ਸਰਕਾਰ ਦੀ ਸਖਤੀ ਦੇ ਬਾਵਜੂਦ ਨਹੀਂ ਰੁੱਕ ਰਹੀ ਨਾਜਾਇਜ਼ ਮਾਈਨਿੰਗ (ਵੀਡੀਓ)
Saturday, Jul 21, 2018 - 04:07 PM (IST)
ਪਠਾਨਕੋਟ (ਬਿਊਰੋ) - ਪੰਜਾਬ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਵੀ ਨਾਜਾਇਜ਼ ਮਾਈਨਿੰਗ ਬਾਦਸਤੂਰ ਕਈ ਥਾਵਾਂ 'ਤੇ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਹਲਕਾ ਭੋਆ ਦੇ ਪਿੰਡ ਚਸ਼ਮਾ ਨੇੜੇ ਦੇਖਣ ਨੂੰ ਮਿਲਿਆ, ਜਿੱਥੇ ਕੁਝ ਲੋਕਾਂ ਵਲੋਂ ਸ਼ਰੇਆਮ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਇਸ ਮਾਮਲੇ ਦੀ ਸੂਚਨਾ ਮਿਲਣ 'ਤੇ ਤਾਰਾਗੜ੍ਹ ਪੁਲਸ ਨੇ ਮਾਈਨਿੰਗ ਵਿਭਾਗ ਨਾਲ ਮਿਲ ਕੇ ਉਕਤ ਪਿੰਡ ਨੇੜੇ ਛਾਪੇਮਾਰੀ ਕੀਤੀ।
ਦੱਸਣਯੋਗ ਹੈ ਕਿ ਸਰਕਾਰ ਦੀ ਸਖਤੀ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਦੇ ਮਾਮਲਿਆਂ ਦਾ ਸਾਹਮਣੇ ਆਉਣਾ ਇਹ ਸਪਸ਼ੱਟ ਕਰਦਾ ਹੈ ਕਿ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਬੇਖੌਫ ਹਨ ਤੇ ਉਨ੍ਹਾਂ ਨੂੰ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਡਰ ਨਹੀਂ।
