ਨਾਜਾਇਜ਼ ਸੰਬੰਧਾਂ ''ਚ ਰੋੜਾ ਬਣੀ ਸੱਸ ਦਾ ਕੁੱਟ-ਕੁੱਟ ਕੀਤਾ ਕਤਲ

Sunday, Jun 14, 2020 - 04:55 PM (IST)

ਨਾਜਾਇਜ਼ ਸੰਬੰਧਾਂ ''ਚ ਰੋੜਾ ਬਣੀ ਸੱਸ ਦਾ ਕੁੱਟ-ਕੁੱਟ ਕੀਤਾ ਕਤਲ

ਸੁਲਤਾਨਪੁਰ ਲੋਧੀ (ਧੀਰ) : ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੇ ਇਕ ਮਹਿਲਾ ਸਮੇਤ ਦੋ ਖਿਲਾਫ 56 ਸਾਲਾ ਬਜ਼ੁਰਗ ਮਹਿਲਾ ਦਾ ਕੁੱਟਮਾਰ ਕਰਕੇ ਕਤਲ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮਾਮਲਾ ਕਥਿਤ ਨਜਾਇਜ਼ ਸੰਬੰਧਾਂ ਕਾਰਨ ਨੂੰਹ ਵਲੋਂ ਆਪਣੇ ਪ੍ਰੇਮੀ ਨਾਲ ਮਿਲਕੇ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਦਾ ਕਤਲ ਕਰਨ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੋਧਰੀਆਂ ਦੇ ਐੱਸ.ਐੱਚ.ਓ. ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤ ਕੁੰਦਨ ਸਿੰਘ ਪੁੱਤਰ ਜੱਲੂ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਉਸਦੀ ਪਤਨੀ ਪ੍ਰਕਾਸ਼ ਕੌਰ ਜਿਸ ਦੀ ਉਮਰ 56 ਸਾਲ ਹੈ। ਉਸਦੇ ਦੋ ਲੜਕੇ ਜੋ ਵਿਆਹੇ ਹਨ। ਉਸਦੀ ਨੂੰਹ ਸਿਮਰ ਕੌਰ ਪਤਨੀ ਰਾਜ ਸਿੰਘ ਜਿਸ ਦੇ ਕਥਿਤ ਤੌਰ 'ਤੇ ਧਾਰਾ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਨਾਲ ਨਜਾਇਜ਼ ਸੰਬੰਧ ਹਨ। ਜਿਸ 'ਤੇ ਉਹ ਅਤੇ ਉਸਦੀ ਪਤਨੀ ਧਾਰਾ ਸਿੰਘ ਨੂੰ ਘਰ ਆਉਣ ਤੋਂ ਰੋਕਦੇ ਸੀ। ਪਰੰਤੂ ਰੋਕਣ 'ਤੇ ਧਾਰਾ ਸਿੰਘ ਤੇ ਉਸਦੀ ਨੂੰਹ ਸਿਮਰ ਕੌਰ ਉਸਦੀ ਪਤਨੀ ਪ੍ਰਕਾਸ਼ ਕੌਰ ਦੀ ਕੁੱਟਮਾਰ ਕਰਦੇ ਸੀ। 

ਬੀਤੇ ਦਿਨੀ ਵੀ ਉਸਦੀ ਨੂੰਹ ਸਿਮਰ ਕੌਰ ਤੇ ਧਾਰਾ ਸਿੰਘ ਨੇ ਉਸਦੀ ਪਤਨੀ ਪ੍ਰਕਾਸ਼ ਕੌਰ ਦੀ ਡੰਡਿਆਂ ਨਾਲ ਕੁੱਟਮਾਰ ਕੀਤੇ ਅਤੇ ਘਸੁੰਨ ਵੀ ਮਾਰੇ। ਜਿਸ ਨਾਲ ਉਸਦੀ ਪਤਨੀ ਦੀ ਮੌਤ ਹੋ ਗਈ। ਐੱਸ. ਐੱਚ. ਓ. ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ 'ਚ ਦੋਵੇਂ ਮੁਲਜ਼ਮਾਂ ਸਿਮਰ ਕੌਰ ਪਤਨੀ ਰਾਜ ਸਿੰਘ ਅਤੇ ਧਾਰਾ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਛੰਨਾ ਸ਼ੇਰ ਸਿੰਘ ਥਾਣਾ ਤਲਵੰਡੀ ਚੌਧਰੀਆਂ ਖਿਲਾਫ ਧਾਰਾ 302 , 506 , 34 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੇ ਕੀਤੀ ਜਾ ਰਹੀ ਹੈ।


author

Gurminder Singh

Content Editor

Related News