ਜਲੰਧਰ ਸ਼ਹਿਰ ਦੀਆਂ 1000 ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਪੁੱਜਾ ਹਾਈਕੋਰਟ

Friday, Nov 12, 2021 - 11:56 AM (IST)

ਜਲੰਧਰ ਸ਼ਹਿਰ ਦੀਆਂ 1000 ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਪੁੱਜਾ ਹਾਈਕੋਰਟ

ਜਲੰਧਰ (ਖੁਰਾਣਾ)– ਸ਼ਹਿਰ ਦੀਆਂ 1000 ਤੋਂ ਵੱਧ ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪੁੱਜ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਬਿਲਡਿੰਗਾਂ ’ਤੇ ਸਖ਼ਤ ਕਾਰਵਾਈ ਹੋਣ ਦੇ ਸੰਕੇਤ ਵੀ ਮਿਲਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਹਾਈਕੋਰਟ ਵਿਚ ਪੀ. ਆਈ. ਐੱਲ. ਦਾਇਰ ਕੀਤੀ ਸੀ, ਜਿਸ ਵਿਚ ਸ਼ਹਿਰ ਦੀਆਂ 450 ਦੇ ਲਗਭਗ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ਦੇ ਨਾਂ ਸ਼ਾਮਲ ਸਨ। ਉਸ ਸੂਚੀ ਦੇ ਆਧਾਰ ’ਤੇ ਜਲੰਧਰ ਵਿਚ ਜ਼ਬਰਦਸਤ ਐਕਸ਼ਨ ਹੋਇਆ ਅਤੇ 100 ਤੋਂ ਵੱਧ ਬਿਲਡਿੰਗਾਂ ਨੂੰ ਨਿਗਮ ਵੱਲੋਂ ਸੀਲ ਕਰ ਦਿੱਤਾ ਗਿਆ ਅਤੇ ਦਰਜਨਾਂ ਬਿਲਡਿੰਗਾਂ ’ਤੇ ਡਿੱਚ ਮਸ਼ੀਨ ਤੱਕ ਚਲਾਈ ਗਈ।

ਤਤਕਾਲੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਉਸੇ ਸੂਚੀ ਦੇ ਆਧਾਰ ’ਤੇ ਜਲੰਧਰ ਵਿਚ ਵੱਡਾ ਐਕਸ਼ਨ ਕੀਤਾ ਸੀ, ਜਿਸ ਤੋਂ ਬਾਅਦ ਸਿਆਸੀ ਹਾਲਾਤ ਬਦਲਣੇ ਸ਼ੁਰੂ ਹੋ ਗਏ ਸਨ। ਉਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਨਾਜਾਇਜ਼ ਬਿਲਡਿੰਗਾਂ ਅਤੇ ਨਾਜਾਇਜ਼ ਕਾਲੋਨੀਆਂ ’ਤੇ ਨਿਯਮ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਟੇਟਸ ਰਿਪੋਰਟ ਹਾਈਕੋਰਟ ਵਿਚ ਪੇਸ਼ ਕੀਤੀ ਜਾਵੇ। ਪਿਛਲੇ ਲਗਭਗ ਡੇਢ-ਦੋ ਸਾਲ ਕੋਰੋਨਾ ਮਹਾਮਾਰੀ ਕਾਰਨ ਹਾਈ ਕੋਰਟ ਵਿਚ ਪੀ. ਆਈ. ਐੱਲ. ’ਤੇ ਸੁਣਵਾਈ ਨਹੀਂ ਹੋਈ ਅਤੇ ਤਰੀਕ ਪੈਂਦੀ ਰਹੀ ਪਰ ਹੁਣ ਹਾਈ ਕੋਰਟ ਨੇ ਵੀ ਪੀ. ਆਈ. ਐੱਲ. ਦੇ ਨਿਬੇੜੇ ਦਾ ਕੰਮ ਤੇਜ਼ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਇਸ ਮਾਮਲੇ ਵਿਚ ਸੁਣਵਾਈ ਹੋਈ, ਜਿਸ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਸਟੇਟਸ ਰਿਪੋਰਟ ਪੇਸ਼ ਨਹੀਂ ਕਰ ਸਕੇ ਅਤੇ ਅਦਾਲਤ ਨੇ ਹੁਣ 1 ਦਸੰਬਰ ਨੂੰ ਇਸ ਮਾਮਲੇ ’ਤੇ ਸੁਣਵਾਈ ਰੱਖੀ ਹੈ।

ਇਹ ਵੀ ਪੜ੍ਹੋ:  ਦਸੂਹਾ 'ਚ ਵੱਡੀ ਵਾਰਦਾਤ, ਪੁਜਾਰੀ ਨੇ ਰੋਟੀ ਦੇਣ ਤੋਂ ਕੀਤਾ ਇਨਕਾਰ ਤਾਂ ਨੌਜਵਾਨ ਨੇ ਕਰ 'ਤਾ ਕਤਲ

PunjabKesari

ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਜਲੰਧਰ ਨਿਗਮ ਅਤੇ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀਆਂ ਨੂੰ ਅਦਾਲਤ ਕੋਲੋਂ ਫਿਟਕਾਰ ਸੁਣਨੀ ਪੈ ਸਕਦੀ ਹੈ। ਹਾਈ ਕੋਰਟ ਵਿਚ ਇਸ ਪੀ. ਆਈ. ਐੱਲ. ਦੀ ਸੁਣਵਾਈ ਨੂੰ ਵੇਖਦਿਆਂ ਜਲੰਧਰ ਨਿਗਮ ਨੇ ਹੁਣ ਉਨ੍ਹਾਂ ਬਿਲਡਿੰਗਾਂ ਅਤੇ ਕਾਲੋਨੀਆਂ ’ਤੇ ਐਕਸ਼ਨ ਸ਼ੁਰੂ ਕੀਤਾ ਹੈ, ਜਿਨ੍ਹਾਂ ਦੇ ਨਾਂ ਅਦਾਲਤ ਨੂੰ ਦਿੱਤੀ ਗਈ ਸੂਚੀ ਵਿਚ ਹਨ। ਪਤਾ ਲੱਗਾ ਹੈ ਕਿ ਸਿਮਰਨਜੀਤ ਨੇ ਅਦਾਲਤ ਨੂੰ ਕਈ ਸਪਲੀਮੈਂਟਰੀ ਸੂਚੀਆਂ ਸੌਂਪੀਆਂ ਹਨ ਅਤੇ ਹਾਲ ਹੀ ਵਿਚ 300 ਦੇ ਲਗਭਗ ਬਿਲਡਿੰਗਾਂ ਦੀ ਇਕ ਹੋਰ ਸੂਚੀ ਹਾਈ ਕੋਰਟ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਅਦਾਲਤ ਕੋਲ ਪਹੁੰਚੀ ਸੂਚੀ ਵਿਚ 1000 ਤੋਂ ਵੱਧ ਬਿਲਡਿੰਗਾਂ ਦੇ ਨਾਂ ਸ਼ਾਮਲ ਹੋ ਗਏ ਹਨ। ਅਦਾਲਤ ਨੇ ਸਾਰੀਆਂ ਸਪਲੀਮੈਂਟਰੀ ਸੂਚੀਆਂ ਨੂੰ ਪਹਿਲਾਂ ਤੋਂ ਚੱਲ ਰਹੀ ਪੀ. ਆਈ. ਐੱਲ. ਵਿਚ ਸ਼ਾਮਲ ਕਰ ਲਿਆ ਹੈ ਅਤੇ ਸਾਰੀਆਂ ਬਿਲਡਿੰਗਾਂ ਬਾਰੇ ਇਕੋ ਜਿਹੇ ਨਿਰਦੇਸ਼ ਨਿਗਮ ਅਤੇ ਸਰਕਾਰ ਨੂੰ ਪ੍ਰਾਪਤ ਹੋਣਗੇ।

ਇਹ ਵੀ ਪੜ੍ਹੋ: ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਨੌਜਵਾਨ ਦੀ ਮਨੀਲਾ 'ਚ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਨਿਗਮ ਨੇ ਕੈਂਟ ਦੇ ਕਾਲੋਨਾਈਜ਼ਰ ਨੂੰ ਦਿੱਤਾ ਕਰਾਰਾ ਜਵਾਬ
ਇਸੇ ਵਿਚਕਾਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਕੈਂਟ ਦੇ ਇਕ ਕਾਲੋਨਾਈਜ਼ਰ ਨੂੰ ਉਸੇ ਦੀ ਭਾਸ਼ਾ ਵਿਚ ਕਰਾਰਾ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੈਂਟ ਦੇ ਦੀਪ ਨਗਰ ਇਲਾਕੇ ਵਿਚ ਦਸਮੇਸ਼ ਸਪੋਰਟਸ ਕਲੱਬ ਦੇ ਬਿਲਕੁਲ ਸਾਹਮਣੇ ਅਤੇ ਨਿਊ ਡਿਫੈਂਸ ਕਾਲੋਨੀ ਦੇ ਨੇੜੇ ਨਾਜਾਇਜ਼ ਢੰਗ ਨਾਲ ਇਕ ਹੋਰ ਆਲੀਸ਼ਾਨ ਕਾਲੋਨੀ ਕੱਟੀ ਜਾ ਰਹੀ ਸੀ। ਨਿਗਮ ਨੇ ਕੁਝ ਦਿਨ ਪਹਿਲਾਂ ਇਸ ਨਾਜਾਇਜ਼ ਕਾਲੋਨੀ ’ਤੇ ਡਿੱਚ ਚਲਾ ਕੇ ਸੜਕਾਂ ਤੋੜ ਦਿੱਤੀਆਂ ਸਨ ਪਰ ਕਾਲੋਨਾਈਜ਼ਰ ਨੇ ਨਿਗਮ ਅਧਿਕਾਰੀਆਂ ਨੂੰ ਜ਼ਲੀਲ ਕਰਦਿਆਂ ਕਾਲੋਨੀ ਦੋਬਾਰਾ ਬਣਾ ਲਈ ਅਤੇ ਉਥੇ ਕਈ ਨਿਰਮਾਣ ਵੀ ਸ਼ੁਰੂ ਕਰ ਦਿੱਤੇ ਗਏ। ਇਸ ਮਾਮਲੇ ਵਿਚ ‘ਜਗ ਬਾਣੀ’ ਵਿਚ ਪ੍ਰਮੁੱਖਤਾ ਨਾਲ ਖ਼ਬਰ ਛਪੀ, ਜਿਸ ਤੋਂ ਬਾਅਦ ਅੱਜ ਨਿਗਮ ਅਧਿਕਾਰੀਆਂ ਨੇ ਤੜਕੇ 3 ਵਜੇ ਉਕਤ ਕਾਲੋਨੀ ’ਤੇ ਕਾਰਵਾਈ ਕਰਕੇ ਉਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਅਤੇ ਉਥੇ ਕੀਤੇ ਜਾ ਰਹੇ ਨਿਰਮਾਣਾਂ ਨੂੰ ਵੀ ਡੇਗ ਦਿੱਤਾ।

ਵੈਸਟ ਅਤੇ ਨਾਰਥ ਵਿਧਾਨ ਸਭਾ ਹਲਕਿਆਂ ’ਚ ਵੀ 3 ਕਾਲੋਨੀਆਂ ਨੂੰ ਤੋੜਿਆ
ਨਗਰ ਨਿਗਮ ਦੀ ਇਕ ਹੋਰ ਟੀਮ ਨੇ ਵੈਸਟ ਵਿਧਾਨ ਸਭਾ ਹਲਕੇ ਦੇ ਨਾਲ-ਨਾਲ ਨਾਰਥ ਵਿਧਾਨ ਸਭਾ ਹਲਕੇ ਵਿਚ ਕੱਟੀਆਂ ਜਾ ਰਹੀਆਂ ਤਿੰਨ ਨਾਜਾਇਜ਼ ਕਾਲੋਨੀਆਂ ਨੂੰ ਤੋੜ ਦਿੱਤਾ। ਇਸ ਟੀਮ ਨੇ ਬਸਤੀ ਦਾਨਿਸ਼ਮੰਦਾਂ ਦੇ ਨਾਲ-ਨਾਲ ਲੈਦਰ ਕੰਪਲੈਕਸ ਨੇੜੇ ਅਤੇ ਨੰਦਨਪੁਰ-ਮਕਸੂਦਾਂ ਰੋਡ ’ਤੇ ਕੱਟੀ ਜਾ ਰਹੀ ਕਾਲੋਨੀ ’ਤੇ ਡਿੱਚ ਮਸ਼ੀਨ ਚਲਾਈ। ਜ਼ਿਕਰਯੋਗ ਹੈ ਕਿ ਨਾਗਰਾ ਰੋਡ ਇਲਾਕੇ ਦੀ ਕਾਲੋਨੀ ਨੂੰ ਨਿਗਮ ਪਹਿਲਾਂ ਵੀ 2-3 ਵਾਰ ਤੋੜ ਚੁੱਕਾ ਹੈ ਪਰ ਕਾਂਗਰਸੀ ਆਗੂਆਂ ਦੇ ਦਬਾਅ ਵਿਚ ਉਕਤ ਕਾਲੋਨੀ ਦੁਬਾਰਾ ਬਣਾ ਦਿੱਤੀ ਜਾਂਦੀ ਹੈ। ਇਸ ਕਾਲੋਨੀ ਬਾਰੇ ਸ਼ਿਕਾਇਤਾਂ ਚੰਡੀਗੜ੍ਹ ਤੱਕ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰਵਨੀਤ ਬਿੱਟੂ ਦਾ ਧਮਾਕੇਦਾਰ ਟਵੀਟ, ਕਿਹਾ-ਡਰੱਗ ਜਾਂਚ ਦੀ ਸਮੱਗਰੀ ਕਰੋ ਸਾਂਝੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News