ਨਾਜਾਇਜ਼ ਸ਼ਰਾਬ ਸਮੇਤ ਸ਼ਰਾਬ ਮਾਫੀਆ ਨਾਲ ਜੁਡ਼ਿਆ ਵਿਅਕਤੀ ਗ੍ਰਿਫਤਾਰ
Monday, Jul 23, 2018 - 06:08 AM (IST)

ਕਪੂਰਥਲਾ, (ਭੂਸ਼ਣ)- ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਕਾਂਜਲੀ ਰੋਡ ’ਤੇ ਸ਼ਰਾਬ ਮਾਫੀਆ ਵੱਲੋਂ ਨਾਜਾਇਜ਼ ਸ਼ਰਾਬ ਵਿਕਰੀ ਦੇ ਇਕ ਵੱਡੇ ਨੈੱਟਵਰਕ ਨੂੰ ਤੋਡ਼ਦੇ ਹੋਏ ਭਾਰੀ ਮਾਤਰਾਂ ’ਚ ਨਾਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਬ ਡਿਵੀਜ਼ਨ ਸਰਬਜੀਤ ਸਿੰਘ ਬਾਹੀਆ ਦੀ ਨਿਗਰਾਨੀ ’ਚ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੇ ਏ. ਐੱਸ. ਆਈ. ਅਸ਼ੋਕ ਕੁਮਾਰ ਦੇ ਨਾਲ ਕਾਂਜਲੀ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਬੀਤੀ ਰਾਤ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਪੁਲਸ ਲਾਈਨ ਚੌਕ ’ਚ ਬਣੇ ਖੋਖੋ ’ਚ ਕਬਾਡ਼ ਦੀ ਦੁਕਾਨ ਕਰਨ ਵਾਲਾ ਤਰਸੇਮ ਲਾਲ ਉਰਫ ਸੀਮਾ ਪੁੱਤਰ ਰਾਮ ਪ੍ਰਤਾਪ ਉਰਫ ਰਾਮ ਪ੍ਰਕਾਸ਼ ਨਿਵਾਸੀ ਬਿਲਾ ਕੋਠੀ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਵੇਚਦਾ ਹੈ ਅਤੇ ਉਸ ਦੇ ਕੋਲ ਭਾਰੀ ਮਾਤਰਾ ਵਿਚ ਸ਼ਰਾਬ ਖਰੀਦਣ ਵਾਲੇ ਦਾ ਆਉਣਾ ਜਾਣਾ ਲਗਾ ਰਹਿੰਦਾ ਹੈ । ਜਿਸ ’ਤੇ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕਿ ਜਦੋਂ ਮੁਲਜ਼ਮ ਦੇ ਠਿਕਾਣਿਅਾਂ ’ਤੇ ਛਾਪਾਮਾਰੀ ਕੀਤੀ ਤਾਂ ਉਥੇ ਖਡ਼੍ਹੇ ਕੁਝ ਗਾਹਕ ਮੌਕੇ ਤੋਂ ਭੱਜ ਨਿਕਲੇ। ਜਿਸ ਦੌਰਾਨ ਪੁਲਸ ਨੇ ਸ਼ਰਾਬ ਵੇਚਣ ਵਾਲੇ ਮੁਲਜ਼ਮ ਤਰਸੇਮ ਲਾਲ ਉਰਫ ਸੀਮਾ ਨੂੰ ਗ੍ਰਿਫਤਾਰ ਕਰ ਕੇ ਜਦੋਂ ਉਸ ਤੋਂ ਸਖ਼ਤ ਪੁੱਛਗਿਛ ਕੀਤੀ ਤਾਂ ਉਸ ਨੇ ਪੁਲਸ ਟੀਮ ਨੂੰ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਰਾਤ ਦੇ ਸਮੇਂ ਉਹ ਆਪਣੇ ਧੰਦੇ ਨੂੰ ਅੰਜਾਮ ਦਿੰਦਾ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਮੌਕੇ ਤੋਂ 24 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ । ਦੱਸਿਆ ਜਾਂਦਾ ਹੈ ਕਿ ਪੁੱਛਗਿਛ ਦੌਰਾਨ ਮੁਲਜ਼ਮ ਨੇ ਪੁਲਸ ਨੂੰ ਸ਼ਰਾਬ ਸਪਲਾਈ ਕਰਨ ਵਾਲੇ ਨੈੱਟਵਰਕ ਦੇ ਸਬੰਧ ਵਿਚ ਅਹਿਮ ਜਾਣਕਾਰੀ ਦਿੱਤੀ ਹੈ। ਜਿਸ ਨੂੰ ਲੈ ਕੇ ਪੁਲਸ ਹੁਣ ਇਸ ਨੈੱਟਵਰਕ ਨਾਲ ਜੁਡ਼ੇ ਹੋਰ ਵੀ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵਿਚ ਜੁੱਟ ਗਈ ਹੈ, ਉਥੇ ਹੀ ਸਿਟੀ ਪੁਲਸ ਨੇ ਐਤਵਾਰ ਨੂੰ ਮੁਲਜ਼ਮ ਤਰਸੇਮ ਲਾਲ ਉਰਫ ਸੀਮਾ ਨੂੰ ਅਦਾਲਤ ਵਿਚ ਪੇਸ਼ ਕੀਤਾ। ਜਿਸ ਨੂੰ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਹੈ।
ਜਗ ਬਾਣੀ ’ਚ ਛਪੀ ਖਬਰ ਨੇ ਵਿਖਾਇਆ ਅਸਰ
ਸ਼ਹਿਰ ਦੇ ਕਾਂਜਲੀ ਮਾਰਗ ’ਤੇ ਪੁਲਸ ਲਾਈਨ ਦੇ ਨਜ਼ਦੀਕ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਵਿਕ ਰਹੀ ਨਾਜਾਇਜ਼ ਸ਼ਰਾਬ ਨੂੰ ਲੈ ਕੇ ਜਗ ਬਾਣੀ ਨੇ ਆਪਣੇ ਸ਼ਨੀਵਾਰ ਦੇ ਅੰਕ ਵਿਚ ਪੂਰਾ ਬਿਓਰਾ ਪ੍ਰਕਾਸ਼ਿਤ ਕੀਤਾ ਸੀ ਅਤੇ ਇਸ ਖੇਤਰ ਵਿਚ ਰਾਤ ਦੇ ਸਮੇਂ ਸ਼ੱਕੀ ਅਕਸ ਦੇ ਲੋਕਾਂ ਦੇ ਆਉਣ ਦਾ ਖੁਲਾਸਾ ਕੀਤਾ ਸੀ। ਇਸ ਪ੍ਰਕਾਸ਼ਿਤ ਖਬਰ ਦੇ ਬਾਅਦ ਹਰਕਤ ਵਿਚ ਆਈ ਪੁਲਸ ਟੀਮ ਨੇ ਆਖ਼ਿਰਕਾਰ ਮੁਲਜ਼ਮ ਦੇ ਠਿਕਾਣਿਾਂ ’ਤੇ ਛਾਪਾਮਾਰੀ ਕਰ ਕੇ ਆਪਣੀ ਕਾਰਵਾਈ ਨੂੰ ਅਮਲੀਜਾਮਾ ਪਹਿਨਾਇਆ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਕੁਝ ਵਿਅਕਤੀਅਾਂ ਦੀ ਸ਼ਹਿਰ ਤੇ ਲੰਬੇ ਸਮੇਂ ਤੋਂ ਸ਼ਰਾਬ ਵੇਚਣ ਦੇ ਆਪਣੇ ਧੰਦੇ ਨੂੰ ਬਿਨਾਂ ਡਰ ਤੋਂ ਅੰਜਾਮ ਦੇ ਰਹੇ ਸੀ, ਜਿਸ ਕਾਰਨ ਬੀਤੇ ਕਈ ਮਹੀਨਿਆਂ ਤੋਂ ਮੁਲਜ਼ਮ ਦੇ ਠਿਕਾਣਿਅਾਂ ’ਤੇ ਪੁਲਸ ਨੇ ਛਾਪਾਮਾਰੀ ਨਹੀਂ ਕੀਤੀ ਸੀ ਪਰ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਸਖ਼ਤ ਤੇਵਰਾਂ ਦੇ ਕਾਰਨ ਆਪਣੇ ਧੰਦੇ ਨੂੰ ਬਿਨਾਂ ਡਰ ਤੋਂ ਚਲਾ ਰਹੇ ਮੁਲਜ਼ਮ ਨੂੰ ਆਖ਼ਿਰਕਾਰ ਸਲਾਖਾਂ ਦੇ ਪਿੱਛੇ ਜਾਣਾ ਪਿਆ।