ਦੋਦਾ ਵਿਖੇ ਰੇਡ ਮਾਰਨ ਗਈ ਪੁਲਸ ਪਾਰਟੀ ’ਤੇ ਹਮਲਾ, ਮੁਲਜ਼ਮਾਂ ਨੇ ਚੌਂਕੀ ਪਹੁੰਚ ਕੇ ਵੀ ਚਲਾਏ ਇੱਟਾਂ-ਰੋੜੇ
Tuesday, Jul 27, 2021 - 11:16 AM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਨਾਜਾਇਜ਼ ਸ਼ਰਾਬ ਦੇ ਮਾਮਲੇ ’ਚ ਦੋਦਾ ਵਿਖੇ ਰੇਡ ਕਰਨ ਗਏ ਪੁਲਸ ਚੌਂਕੀ ਦੋਦਾ ਦੇ ਪੁਲਸ ਮੁਲਾਜ਼ਮਾਂ ਤੇ ਕਥਿਤ ਨਜਾਇਜ ਸ਼ਰਾਬ ਦਾ ਕੰਮ ਕਰਨ ਵਾਲਿਆਂ ਨੇ ਹਮਲਾ ਕਰ ਦਿੱਤਾ।ਇਸ ਸਬੰਧੀ ਥਾਣਾ ਕੋਟਭਾਈ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਦਰਜ ਮਾਮਲੇ ਅਨੁਸਾਰ ਦੋਦਾ ਚੌਕੀ ’ਚ ਤਾਇਨਾਤ ਏ.ਐੱਸ.ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਉਹ ਇਤਲਾਹ ਦੇ ਆਧਾਰ ’ਤੇ ਦੋਦਾ ਦੇ ਕਾਉਣੀ ਰੋਡ ਵਿਖੇ ਗੁਰਮੀਤ ਸਿੰਘ ਦੇ ਘਰ ਤਲਾਸ਼ੀ ਕਰ ਰਹੇ ਸਨ ਅਤੇ ਦੋ ਡਰੰਮ ਲਾਹਣ ਦੇ ਮਿਲੇ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ ਮਾਂ-ਧੀ ਦੀ ਗਈ ਸੀ ਜਾਨ, ਇਕਲੌਤੇ ਪਰਿਵਾਰਕ ਮੈਂਬਰ ਦੇ ਵਿਦੇਸ਼ੋਂ ਪਰਤਣ 'ਤੇ ਹੋਵੇਗਾ ਸਸਕਾਰ
ਇਸ ਦੌਰਾਨ ਪਰਿਵਾਰ ਅਤੇ ਹੋਰ ਆਸ ਪਾਸ ਦੇ ਵਿਅਕਤੀਆਂ ਨੇ ਪੁਲਸ ਪਾਰਟੀ ਨੂੰ ਘੇਰ ਲਿਆ ਅਤੇ ਲਾਹਣ ਦੇ ਡਰੰਮ ਤੇ ਲੱਤ ਮਾਰ ਉਸ ਨੂੰ ਡੋਲ ਦਿੱਤਾ। ਹਰਦੀਪ ਸਿੰਘ ਏ.ਐੱਸ.ਆਈ. ਦੇ ਇਤਲਾਹ ਦੇਣ ਤੇ ਜਦ ਕੋਟਭਾਈ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਤਾਂ ਉਕਤ ਵਿਅਕਤੀਆਂ ਨੇ ਕੁਝ ਹੋਰ ਨਾਲ ਮਿਲ ਪੁਲਸ ਪਾਰਟੀ ’ਤੇ ਇੱਟਾਂ ਰੋੜਿਆਂ ਨਾਲ ਹਮਲਾ ਬੋਲ ਦਿੱਤਾ। ਪੁਲਸ ਪਾਰਟੀ ਕਿਸੇ ਤਰ੍ਹਾਂ ਦੋਦਾ ਚੌਂਕੀ ਪਹੁੰਚੀ ਤਾਂ ਉਕਤ ਵਿਅਕਤੀਆਂ ਦੋਦਾ ਚੌਕੀ ’ਤੇ ਵੀ ਇੱਟਾਂ ਰੋੜਿਆਂ ਨਾਲ ਹਮਲਾ ਬੋਲਿਆ। ਇਸ ਸਬੰਧੀ ਏ .ਐੱਸ.ਆਈ. ਹਰਦੀਪ ਸਿੰਘ ਦੇ ਬਿਆਨਾਂ ’ਤੇ ਦੋਦਾ ਵਾਸੀ ਗੁਰਪ੍ਰੀਤ ਸਿੰਘ, ਗੋਬਿੰਦ ਸਿੰਘ, ਬਲਦੇਵ ਸਿੰਘ, ਸੇਵਕ ਸਿੰਘ, ਕਸ਼ਮੀਰ ਸਿੰਘ, ਸੁਖਪ੍ਰੀਤ ਕੌਰ,ਪਰਮਜੀਤ ਕੌਰ ਅਤੇ 15 -20 ਅਣਟਛਾਤਿਆਂ ਤੇ ਆਈ ਪੀ ਸੀ ਦੀ ਧਾਰਾ 307, 353, 186, 342, 506,148,149,427 ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ