''ਪੀਲਾ ਪੰਜਾ'' ਦੇਖ ਆਪੇ ਤੋਂ ਬਾਹਰ ਹੋਇਆ ਦੁਕਾਨਦਾਰ, ਪੁਲਸ ਨਾਲ ਹੋਈ ਹੱਥੋਪਾਈ (ਵੀਡੀਓ)

Saturday, Jun 16, 2018 - 06:02 PM (IST)

ਜਲੰਧਰ— ਜਲੰਧਰ 'ਚ ਨਾਜਾਇਜ਼ ਇਮਾਰਤਾਂ 'ਤੇ ਨਗਰ ਨਿਗਮ ਦੀ ਕਾਰਵਾਈ ਦੌਰਾਨ ਹੰਗਾਮਾ ਹੋ ਗਿਆ ਹੈ। ਸਥਾਨਕ ਸਰਕਾਰ ਬਾਰੇ ਮੰਤਰੀ ਨਵਜੋਤ ਸਿੱਧੂ ਦੇ ਹੁਕਮਾਂ ਤੋਂ ਬਾਅਦ ਨਿਗਮ ਦੀ ਟੀਮ ਬੱਸ ਸਟੈਂਡ ਨੇੜੇ ਕਾਰਵਾਈ ਲਈ ਪਹੁੰਚੀ ਸੀ, ਜਿੱਥੇ ਇਮਾਰਤਾਂ 'ਤੇ 'ਪੀਲਾ ਪੰਜਾ' ਚੱਲਿਆ ਤਾਂ ਦੁਕਾਨਦਾਰ ਵਿਰੋਧ 'ਚ ਆ ਗਏ। ਇਸ ਦੌਰਾਨ ਦੁਕਾਨਦਾਰ ਅਤੇ ਪੁਲਸ 'ਚ ਬਹਿਸਬਾਜ਼ੀ ਸਮੇਤ ਹੱਥੋਪਾਈ ਵੀ ਹੋਈ। ਸਾਹਮਣੇ ਆਈਆਂ ਕੁਝ ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਸ ਅਤੇ ਦੁਕਾਨਦਾਰ 'ਚ ਧੱਕਾ-ਮੁੱਕੀ ਹੋਈ। ਇਸ ਸਾਰੇ ਹੰਗਾਮੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਨਾਜਾਇਜ਼ ਇਮਾਰਤਾਂ 'ਤੇ ਆਪਣੀ ਕਾਰਵਾਈ ਕੀਤੀ। ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾ ਕੇ ਨਾਜਾਇਜ਼ ਉਸਾਰੀ ਨੂੰ ਢੇਹ-ਢੇਰੀ ਕਰ ਦਿੱਤਾ ਅਤੇ ਕਈ ਦੁਕਾਨਾਂ ਨੂੰ ਸੀਲ ਕੀਤਾ ਗਿਆ।

PunjabKesari
ਬੀਤੇ ਦਿਨ ਮੰਤਰੀ ਨਵਜੋਤ ਸਿੱਧੂ ਵੱਲੋਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕੀਤੀ ਗਈ, ਜਿਸ ਦਾ ਉਨ੍ਹਾਂ ਦੇ ਹੀ ਵਿਧਾਇਕ ਰਿੰਕੂ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਪਰ ਨਵਜੋਤ ਸਿੱਧੂ ਦੇ ਹੁਕਮਾਂ ਅਨੁਸਾਰ ਸ਼ਨੀਵਾਰ ਨਿਗਮ ਟੀਮ ਵੱਲੋਂ ਜਲੰਧਰ ਦੇ ਬੱਸ ਸਟੈਂਡ ਬਾਹਰ ਕਾਰਵਾਈ ਕੀਤੀ ਗਈ।


Related News