ਅਕਾਲੀ ਦਲ ਚਾਹੇ ਤਾਂ ਭਾਜਪਾ ਗਠਜੋੜ ''ਤੇ ਮੁੜ ਕਰ ਸਕਦੈ ਵਿਚਾਰ: ਦੁਸ਼ਯੰਤ ਗੌਤਮ
Tuesday, Nov 23, 2021 - 11:10 PM (IST)
ਚੰਡੀਗੜ੍ਹ- ਪੰਜਾਬ ਭਾਜਪਾ ਪ੍ਰਧਾਨ ਦੁਸ਼ਯੰਤ ਕੁਮਾਰ ਗੌਤਮ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਪੰਜਾਬ 'ਚ ਭਾਜਪਾ-ਅਕਾਲੀ ਗਠਜੋੜ 'ਤੇ ਇਕ ਵੱਡਾ ਬਿਆਨ ਦਿੱਤਾ ਗਿਆ ਹੈ। ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਭਾਜਪਾ ਨਾਲ ਗਠਜੋੜ ਚਾਹੁੰਦਾ ਹੈ ਤਾਂ ਇਸ 'ਤੇ ਭਾਜਪਾ ਮੁੜ ਵਿਚਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੂਬੇ 'ਚ ਅਕਾਲੀ ਦਲ ਦੀ ਭੂਮਿਕਾ ਵੱਡੇ ਭਰਾ ਵਾਲੀ ਸੀ ਪਰ ਹੁਣ ਉਨ੍ਹਾਂ ਨੂੰ ਛੋਟਾ ਭਰਾ ਬਣ ਕੇ ਆਉਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕਦੇ ਦਰਵਾਜੇ ਬੰਦ ਨਹੀਂ ਕੀਤੇ।
ਦੁਸ਼ਯੰਤ ਗੌਤਮ ਦੇ ਇਸ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ ਹੁਸ਼ਿਆਰਪੁਰ ਪਹੁੰਚੇ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਨਾਲ ਕਿਸੇ ਵੀ ਸੂਰਤ 'ਤੇ ਗੱਠਜੋੜ ਨਹੀਂ ਕੀਤਾ ਜਾਵੇਗਾ, ਉਨ੍ਹਾਂ ਦਾ ਗੱਠਜੋੜ ਬਸਪਾ ਨਾਲ ਹੈ ਅਤੇ ਉਨ੍ਹਾਂ ਨਾਲ ਹੀ ਰਹੇਗਾ।