ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਸ਼ਰਾਬ ਦੇ ਨਾਜਾਇਜ਼ ਅਹਾਤੇ!
Monday, Apr 05, 2021 - 02:14 AM (IST)
ਰਾਜਾਸਾਂਸੀ (ਰਾਜਵਿੰਦਰ)- ਦੇਸ਼ ’ਚ ਤੇਜ਼ ਰਫ਼ਤਾਰ ਨਾਲ ਕੋਰੋਨਾ ਪੈਰ ਪਸਾਰ ਰਿਹਾ ਹੈ ਤੇ ਸਰਕਾਰ ਕੋਰੋਨਾ ਦੀ ਚੇਨ ਤੋੜਣ ਲਈ ਕਈ ਹੱਥਕੰਡੇ ਵਰਤ ਰਹੀ ਹੈ। ਸਰਕਾਰ ਵੱਲੋਂ ਲਗਾਤਾਰ ਕੋਵਿਡ-19 ਖਿਲਾਫ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਰੋਕ ਕੇ ਕੋਰੋਨਾ ਟੈਸਟ ਤੇ ਮਾਸਕਾਂ ਨਾ ਪਹਿਨਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ ਪਰ ਕਸਬਾ ਰਾਜਾਸਾਂਸੀ ’ਚ ਦੇਰ ਰਾਤ ਤੱਕ ਚੱਲ ਰਹੇ ਸ਼ਰਾਬ ਦੇ ਨਾਜਾਇਜ਼ ਅਹਾਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਤਾਂ ਲਾ ਹੀ ਰਹੇ ਹਨ ਸਗੋਂ ਕੋਵਿਡ-19 ਦੀ ਉਲਘਣਾ ਵੀ ਕਰ ਰਹੇ ਹਨ।
ਇਹ ਵੀ ਪੜੋ -ਸੰਡੇ ਬਾਜ਼ਾਰ 'ਚ ਕੋਰੋਨਾ ਤੋਂ ਬੇਖੌਫ ਬਿਨਾਂ ਮਾਸਕ ਘੁੰਮ ਰਹੇ ਲੋਕ
ਇਹ ਅਹਾਤੇ ਰਾਤ ਕਰੀਬ ਸਾਢੇ 10 ਵਜੇ ਤੱਕ ਬਿਨਾਂ ਪੁਲਸ ਪ੍ਰਸ਼ਾਸਨ ਦੇ ਖੌਫ ’ਚ ਸਰਕਾਰੀ ਗਾਈਡਲਾਈਨਜ਼ ਦੀ ਉਲੰਘਣਾ ਕਰ ਕੇ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰ ਰਹੇ ਹਨ। ਇਸ ਤੋਂ ਇਲਾਵਾ ਕੱਚੀ ਮੱਛੀ, ਮੀਟ ਵੇਚਣ ਵਾਲੇ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਗਾ ਕੇ ਮਾੜੇ ਤੇਲਾਂ ਦੀ ਵਰਤੋਂ ਕਰ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਇਸ ਸਬੰਧੀ ਕਦੇ ਵੀ ਸਿਹਤ ਵਿਭਾਗ, ਫੂਡ ਸੇਫਟੀ ਵਿਭਾਗ ਜਾਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਥੇ ਚੈਕਿੰਗ ਕਰਨਾ ਮੁਨਾਸਿਬ ਨਹੀਂ ਸਮਝਿਆ ਗਿਆ।
ਇਹ ਵੀ ਪੜੋ -...ਜਦੋਂ ਲੋਕਾਂ ਨੂੰ ਇਕ-ਦੂਜੇ ਨੂੰ ਛੂਹਣ ’ਤੇ ਲੱਗਿਆ ਕਰੰਟ
ਇਸ ਸਬੰਧੀ ਐੱਸ.ਐੱਚ. ਓ. ਰਾਜਾਸਾਂਸੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆਂ ਤੇ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਐੱਸ. ਡੀ. ਐੱਮ ਅਜਨਾਲਾ?
ਜਦ ਇਸ ਸਬੰਧੀ ਐੱਸ. ਡੀ. ਐੱਮ ਅਜਨਾਲਾ ਦੀਪਕ ਭਾਟੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਸਬਾ ਰਾਜਾਸਾਂਸੀ ’ਚ ਕੋਰੋਨਾ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਇਸ ਏਰੀਏ ਨੂੰ ਸੰਵੇਦਨਸ਼ੀਲ ਏਰੀਆ ਐਲਾਨਿਆ ਗਿਆ ਹੈ ਤੇ ਇਥੇ ਚੈਕਿੰਗ ਕਰ ਕੇ ਦੇਰ ਰਾਤ ਤੱਕ ਖੁੱਲੇ ਵਿਚ ਸ਼ਰਾਬ ਪਿਆਉਣ ਦੇ ਨਾਜਾਇਜ਼ ਅਹਾਤਿਆਂ ’ਤੇ ਸਖਤ ਐਕਸ਼ਨ ਲਿਆ ਜਾਵੇਗਾ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਆਪਣੀ ਕੀਮਤੀ ਰਾਏ ਸਾਨੂੰ ਕੁਮੈਂਟ ਕਰ ਕੇ ਜ਼ਰੂਰ ਦੱਸੋ।