ਨੰਬਰਦਾਰ ਅਤੇ ਉਸ ਦੇ ਬੇਟੇ ਵਿਰੁੱਧ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ

Sunday, Aug 06, 2017 - 07:56 AM (IST)

ਨੰਬਰਦਾਰ ਅਤੇ ਉਸ ਦੇ ਬੇਟੇ ਵਿਰੁੱਧ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ

ਮੋਗਾ (ਆਜ਼ਾਦ) - ਪੰਜਾਬ ਸਰਕਾਰ ਵੱਲੋਂ ਚੋਰੀ ਛੁਪੇ ਰੇਤ ਦੀ ਖੁਦਾਈ ਕਰਨ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਕਈ ਕਿਸਾਨਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਵਿਕਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਬਾਘਾਪੁਰਾਣਾ ਪੁਲਸ ਨੇ ਮਾਹਲਾ ਕਲਾਂ ਦੇ ਨੰਬਰਦਾਰ ਅਤੇ ਉਸ ਦੇ ਬੇਟੇ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਅਨੁਸਾਰ ਜ਼ਿਲਾ ਉਦਯੋਗ ਕੇਂਦਰ ਮੋਗਾ ਦੇ ਇੰਚਾਰਜ ਸਾਜਨ ਅਰੋੜਾ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਹੈ ਕਿ ਪਿੰਡ ਮਾਹਲਾ ਕਲਾਂ 'ਚ ਕੁਝ ਕਿਸਾਨ ਨੰਬਰਦਾਰ ਹਰੀ ਸਿੰਘ ਅਤੇ ਉਸ ਦੇ ਬੇਟੇ ਇਕਬਾਲ ਸਿੰਘ ਗੈਰ-ਕਾਨੂੰਨੀ ਢੰਗ ਨਾਲ ਖੇਤ ਵਿਚ ਰੇਤ ਦੀ ਖੁਦਾਈ ਕਰ ਕੇ ਉਸ ਨੂੰ ਵੇਚ ਰਹੇ ਰਹੇ ਹਨ, ਜਿਸ 'ਤੇ ਉਨ੍ਹਾਂ ਦੱਸੇ ਪਤੇ 'ਚੇ ਛਾਪਾਮਾਰੀ ਕਰ ਕੇ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਡੇਢ ਏਕੜ ਜ਼ਮੀਨ 'ਚ ਗੈਰ-ਕਾਨੂੰਨੀ ਖੱਡਾ ਲਾ ਕੇ ਰੇਤ ਕੱਢ ਰਹੇ ਹਨ, ਜਦਕਿ ਬਾਘਾਪੁਰਾਣਾ ਇਲਾਕੇ 'ਚ ਕਿਸੇ ਵੀ ਰੇਤ ਦੀ ਖੱਡ ਦੀ ਮਨਜ਼ੂਰੀ ਨਹੀਂ ਹੈ। ਇਸ ਮਾਮਲੇ ਦੀ ਜਾਂਚ ਪੁਲਸ ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਸੁਖਮੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News