ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਦੀਆਂ 12 ਬੋਤਲਾਂ ਬਰਾਮਦ, ਦੋ ਖਿਲਾਫ ਮਾਮਲਾ ਦਰਜ
Monday, Jul 09, 2018 - 04:07 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਪੁਲਸ ਦੀ ਟੀਮ ਨੇ ਪਿੰਡ ਜੌੜਾ ਬਘਿਆੜੀ ਮੌੜ ਨਜ਼ਦੀਕ ਗਸ਼ਤ ਦੌਰਾਨ 12 ਬੋਤਲਾਂ ਸ਼ਰਾਬ ਬਰਾਮਦ ਕਰਕੇ ਦੋ ਭਰਾਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੁੱਖ ਸਿਪਾਹੀ ਗੁਰਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਜਦੋਂ ਸ਼ੱਕੀ ਪੁਰਸ਼ਾ ਦੀ ਚੈਕਿੰਗ ਲਈ ਗਸ਼ਤ ਕਰਦੇ ਪਿੰਡ ਜੌੜਾ ਬਘਿਆੜੀ ਮੌੜ ਮੌਜੂਦ ਸਨ ਤਾਂ ਦੋਸ਼ੀ ਸੈਮੁਅਲ ਮਸੀਹ ਅਤੇ ਡੱਬੂ ਦੋਵੇਂ ਪੁੱਤਰ ਜਸਵੀਰ ਉਰਫ ਛੋਟੂ ਵਾਸੀ ਬਘਿਆੜੀ ਆਪਣੇ ਪਿੰਡ ਬਘਿਆੜੀ ਸਾਈਡ ਵੱਲੋਂ ਮੋਟਰਸਾਈਕਲ ਨੰਬਰ ਪੀ. ਬੀ.-07-ਬੀ. ਡੀ.4932 ਮਾਰਕਾ ਡਿਸਕਵਰ ਵਿੱਚਕਾਰ ਇਕ ਵਜਨਦਾਰ ਪਲਾਸਟਿਕ ਬੋਰਾ ਚੁੱਕੀ ਆਉਂਦੇ ਦਿਖਾਈ ਦਿੱਤੇ ਉਹ ਦੂਰੋਂ ਹੀ ਪੁਲਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸਮੇਤ ਬੋਰਾ ਛੱਡ ਕੇ ਫਰਾਰ ਹੋ ਗਏ | ਬੋਰੇ ਦੀ ਤਲਾਸ਼ੀ ਕਰਨ ਅਤੇ ਬੋਰੇ 'ਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਦੋਵੇਂ ਦੋਸ਼ੀਆਂ ਖਿਲਾਫ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
