ਆਈ.ਜੀ. ਮੁਖਵਿੰਦਰ ਸਿੰਘ ਛੀਨਾਂ ਸਰਬ ਧਰਮ ਸੰਸਦ ਪੁਰਸਕਾਰ ਨਾਲ ਸਨਮਾਨਤ
Thursday, Jul 11, 2019 - 10:40 AM (IST)

ਬੱਧਨੀ ਕਲਾਂ (ਮਨੋਜ) - ਸੰਤ ਸ਼ਮਸ਼ੇਰ ਸਿੰਘ ਜਗੇੜਾ ਪ੍ਰਧਾਨ ਪੰਜਾਬ ਰਾਜ ਸਰਬ ਧਰਮ ਸੰਸਦ ਵਲੋਂ ਮੁਖਵਿੰਦਰ ਸਿੰਘ ਛੀਨਾਂ (ਆਈ.ਪੀ.ਐੱਸ.) ਆਈ.ਜੀ. ਪੰਜਾਬ ਪੁਲਸ ਫਿਰੋਜ਼ਪੁਰ ਜ਼ੋਨ ਨੂੰ ਉਨ੍ਹਾਂ ਵਲੋਂ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਸਰਬ ਧਰਮ ਸੰਸਦ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਆਈ.ਜੀ. ਛੀਨਾਂ ਨੇ ਕਿਹਾ ਕਿ ਸਾਡੇ ਦੇਸ਼ ਭਾਰਤ ਨੂੰ ਇਸ ਗੱਲ ਦਾ ਮਾਣ ਹੈ ਕਿ ਇਥੇ ਸਾਰੇ ਧਰਮਾਂ ਦੇ ਸੰਤ-ਮਹਾਪੁਰਖ ਲੋਕਾਂ ਦੀ ਸਮਾਜਕ ਅਤੇ ਧਰਮ ਨਾਲ ਸੇਵਾ ਕਰ ਰਹੇ। ਲੋਕਾਂ ਨੂੰ ਜਿਊਣ ਦੇ ਮੁੱਖ ਮੰਤਵ ਦੀ ਸੇਧ ਦੇ ਰਹੇ ਹਨ। ਛੀਨਾਂ ਨੇ ਸੰਤ ਸ਼ਮਸ਼ੇਰ ਸਿੰਘ ਜਗੇੜੇ ਵਾਲਿਆਂ ਦਾ ਉਨ੍ਹਾਂ ਨੂੰ ਸਨਮਾਨਤ ਕਰਨ 'ਤੇ ਧੰਨਵਾਦ ਕੀਤਾ। ਇਸ ਦੌਰਾਨ ਐਡਵੋਕੇਟ ਸਵਰਨਜੀਤ ਸਿੰਘ ਬਰਾੜ ਪ੍ਰਧਾਨ ਮਨੁੱਖੀ ਅਧਿਕਾਰ ਸੰਸਥਾ ਸੰਤ ਸਿਪਾਹੀ ਦਲ ਜ਼ਿਲਾ ਫਿਰੋਜ਼ਪੁਰ, ਬਾਬਾ ਜਗਦੇਵ ਸਿੰਘ ਧਰਮਕੋਟ ਪ੍ਰਧਾਨ ਸਰਬ ਧਰਮ ਸੰਸਦ ਜ਼ਿਲਾ ਮੋਗਾ, ਬਾਬਾ ਹਰੀ ਸਿੰਘ ਇੰਟਰਨੈਸ਼ਨਲ ਸੰਤ ਸਮਾਜ ਦੇ ਵਿਦੇਸ਼ ਪ੍ਰਚਾਰਕ ਆਦਿ ਹਾਜ਼ਰ ਸਨ।