ਜੇ ਤੁਹਾਨੂੰ ਵੀ ਰਸਤੇ ’ਚ ਰੋਕ ਕੇ ਕੋਈ ਪੁੱਛ ਰਿਹਾ ਹੈ ਕਿਸੇ ਥਾਂ ਦਾ ਪਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Thursday, Aug 03, 2023 - 05:34 PM (IST)

ਜੇ ਤੁਹਾਨੂੰ ਵੀ ਰਸਤੇ ’ਚ ਰੋਕ ਕੇ ਕੋਈ ਪੁੱਛ ਰਿਹਾ ਹੈ ਕਿਸੇ ਥਾਂ ਦਾ ਪਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਲੰਧਰ (ਵਰੁਣ) :  ਮਿੱਠਾਪੁਰ ਰੋਡ ’ਤੇ ਗੱਡੀ ’ਚ ਆਏ ਇਕ ਔਰਤ ਅਤੇ ਉਸਦੇ 2 ਲੁਟੇਰੇ ਸਾਥੀਆਂ ਨੇ ਐਕਟਿਵਾ ਸਵਾਰ ਗੀਤਾ ਮੰਦਿਰ ਦੇ ਪੁਜਾਰੀ ਨੂੰ ਲੁੱਟ ਲਿਆ। ਦੱਸ ਦਈਏ ਕਿ ਮੁਲਜ਼ਮਾਂ ਨੇ ਮੋਬਾਇਲ ’ਤੇ ਮੈਪ ਦੀ ਲੋਕੇਸ਼ਨ ਸਮਝਣ ਦੇ ਬਹਾਨੇ ਐਕਟਿਵਾ ਸਵਾਰ ਨੂੰ ਰੁਕਵਾਇਆ ਸੀ, ਜਿਸ ਤੋਂ ਬਾਅਦ ਡਰਾਈਵਰ ਸੀਟ ਤੋਂ ਨਿਕਲੇ ਲੁਟੇਰੇ ਨੇ ਪੁਜਾਰੀ ਤੋਂ 2 ਅੰਗੂਠੀਆਂ ਅਤੇ 10 ਹਜ਼ਾਰ ਕੈਸ਼ ਲੁੱਟ ਲਿਆ। ਮੁਲਜ਼ਮ ਪੁਜਾਰੀ ਦੀਆਂ ਵਾਲੀਆਂ ਵੀ ਖੋਹਣਾ ਚਾਹੁੰਦੇ ਸਨ ਪਰ ਜਿਵੇਂ ਹੀ ਪਿੱਛਿਓਂ ਪੁਜਾਰੀ ਦੇ ਪਰਿਵਾਰ ਦੇ ਮੈਂਬਰ ਆਪਣੀ ਗੱਡੀ ਵਿਚ ਉਨ੍ਹਾਂ ਤਕ ਪਹੁੰਚੇ ਤਾਂ ਮੁਲਜ਼ਮ ਗੱਡੀ ’ਚ ਬੈਠ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਦੀਪਿਕਾ ਪਾਠਕ ਨੇ ਦੱਸਿਆ ਕਿ ਉਨ੍ਹਾਂ ਦੀ ਬਰਥ ਡੇਅ ਪਾਰਟੀ ’ਚ ਪੂਰਾ ਪਰਿਵਾਰ ਸ਼ਾਮਲ ਹੋਣ ਲਈ ਰੈਸਟੋਰੈਂਟ ’ਚ ਗਿਆ ਸੀ। ਉਥੋਂ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੇ ਸਹੁਰੇ ਨੇ ਗੀਤਾ ਮੰਦਿਰ ਤੋਂ ਆਪਣੀ ਐਕਟਿਵਾ ਲਈ, ਜਿਸ ਤੋਂ ਬਾਅਦ ਉਨ੍ਹਾਂ ਦਾ ਸਹੁਰਾ ਜੋ ਕਿ ਮੰਦਿਰ ਦਾ ਪੁਜਾਰੀ ਹੈ, ਆਪਣੀ ਐਕਟਿਵਾ ’ਤੇ ਘਰ ਵੱਲ ਨਿਕਲ ਪਿਆ। ਉਨ੍ਹਾਂ ਦੀ ਗੱਡੀ ਉਸਦੇ ਐਕਟਿਵਾ ਦੇ ਪਿੱਛੇ ਹੀ ਸੀ।

ਇਹ ਵੀ ਪੜ੍ਹੋ : ਕੁਲੈਕਟਰ ਦਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ SDM ਤੇ ਤਹਿਸੀਲਦਾਰਾਂ ਨੂੰ ਸਖ਼ਤ ਨਿਰਦੇਸ਼

ਦੀਪਿਕਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦਾ ਸਹੁਰਾ ਮਿੱਠਾਪੁਰ ਰੋਡ ’ਤੇ ਪਹੁੰਚਿਆ ਤਾਂ ਇਕ ਗੱਡੀ ’ਚੋਂ ਉਤਰੀ ਔਰਤ ਨੇ ਪਤਾ ਪੁੱਛਣ ਦੇ ਬਹਾਨੇ ਉਸਦੇ ਸਹੁਰੇ ਦੀ ਐਕਟਿਵਾ ਰੁਕਵਾਈ। ਸਹੁਰੇ ਨੇ ਜਦੋਂ ਮੈਪ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਤਾਂ ਗੱਡੀ ਦੀ ਡਰਾਈਵਰ ਸੀਟ ਤੋਂ ਉਤਰੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਮਾਰਨ ਦੀ ਧਮਕੀ ਦੇ ਕੇ ਪੁਜਾਰੀ ਦੀਆਂ ਦੋਵੇਂ ਸੋਨੇ ਦੀਆਂ ਅੰਗੂਠੀਆਂ ਅਤੇ ਪੈਸੇ ਲੁੱਟ ਲਏ। ਦੀਪਿਕਾ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਦੀ ਗੱਡੀ ਐਕਟਿਵਾ ਕੋਲ ਪਹੁੰਚੀ ਤਾਂ ਮੁਲਜ਼ਮ ਆਪਣੀ ਗੱਡੀ ’ਚ ਬੈਠ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੀ. ਸੀ. ਆਰ. ਅਤੇ ਥਾਣਾ ਨੰਬਰ 7 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਦੇਰ ਰਾਤ ਤਕ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਸੀ।

ਇਹ ਵੀ ਪੜ੍ਹੋ : CM ਮਾਨ ਨੇ ਮਨਪ੍ਰੀਤ ਬਾਦਲ ਦਾ ਨਾਂ ਲਏ ਬਿਨਾਂ ਖਾਲੀ ਖਜ਼ਾਨੇ ਦਾ ਬਹਾਨਾ ਬਣਾਉਣ ਵਾਲੀਆਂ ਸਰਕਾਰਾਂ ’ਤੇ ਸਾਧਿਆ ਨਿਸ਼ਾਨਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News