍ਹਾਂ ਦੇ ਸਾਥ ਨਾਲ ਉਨ੍ਹਾਂ ਦੀ ਬੇੜੀ ਪਾਰ ਹੋ ਜਾਵੇਗੀ । ਭਾਜਪਾ ਵੀ ਇਸ ਵਾਰ ਪ੍ਰਧਾਨ ਮੰਤਰੀ ਦਾ ਚਿਹਰਾ ਅੱਗੇ ਰੱਖ ਕੇ ਡਬਲ ਇੰਜਣ ਦੀ ਸਰਕਾਰ ਦੇ ਫ਼ਾਇਦੇ ਗਿਣਾ ਕੇ ਸਖ਼ਤ ਟੱਕਰ ਦੇਣ ਦੇ ਮੂਡ ’ਚ ਹੈ। ਕੀ ਕਾਂਗਰਸ ਆਪਣੀਆਂ ਟਿਕਟਾਂ ਦੀ ਸਹੀ ਵੰਡ ਕਰ ਸਕੇਗੀ। ੍ਦੂਜੇ ਪਾਸੇ ਚਾਹੇ ਪੰਜਾਬ ਹਿਮਾਚਲ ਦੇ ਨਾਲ ਲਗਦਾ ਹੈ ਪਰ ਆਮ ਆਦਮੀ ਪਾਰਟੀ ਨੇ ਅਜੇ ਆਪਣੀ ਪੰਜਾਬ ’ਚ ਸੈਂਕੜਿਆਂ ਵਰਕਰ, ਆਗੂ, ਚੇਅਰਮੈਨ ਅਤੇ ਵਿਧਾਇਕ ਹਿਮਾਚਲ ’ਚ ਭੇਜਣ ਦੀ ਬਜਾਏ ਸਾਰੇ ਗੁਜਰਾਤ ’ਚ ਭੇਜ ਦਿੱਤੇ ਹਨ। ਪੰਜਾਬ ਇੰਚਾਰਜ ਰਹੇ ਰਾਘਵ ਚੱਢਾ, ਸੰਦੀਪ ਪਾਠਕ ਵੀ ਆਪਣਾ ਮੁੱਖ ਸਮਾਂ ਗੁਜਰਾਤ ’ਚ ਲਗਾ ਰਹੇ ਹਨ ਅਤੇ ਹਿਮਾਚਲ ’ਚ ਅਜੇ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਜਿਹੇ ਚਿਹਰੇ ਦੀ ਸਖ਼ਤ ਜ਼ਰੂਰਤ ਹੈ।

ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ

ਆਉਣ ਵਾਲਾ ਇਕ ਮਹੀਨਾ ਹਿਮਾਚਲ ’ਚ ਇਕ ਵੱਡੇ ਰਾਜਨੀਤਿਕ ਘਮਾਸਾਨ ਨਾਲ ਭਰਿਆ ਹੋਵੇਗਾ ਕਿ ਕਿਹੜੀ ਪਾਰਟੀ ਸੱਤਾ ’ਚ ਆਵੇਗੀ? ਇਸ ’ਤੇ ਸਾਰੇ ਦੇਸ਼ ਦੀਆਂ ਨਜ਼ਰਾਂ ਰਹਿਣਗੀਆਂ, ਇਸਦਾ ਵਿਸ਼ਲੇਸ਼ਣ ਸ਼ੁਰੂ ਹੋ ਚੁੱਕਾ ਹੈ। ਪੰਜਾਬ ਦੀ ਰਾਜਨੀਤੀ ਦਾ ਹਿਮਾਚਲ ਦੀ ਰਾਜਨੀਤੀ ’ਚ ਪ੍ਰਭਾਵ ਪੈਂਦਾ ਜ਼ਰੂਰ ਪੈਂਦਾ ਹੈ। ਇਸ ਲਈ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਆਪਣੀ ਸਥਿਤੀ ਨੂੰ ਮਜਬੂਤ ਕਰਨਾ ਹੋਵੇਗਾ ਤਾਂ ਜੋ ਪੰਜਾਬ ’ਚੋਂ ਇਕ ਵੱਡਾ ਮੈਸੇਜ ਹਿਮਾਚਲ ’ਚ ਜਾ ਸਕੇ, ਕਿਉਂਕਿ ਹਿਮਾਚਲ ’ਚ ਹੁਣ ਚੋਣਾਂ ਸਥਾਨਕ ਨਾ ਹੋ ਕੇ ਰਾਸ਼ਟਰੀ ਚਿਹਰਿਆਂ ਦੇ ਬਲ ’ਤੇ ਲੜੀਆਂ ਜਾ ਰਹੀਆਂ ਹਨ। ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਉਥੇ ਹੀ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਅਤੇ ਰਾਹੁਲ ਗਾਂਧੀ ਆਪਣੀ-ਆਪਣੀ ਪਾਰਟੀ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ।

ਪੜ੍ਹੋ ਇਹ ਵੀ ਖ਼ਬਰ : ਹਰਪਾਲ ਚੀਮਾ ਦਾ ਦਾਅਵਾ: ਪੰਜਾਬ 'ਚੋਂ ਖ਼ਤਮ ਕੀਤਾ ਸ਼ਰਾਬ ਮਾਫ਼ੀਆ, SYL 'ਤੇ ਦਿੱਤਾ ਵੱਡਾ ਬਿਆਨ


rajwinder kaur

Content Editor

Related News