ਨਾਜਾਇਜ਼ ਮਾਈਨਿੰਗ ਦੇ ਦੋਸ਼ ''ਚ ਮਸ਼ੀਨ ਜ਼ਬਤ

09/23/2017 12:24:55 PM

ਰਾਹੋਂ(ਪ੍ਰਭਾਕਰ)— ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਪਿੰਡ ਉਸਮਾਨਪੁਰ ਵਿਖੇ ਇਕ ਪੋਕਲੇਨ ਮਸ਼ੀਨ ਨਾਲ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਇਕ ਖੇਤ 'ਚ 6 ਫੁੱਟ ਤੱਕ ਮਿੱਟੀ ਵੀ ਪੁੱਟੀ ਗਈ ਸੀ। ਮਿੱਟੀ ਪੁੱਟਣ ਵਾਲੇ ਕੋਈ ਪੁਖਤਾ ਸਬੂਤ ਨਹੀਂ ਦਿਖਾ ਸਕੇ। ਪੜਤਾਲ ਤੋਂ ਪਤਾ ਲੱਗਾ ਕਿ ਇਹ ਮਿੱਟੀ ਕਵਿੰਦਰ ਜਿੰਦਲ ਮੈੱਸ. ਜੀ. ਆਰ. ਇਨਫ੍ਰਾ ਵੱਲੋਂ ਬਣਾਈ ਜਾ ਰਹੀ ਸੜਕ 'ਤੇ ਪਾਈ ਜਾ ਰਹੀ ਸੀ। ਇਸ ਤਹਿਤ ਪੁਲਸ ਨੇ ਮਸ਼ੀਨ ਜ਼ਬਤ ਕਰ ਕੇ ਮਾਮਲਾ ਦਰਜ ਕੀਤਾ ਹੈ।


Related News