ਨਾਜਾਇਜ਼ ਸ਼ਰਾਬ ਸਮੇਤ ਔਰਤ ਗ੍ਰਿਫ਼ਤਾਰ

12/30/2017 4:50:16 PM

ਗੁਰਦਾਸਪੁਰ (ਵਿਨੋਦ) - ਤਿੱਬੜ ਪੁਲਸ ਨੇ ਇਕ ਔਰਤ ਨੂੰ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾਂ ਪ੍ਰਾਪਤ ਕੀਤੀ ਹੈ।
ਇਸ ਸੰਬੰਧੀ ਤਿੱਬੜ ਪੁਲਸ ਸਟੇਸ਼ਨ 'ਚ ਤਾਇਨਾਤ ਹੈੱਡ ਕਾਂਸਟੇਬਲ ਗੁਰਬਖ਼ਸ ਸਿੰਘ ਅਨੁਸਾਰ ਉਹ ਪੁਲਸ ਪਾਰਟੀ ਦੇ ਨਾਲ ਪਿੰਡ ਭੁੱਲੇਚੱਕ 'ਤੇ ਨਾਕਾ ਲਗਾ ਕੇ ਚੈਕਿੰਗ ਕਰ ਰਿਹਾ ਸੀ ਕਿ ਉਨ੍ਹਾਂ ਨੇ ਇਕ ਔਰਤ ਨੂੰ ਰੋਕ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਨਾਮ ਅਮਰਜੀਤ ਕੌਰ ਪਤਨੀ ਰਣਧੀਰ ਸਿੰਘ ਨਿਵਾਸੀ ਭੁੱਲੇਚੱਕ ਕਾਲੋਨੀ ਦੱਸਿਆ। ਉਸ ਦੀ ਤਾਲਾਸ਼ੀ ਲੈਣ ਉਪਰੰਤ ਉਸ ਤੋਂ 6000 ਮਿ. ਲੀਟਰ ਸ਼ਰਾਬ ਬਰਾਮਦ ਹੋਈ ਜੋ ਉਹ ਲੋਕਾਂ ਨੂੰ ਵੇਚਣ ਦੇ ਲਈ ਜਾ ਰਹੀ ਸੀ। ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News