ਨਹੀਂ ਰੁਕ ਰਹੀ ਨਾਜਾਇਜ਼ ਮਾਈਨਿੰਗ, ਰੇਤ ਦੀ ਭਰੀ ਤੇ ਖਾਲੀ ਟਰੈਕਟਰ-ਟਰਾਲੀ ਫੜੀ
Tuesday, Mar 27, 2018 - 12:22 PM (IST)

ਘੱਲ ਖੁਰਦ (ਦਲਜੀਤ)— ਥਾਣਾ ਘੱਲ ਖੁਰਦ ਦੀ ਪੁਲਸ ਨੇ ਗਸ਼ਤ ਦੌਰਾਨ ਰੇਤਾ ਦੀ ਨਾਜਾਇਜ਼ ਟਰੈਕਟਰ-ਟਰਾਲੀ ਭਰੀ ਅਤੇ ਇਕ ਖਾਲੀ ਬਰਾਮਦ ਕਰ ਕੇ ਇਕ ਵਿਅਕਤੀ ਖਿਲਾਫ ਥਾਣਾ ਘੱਲ ਖੁਰਦ ਵਿਖੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮਾਜ ਵਿਰੋਧੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਇਕ ਟਰੈਕਟਰ ਬਿਨਾਂ ਨੰਬਰੀ ਸਮੇਤ ਟਰਾਲੀ ਰੇਤਾ ਨਾਲ ਭਰੀ ਹੋਈ ਅਤੇ ਇਕ ਟਰੈਕਟਰ ਬਿਨਾਂ ਨੰਬਰੀ ਸਮੇਤ ਖਾਲੀ ਟਰਾਲੀ ਬਰਾਮਦ ਕੀਤਾ।
ਉਨ੍ਹਾਂ ਦੱਸਿਆ ਕਿ ਟਰੈਕਟਰ-ਟਰਾਲੀ ਚਾਲਕ ਦੀ ਪਛਾਣ ਇਕਬਾਲ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਮੁੱਦਕੀ ਵਜੋਂ ਹੋਈ ਹੈ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਉਕਤ ਵਿਅਕਤੀ ਖਿਲਾਫ ਥਾਣਾ ਘੱਲ ਖੁਰਦ ਵਿਖੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।