ਨਾਜਾਇਜ਼ ਸੰਬੰਧਾਂ ਦੇ ਸ਼ੱਕ ''ਚ ਚਲਾਈ ਗੋਲੀ, 2 ਭਰਾ ਫੱਟੜ

10/10/2018 5:48:54 PM

ਅੰਮ੍ਰਿਤਸਰ (ਅਰੁਣ) : ਮਾਂ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੂੰ ਲੈ ਕੇ ਗੋਲੀ ਚੱਲਣ ਕਾਰਨ ਦੋ ਭਰਾ ਜ਼ਖਮੀ ਹੋ ਗਏ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਬੱਲ ਕਲਾਂ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਡੋਰੀ ਵੜੈਚ ਵਾਸੀ ਲਵਪ੍ਰੀਤ ਸਿੰਘ ਪੁੱਤਰ ਲੇਟ ਪਰਮਜੀਤ ਸਿੰਘ ਨੂੰ ਇਹ ਸ਼ੱਕ ਸੀ ਕਿ ਉਸ ਦੀ ਮਾਂ ਦੇ ਉਸ ਦੇ (ਸ਼ਿਕਾਇਤਕਰਤਾ) ਭਰਾ ਰਵਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਹਨ। ਬੀਤੀ ਸ਼ਾਮ ਜਦੋਂ ਉਹ ਦੋਵੇਂ ਭਰਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੰਡੋਰੀ ਵੜੈਚ ਤੋਂ ਵਾਪਸ ਆ ਰਹੇ ਸੀ ਤਾਂ ਰਸਤੇ ਵਿਚ ਮਿਲੇ ਲਵਪ੍ਰੀਤ ਸਿੰਘ ਅਤੇ ਉਸ ਦੇ ਇਕ ਹੋਰ ਅਣਪਛਾਤੇ ਸਾਥੀ ਵਲੋਂ ਉਨ੍ਹਾ ਦਾ ਰਸਤਾ ਰੋਕ ਲਿਆ। 

ਮੁਲਜ਼ਮ ਲਵਪ੍ਰੀਤ ਸਿੰਘ ਵਲੋਂ ਜਾਨਲੇਵਾ ਹਮਲਾ ਕਰਦਿਆਂ ਉਨ੍ਹਾ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ, ਇਸ ਨਾਲ ਉਹ ਦੋਵੇਂ ਭਰਾ ਜ਼ਖਮੀ ਹੋ ਗਏ। ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।


Related News