ਚੰਡੀਗੜ੍ਹ 'ਚ ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ ਦੌਰਾਨ ਮਾਲਕ ਗ੍ਰਿਫ਼ਤਾਰ, ਜਾਣੋ ਕਾਰਨ

Saturday, Apr 29, 2023 - 04:05 PM (IST)

ਚੰਡੀਗੜ੍ਹ 'ਚ ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ ਦੌਰਾਨ ਮਾਲਕ ਗ੍ਰਿਫ਼ਤਾਰ, ਜਾਣੋ ਕਾਰਨ

ਚੰਡੀਗੜ੍ਹ (ਸੁਸ਼ੀਲ) : ਇਮੀਗ੍ਰੇਸ਼ਨ ਕੰਪਨੀਆਂ ਵਲੋਂ ਪੈਸੇ ਲੈ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੀਆਂ ਸ਼ਿਕਾਇਤਾਂ ਚੰਡੀਗੜ੍ਹ ਪੁਲਸ ਕੋਲ ਰੋਜ਼ਾਨਾ ਆ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਨੂੰ ਵੇਖਦਿਆਂ ਪੁਲਸ ਨੇ ਬਿਨ੍ਹਾਂ ਮਨਜ਼ੂਰੀ ਦੇ ਇਮੀਗ੍ਰੇਸ਼ਨ ਕੰਪਨੀਆਂ ਚਲਾਉਣ ਵਾਲਿਆਂ ਨੂੰ ਕਾਬੂ ਕਰਨ ਲਈ ਵੀਰਵਾਰ ਸਰਚ ਮੁਹਿੰਮ ਚਲਾਈ ਅਤੇ ਕੰਪਨੀਆਂ ਦੇ ਮਾਲਕਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ।

ਇਹ ਵੀ ਪੜ੍ਹੋ : ਪੂਰੇ ਪੰਜਾਬ 'ਚੋਂ Top ਕਰਨ ਵਾਲੀਆਂ ਬੱਚੀਆਂ ਲਈ CM ਮਾਨ ਦਾ ਵੱਡਾ ਐਲਾਨ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

ਇਸ ਦੌਰਾਨ ਪੁਲਸ ਨੇ ਸੈਕਟਰ-17, 22, 34 ਅਤੇ 35 'ਚ ਛਾਪੇਮਾਰੀ ਦੌਰਾਨ 15 ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ 9 ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਇਸ ਜੇਲ੍ਹ ਦੇ ਕੈਦੀਆਂ ਨੂੰ ਮਿਲਿਆ ਤੋਹਫ਼ਾ, ਪ੍ਰਸ਼ਾਸਨ ਨੇ ਕੀਤਾ ਇਹ ਫ਼ੈਸਲਾ

ਦੱਸਣਯੋਗ ਹੈ ਕਿ ਬੀਤੇ ਦਿਨੀਂ ਵੀ ਸ਼ਹਿਰ 'ਚ ਇਮੀਗ੍ਰੇਸ਼ਨ ਕੰਪਨੀਆਂ 'ਤੇ ਪੁਲਸ ਦਾ ਡੰਡਾ ਚੱਲਿਆ ਸੀ, ਜਿਸ ਦੇ ਮੱਦੇਨਜ਼ਰ 7 ਕੰਪਨੀਆਂ ਦੇ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਕਿ ਇਨ੍ਹਾਂ 'ਚੋਂ ਕੁੱਝ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News