ਜੇਕਰ ਤੁਸੀਂ ਵੀ ਕਰਦੋ ਹੋ ਮੋਬਾਇਲ ਦੀ ਜ਼ਿਆਦਾ ਵਰਤੋਂ ਤਾਂ ਸਾਵਧਾਨ, ਹੈਰਾਨ ਕਰੇਗੀ ਇਹ ਰਿਪੋਰਟ

Thursday, Nov 28, 2024 - 06:43 PM (IST)

ਜੇਕਰ ਤੁਸੀਂ ਵੀ ਕਰਦੋ ਹੋ ਮੋਬਾਇਲ ਦੀ ਜ਼ਿਆਦਾ ਵਰਤੋਂ ਤਾਂ ਸਾਵਧਾਨ, ਹੈਰਾਨ ਕਰੇਗੀ ਇਹ ਰਿਪੋਰਟ

ਸੁਲਤਾਨਪੁਰ ਲੋਧੀ (ਧੀਰ)-ਮੋਬਾਇਲ ’ਤੇ ਚੱਲਦੇ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਦੀ ਜੇਕਰ ਗੱਲ ਕਰੀਏ ਤਾਂ ਇਨ੍ਹਾਂ ਦੀ ਲੋਕਪ੍ਰਿਅਤਾ ਇੰਨੀ ਵੱਧ ਗਈ ਹੈ ਕਿ ਲੋਕ ਸੋਚ ਵੀ ਨਹੀਂ ਸਕਦੇ ਸਨ। ਮੋਬਾਇਲ ਫੋਨ ਦੀ ਸਕਰੀਨ ਨਾਲ ਹਰ ਸਮੇਂ ਜ਼ਿਆਦਾ ਜੁੜੇ ਰਹਿਣ ਨਾਲ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਖ਼ਾਸ ਕਰਕੇ ਅੱਖਾਂ ਦੀ ਰੌਸ਼ਨੀ ’ਤੇ ਇਸ ਦਾ ਅਸਰ ਹੌਲੀ-ਹੌਲੀ ਵੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾ ਮੋਬਾਇਲ ਫੋਨਾਂ ਦੀ ਵਰਤੋਂ ਕਾਰਨ ਲੋਕਾਂ ਨੇ ਐਨਕਾਂ ਵੀ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਜੇਕਰ ਅਸੀਂ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ’ਚ ਸਾਨੂੰ ਕਿਸੇ ਨਾ ਕਿਸੇ ਰੂਪ ’ਚ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਜਿਸ ਦਿਨ 24 ਮਾਰਚ 2020 ਨੂੰ ਕੋਰੋਨਾ ਮਹਾਮਾਰੀ ਕਾਰਨ ਸਾਡੇ ਦੇਸ਼ ’ਚ ਪਹਿਲੀ ਵਾਰ ਲਾਕਡਾਊਨ ਲਾਇਆ ਗਿਆ ਸੀ, ਉਸ ਦਿਨ ਸਾਡੇ ਲਈ ਘਰਾਂ ’ਚ ਬੈਠਣਾ ਮਜਬੂਰੀ ਬਣ ਗਿਆ ਸੀ ਅਤੇ ਸਕੂਲ ਬੰਦ ਹੋਣ ਕਾਰਨ ਸਕੂਲ ਦੀਆਂ ਕਲਾਸਾਂ ਵੀ ਆਨਲਾਈਨ ਹੋਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਬੱਚੇ 6 ਤੋਂ 8 ਘੰਟੇ ਤੱਕ ਮੋਬਾਇਲ ਸਕ੍ਰੀਨ ਨਾਲ ਜੁੜੇ ਰਹੇ। ਇਸ ਤੋਂ ਬਾਅਦ ਮੋਬਾਇਲ ਦਾ ਪ੍ਰਚਲਨ ਹੋਰ ਵਧ ਗਿਆ ਹੈ। ਦੂਜਾ ਜਦੋਂ ਛੋਟਾ ਬੱਚਾ ਰੋਟੀ ਨਹੀਂ ਖਾਂਦਾ ਅਤੇ ਦੁੱਧ ਨਹੀਂ ਪੀਂਦਾ ਤਾਂ ਮਾਂ ਉਸ ਨੂੰ ਝਿੜਕਣ ਦੀ ਬਜਾਏ ਫੋਨ ’ਤੇ ਕਾਰਟੂਨ ਵਿਖਾਉਣ ਲੱਗ ਜਾਂਦੀ ਹੈ।

ਇਹ ਵੀ ਪੜ੍ਹੋ- ਨਵੇਂ ਵਿਧਾਇਕਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਦਾਇਤਾਂ ਜਾਰੀ

PunjabKesari

ਮਾਵਾਂ ਨੇ ਆਪਣੇ ਬੱਚਿਆਂ ਨੂੰ ਰੋਟੀ ਖੁਆਉਣ ਦੇ ਇਸ ਸਰਲ ਤਰੀਕੇ ਨੂੰ ਆਪਣੀ ਰੋਜ਼ਾਨਾ ਦੀ ਰੂਟੀਨ ’ਚ ਸ਼ਾਮਲ ਕੀਤਾ ਹੈ। ਹੁਣ 3 ਸਾਲ ਦਾ ਬੱਚਾ ਸਾਰਾ ਦਿਨ ਮੋਬਾਇਲ ਨਾਲ ਖੇਡਦਾ ਰਹਿੰਦਾ ਹੈ। ਮਾਂ ਦੀ ਇਹ ਛੋਟੀ ਜਿਹੀ ਲਾਪਰਵਾਹੀ ਭਵਿੱਖ ’ਚ ਬੱਚਿਆਂ ਦੀ ਸਿਹਤ ’ਤੇ ਬਹੁਤ ਵੱਡਾ ਪ੍ਰਭਾਵ ਛੱਡਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਜੇਕਰ ਜਲਦੀ ਹੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਹਰ ਤੀਜਾ ਵਿਅਕਤੀ ਐਨਕਾਂ ਲਵੇਗਾ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਲਗਭਗ 27 ਕਰੋੜ ਲੋਕਾਂ ਦੀਆਂ ਅੱਖਾਂ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਪ੍ਰਭਾਵਿਤ ਹੋਈਆਂ ਹਨ।

ਸੁਭਾਅ ’ਚ ਆ ਜਾਂਦੀ ਹੈ ਤਬਦੀਲੀ
ਲਗਾਤਾਰ ਮੋਬਾਇਲ ਦੀ ਵਰਤੋਂ ਨਾਲ ਵਿਅਕਤੀ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨਾਲੋਂ ਦੂਰ ਹੋ ਜਾਂਦਾ ਹੈ। ਸੁਭਾਅ ’ਚ ਤਬਦੀਲੀ ਆ ਜਾਂਦੀ ਹੈ। ਘਰ ’ਚ ਜੇ ਚਾਰ ਵਿਅਕਤੀ ਹਨ ਤਾਂ ਉਹ ਆਪਸ ਵਿਚ ਗੱਲਬਾਤ ਘੱਟ ਪਰ ਫੋਨ ’ਤੇ ਜ਼ਿਆਦਾ ਰੁੱਝੇ ਹੁੰਦੇ ਹਨ, ਜਿਸ ਨਾਲ ਭਾਵਨਾਤਮਕ ਸਾਂਝ ਅਤੇ ਆਪਸੀ ਲਗਾਓ ਘੱਟ ਜਾਂਦਾ ਹੈ ਅਤੇ ਪਰਿਵਾਰਕ ਰਿਸ਼ਤਿਆਂ ’ਚ ਤਰੇੜਾਂ ਆ ਸਕਦੀਆਂ ਹਨ।

PunjabKesari

ਇਹ ਵੀ ਪੜ੍ਹੋ- ਸਕੂਲ ਤੋਂ ਘਰ ਆ ਕੇ ਨਾਬਾਲਗ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਹਾਲਤ ਵੇਖ ਪਰਿਵਾਰ ਦੇ ਉੱਡੇ ਹੋਸ਼

ਅੱਖਾਂ ਦੀ ਰੌਸ਼ਨੀ ’ਤੇ ਪੈਂਦੇ ਵੱਧ ਪ੍ਰਭਾਵ
ਸੌਣ ਤੋਂ ਪਹਿਲਾਂ ਜੇ ਮੋਬਾਇਲ ਫੋਨ ਨੂੰ ਅੱਖਾਂ ਦੇ ਵਧੇਰੇ ਨੇੜੇ ਰੱਖਿਆ ਜਾਵੇ ਤਾਂ ਇਸ ਦੀ ਰੌਸ਼ਨੀ ਨਾਲ ਅੱਖਾਂ ਦੀ ਰੌਸ਼ਨੀ ’ਤੇ ਮਾੜਾ ਅਸਰ ਪੈ ਸਕਦਾ ਹੈ। ਸਕਰੀਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਮੈਲਾਟੋਨਿਨ ਨਾਂ ਦੇ ਹਾਰਮੋਨ ਦੀ ਪੈਦਾਵਾਰ ’ਤੇ ਰੋਕ ਲਾਉਂਦੀ ਹੈ, ਜੋ ਤੁਹਾਡੀ ਨੀਂਦ, ਜਾਗਣ ਚੱਕਰ ਜਾਂ ਸਰਕੈਡੀਅਨ ਤਾਲ ਨੂੰ ਨਿਯੰਤ੍ਰਿਤ ਕਰਦਾ ਹੈ। ਮੈਲਾਟੋਨਿਨ ਨੂੰ ਘਟਾਉਣਾ ਨੀਂਦ ਆਉਣ ’ਚ ਮੁਸ਼ਕਿਲ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਸਿਰਦਰਦ, ਬੱਚਿਆਂ ਦੇ ਵਾਧੇ ’ਚ ਵਿਕਾਸ ’ਤੇ ਵੀ ਮਾੜਾ ਅਸਰ ਪੈਂਦਾ ਹੈ। ਆਪਣੇ ਬੈੱਡਰੂਮ ਨੂੰ ਤਕਨਾਲੋਜੀ ਮੁਕਤ ਜ਼ੋਨ ਬਣਾਉਣਾ ਜ਼ਰੂਰੀ ਹੈ।

ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਸਰੀਰ ਲਈ ਨੁਕਸਾਨਦੇਹ : ਡਾ. ਹਰਪ੍ਰੀਤ ਸਿੰਘ
ਡਾ. ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਰਨਾ ਸਰੀਰ ਲਈ ਹਾਨੀਕਾਰਕ ਹੈ। ਇਸ ਲਈ ਜੇਕਰ ਤੁਸੀਂ ਲੋੜ ਪੈਣ ’ਤੇ ਹੀ ਇਸ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਆਪਣੀ ਨਜ਼ਰ ਨੂੰ ਕਮਜ਼ੋਰ ਹੋਣ ਤੋਂ ਰੋਕ ਸਕਦੇ ਹੋ, ਜਦੋਂਕਿ ਮੋਬਾਇਲ ਦੀ ਜ਼ਿਆਦਾ ਵਰਤੋਂ ਨਾ ਸਿਰਫ ਅੱਖਾਂ ਨੂੰ ਸਗੋਂ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਪਰੇਸ਼ਾਨ ਕਰ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ

ਬਿਨਾਂ ਕਿਸੇ ਕਾਰਨ ਮੋਬਾਇਲ ਦੀ ਵਰਤੋਂ ਕਰਨ ਤੋਂ ਬਚੋ : ਡਾ. ਗੁਰਦੇਵ ਸਿੰਘ
ਡਾ. ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਅਸੀਂ ਇਹ ਵੀ ਸਮਝਦੇ ਹਾਂ। ਕਿ ਮੋਬਾਇਲ ਦੀ ਲੋੜ ਤੋਂ ਵੱਧ ਵਰਤੋਂ ਕਰਨਾ ਸਿਹਤ ਲਈ ਠੀਕ ਨਹੀਂ ਹੈ ਪਰ ਕੀ ਕਰੀਏ, ਸਾਰਾ ਕਾਰੋਬਾਰ ਮੋਬਾਇਲ ਨਾਲ ਜੁੜਿਆ ਹੋਇਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਵੀ ਮੋਬਾਇਲ ਨਾਲ ਜੁੜੀ ਹੋਈ ਹੈ ਪਰ ਫਿਰ ਵੀ ਜੇਕਰ ਅਸੀਂ ਕੋਸ਼ਿਸ ਕਰੀਏ ਤਾਂ ਬਿਨਾਂ ਕਿਸੇ ਕਾਰਨ ਮੋਬਾਇਲ ਦੀ ਵਰਤੋਂ ਨਾ ਕਰੋ।

ਸਾਨੂੰ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖਣ ਲਈ ਉਪਰਾਲੇ ਕਰਨੇ ਪੈਣਗੇ: ਗੁਰਦੀਪ ਸਿੰਘ
ਐੱਸ. ਡੀ. ਓ. ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਛੋਟੇ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੋਬਾਇਲ ਕੀ ਹੁੰਦਾ ਹੈ ਪਰ ਅਸੀਂ ਆਪਣੀ ਸਹੂਲਤ ਦੇ ਮੱਦੇਨਜ਼ਰ ਬੱਚੇ ਨੂੰ ਮੋਬਾਇਲ ਫੋਨ ਦੇ ਦਿੰਦੇ ਹਾਂ ਤਾਂ ਜੋ ਬੱਚਾ ਮੋਬਾਇਲ ਫੋਨ ’ਤੇ ਰੁੱਝਿਆ ਰਹੇ। ਜੇਕਰ ਅਸੀਂ ਕੋਸਿਸ਼ ਕਰੀਏ ਤਾਂ ਬੱਚਿਆਂ ਨੂੰ ਇਸ ਤੋਂ ਦੂਰ ਰੱਖਿਆ ਜਾ ਸਕਦਾ ਹੈ।

ਅਸੀਂ ਮੋਬਾਇਲ ਨੂੰ ਹਰ ਕੰਮ ਲਈ ਜ਼ਰੂਰੀ ਬਣਾ ਦਿੱਤੈ : ਰਾਜਬੀਰ ਸਿੰਘ
ਰਾਜਬੀਰ ਸਿੰਘ ਟਾਈਗਰ ਦਾ ਕਹਿਣਾ ਹੈ ਕਿ ਜਦੋਂ ਮੋਬਾਇਲ ਫੋਨ ਦਾ ਪ੍ਰਚਲਨ ਨਹੀਂ ਸੀ ਤਾਂ ਕੀ ਸਾਡੇ ਬੱਚੇ ਪੜ੍ਹਦੇ ਨਹੀਂ ਸਨ ਹੁਣ ਅਸੀਂ ਹਰ ਕੰਮ ’ਚ ਮੋਬਾਇਲ ਨੂੰ ਜ਼ਰੂਰੀ ਬਣਾ ਦਿੱਤਾ ਹੈ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਮੋਬਾਇਲ ’ਤੇ ਕਾਰਟੂਨ ਨਹੀਂ ਵਿਖਾਉਂਦੇ ਤਾਂ ਕੀ ਉਹ ਰੋਟੀ ਨਹੀਂ ਖਾਣਗੇ ? ਬੱਚਾ ਰੋਟੀ ਖਾਵੇਗਾ ਪਰ ਮਾਪਿਆਂ ਨੂੰ ਇਸ ਲਈ ਸਖ਼ਤ ਮਿਹਨਤ ਕਰਨੀ ਪਵੇਗੀ।

ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ 20 ਸਾਲਾ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਟੁਕੜਿਆਂ 'ਚ ਵੰਡਿਆ ਗਿਆ ਜਵਾਨ ਪੁੱਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News