ਪੁਲਸ ਦੀ ਵੱਡੀ ਲਾਪ੍ਰਵਾਹੀ, ਕਾਰਵਾਈ ਕੀਤੀ ਹੁੰਦੀ ਤਾਂ ਪਿਟਬੁੱਲ ਕੁੜੀ ਨੂੰ ਦੁਬਾਰਾ ਨਾ ਨੋਚਦਾ

Monday, Nov 27, 2023 - 03:21 PM (IST)

ਪੁਲਸ ਦੀ ਵੱਡੀ ਲਾਪ੍ਰਵਾਹੀ, ਕਾਰਵਾਈ ਕੀਤੀ ਹੁੰਦੀ ਤਾਂ ਪਿਟਬੁੱਲ ਕੁੜੀ ਨੂੰ ਦੁਬਾਰਾ ਨਾ ਨੋਚਦਾ

ਜਲੰਧਰ (ਸ਼ੋਰੀ) : ਇਕ ਪਾਸੇ ਜਿੱਥੇ ਪਿਟਬੁੱਲ ਕੁੱਤੇ ਨੂੰ ਘਰਾਂ ’ਚ ਰੱਖਣ ’ਤੇ ਪ੍ਰਸ਼ਾਸਨ ਵੱਲੋਂ ਸਖ਼ਤ ਮਨਾਹੀ ਹੈ, ਉੱਥੇ ਹੀ ਥਾਣ ਸਦਰ ਦੀ ਪੁਲਸ ਦੀ ਅਣਗਹਿਲੀ ਜਾਂ ਫਿਰ ਪਿਟਬੁਲ ਕੁੱਤਿਆਂ ਦੇ ਮਾਲਕਾਂ ਨਾਲ ਕਥਿਤ ਸੈਟਿੰਗ ਕਾਰਨ ਲੋਕਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਅਜਿਹੇ ਲੋਕ ਬਿਨਾਂ ਕਿਸੇ ਕਾਨੂੰਨ ਦੇ ਡਰ ਤੋਂ ਪਿੱਟਬੁਲ ਕੁੱਤਿਆਂ ਨੂੰ ਪਾਲਦੇ ਹਨ। ਅਜਿਹਾ ਹੀ ਇਕ ਮਾਮਲਾ ਗਰੋਵਰ ਕਾਲੋਨੀ ਥਾਣਾ ਬਸਤੀ ਬਾਵਾ ਖੇਲ ਨੇੜੇ ਦਿਲਬਾਗ ਨਗਰ ਐਕਸਟੈਨਸ਼ਨ ਕੋਲ ਦੇਖਣ ਨੂੰ ਮਿਲਿਆ। ਇਕ ਪਾਲਤੂ ਪਿਟਬੁੱਲ ਕੁੱਤੇ ਨੇ ਇਕ ਕੁੜੀ ’ਤੇ ਹਮਲਾ ਕਰ ਕੇ ਉਸ ਦਾ ਚਿਹਰਾ ਨੋਚਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਤਿੱਖੇ ਦੰਦਾਂ ਨਾਲ ਉਸ ਦੇ ਸਰੀਰ ’ਤੇ ਲਗਾਤਾਰ 10 ਦੇ ਕਰੀਬ ਜ਼ਖ਼ਮ ਕੀਤੇ। ਬੁਰੀ ਤਰ੍ਹਾਂ ਜ਼ਖਮੀ ਹੋਈ ਕੁੜੀ ਨੇਹਾ (25) ਪੁੱਤਰੀ ਈਸ਼ਵਰ ਸਿੰਘ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਵੱਡੀ ਭੈਣ ਸੁਮਨ ਨੇ ਦੱਸਿਆ ਕਿ ਨੇਹਾ ਸਵੇਰੇ 6 ਵਜੇ ਦੇ ਕਰੀਬ ਘਰੋਂ ਸੈਰ ਕਰਨ ਲਈ ਨਿਕਲੀ ਸੀ ਤਾਂ ਇਲਾਕੇ ਦਾ ਰਹਿਣ ਵਾਲਾ ਇਕ ਵਿਅਕਤੀ, ਜਿਸ ਨੇ ਪਿਟਬੁੱਲ ਕੁੱਤਾ ਪਾਲਿਆ ਹੋਇਆ ਸੀ। ਉਸ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਉਸ ਦਾ ਕੁੱਤਾ ਭੱਜਦਾ ਹੋਇਆ ਘਰੋਂ ਬਾਹਰ ਆਇਆ ਤੇ ਨੇਹਾ ਦਾ ਮੂੰਹ ਨੋਚਣਾ ਸ਼ੁਰੂ ਕਰ ਦਿੱਤਾ। ਨੇਹਾ ਨੇ ਹਿੰਮਤ ਨਹੀਂ ਹਾਰੀ ਤੇ ਆਪਣੀਆਂ ਬਾਹਾਂ ਨੂੰ ਅੱਗੇ ਕਰ ਕੇ ਬਚਣ ਦੀ ਕੋਸ਼ਿਸ਼ ਕੀਤੀ ਪਰ ਖੂੰਖਾਰ ਪਿਟਬੁੱਲ ਕੁੱਤੇ ਨੇ ਆਪਣੇ ਤਿੱਖੇ ਦੰਦਾਂ ਨਾਲ ਉਸ ਦੀਆਂ ਬਾਹਾਂ ਤੇ ਸਰੀਰ ਦੇ ਕਈ ਹਿੱਸਿਆਂ ’ਤੇ ਜ਼ਖ਼ਮ ਕਰ ਦਿੱਤੇ। ਰੌਲਾ ਪੈਣ ’ਤੇ ਲੋਕ ਇਕੱਠੇ ਹੋ ਗਏ ਤੇ ਕਿਸੇ ਤਰ੍ਹਾਂ ਪਿੱਟਬੁਲ ਕੁੱਤੇ ਨੂੰ ਭਜਾ ਦਿੱਤਾ।

ਇਹ ਵੀ ਪੜ੍ਹੋ : ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਦੇ ਹੁਕਮ

ਭੈਣ ਨੇ ਕਿਹਾ- ਪੁਲਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਨਾ ਵਾਪਰਦੀ ਇਹ ਘਟਨਾ
ਉਸ ਨੂੰ ਲੈ ਕੇ ਹਸਪਤਾਲ ਪਹੁੰਚੀ ਨੇਹਾ ਦੀ ਵੱਡੀ ਭੈਣ ਸੁਮਨ ਦੇ ਦਿਲ ’ਚ ਡਰ ਸੀ ਤੇ ਉਸ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਵੀ ਉਹ ਘਰ ਦੇ ਬਾਹਰ ਸੈਰ ਕਰ ਰਹੀ ਸੀ। ਇਸ ਦੌਰਾਨ ਉਸੇ ਗੁਆਂਢੀ ਦੇ ਪਿਟਬੁਲ ਕੁੱਤੇ ਨੇ ਉਸ ਦਾ ਮਾਸ ਨੋਚਣ ਦੀ ਕੋਸ਼ਿਸ਼ ਕੀਤੀ। ਉਕਤ ਪਿਟਬੁੱਲ ਉਸ ਦੇ ਮੂੰਹ ’ਤੇ ਹਮਲਾ ਕਰਨ ਵਾਲਾ ਸੀ ਪਰ ਕਿਸੇ ਤਰ੍ਹਾਂ ਉਸ ਨੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਕੀਤੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜੇਕਰ ਪੁਲਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਸਦੀ ਭੈਣ ਨਾਲ ਅਜਿਹਾ ਨਹੀਂ ਹੋਣਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਨਵਾਂ ਪੁਲਸ ਕਮਿਸ਼ਨਰ ਬਸਤੀ ਬਾਵਾ ਥਾਣੇ ਦੀ ਲਾਪ੍ਰਵਾਹੀ ਕਰਨ ਵਾਲੀ ਪੁਲਸ ਖਿਲਾਫ ਕਾਰਵਾਈ ਕਰਦਾ ਹੈ ਜਾਂ ਨਹੀਂ?

ਇਹ ਵੀ ਪੜ੍ਹੋ : ਲਾਵਾਰਿਸ ਹੋਇਆ ਸ਼ਹਿਰ : ਨਗਰ ਨਿਗਮ ’ਚ ਇਸ ਸਮੇਂ ਨਾ ਕੋਈ ਕਮਿਸ਼ਨਰ, ਨਾ ਕੋਈ ਮੇਅਰ ਤੇ ਨਾ ਹੀ ਸ਼ਹਿਰ ’ਚ ਕੋਈ ਕੌਂਸਲਰ

ਪਿਟਬੁੱਲ ਕੁੱਤੇ ਦੇ ਨੋਚਣ ਨਾਲ ਪਹਿਲਾਂ ਵੀ ਹੋਈ ਸੀ ਬੱਚੇ ਦੀ ਮੌਤ
ਜ਼ਿਕਰਯੋਗ ਹੈ ਕਿ ਥਾਣਾ 1 ਦੇ ਇਲਾਕੇ ’ਚ ਕਰੀਬ ਕੁਝ ਸਾਲ ਪਹਿਲਾਂ ਅਸ਼ੋਕ ਵਿਹਾਰ ਮੁਹੱਲੇ ’ਚ ਇਕ ਬੱਚੇ ਨੂੰ ਪਿਟਬੁੱਲ ਨੇ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਦੌਰਾਨ ਪੁਲਸ ਨੇ ਪਿਟਬੁੱਲ ਕੁੱਤੇ ਦੇ ਮਾਲਕ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ ਵੀ ਭੇਜ ਦਿੱਤਾ ਸੀ, ਜੇਕਰ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਨੇਹਾ ਪਿਟਬੁੱਲ ਦਾ ਸ਼ਿਕਾਰ ਨਾ ਹੁੰਦੀ । ਨੇਹਾ ਹਸਪਤਾਲ ’ਚ ਦਾਖਲ ਹੋਣ ’ਤੇ ਪੂਰੀ ਤਰ੍ਹਾਂ ਡਰੀ ਹੋਈ ਸੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News