ਏ. ਡੀ. ਸੀ. ਦੀ ਲੋਕਾਂ ਨੂੰ ਅਪੀਲ, ਆਧਾਰ ਕਾਰਡ 2015 ਤੋਂ ਪਹਿਲਾਂ ਦਾ ਬਣਿਆ ਹੈ ਤਾਂ ਅਪਡੇਟ ਲਾਜ਼ਮੀ ਕਰਵਾਓ

05/25/2023 11:34:34 PM

ਪਟਿਆਲਾ (ਜੋਸਨ, ਰਾਜੇਸ਼) : ਜ਼ਿਲ੍ਹਾ ਪੱਧਰੀ ਆਧਾਰ ਕਮੇਟੀ ਦੀ ਰਿਵਿਊ ਮੀਟਿੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਨਾਗਰਿਕਾਂ ਦਾ ਆਧਾਰ ਕਾਰਡ 2015 ਤੋਂ ਪਹਿਲਾਂ ਦਾ ਬਣਿਆ ਹੋਇਆ ਹੈ, ਉਹ ਆਪਣੀ ਆਧਾਰ ਜਾਣਕਾਰੀ ਨੂੰ ਅਪਡੇਟ ਜ਼ਰੂਰ ਕਰਨ। ਜ਼ੀਰੋ ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਆਧਾਰ ਰਜਿਸਟ੍ਰੇਸ਼ਨ ਲਾਜ਼ਮੀ ਕਰਵਾਏ ਜਾਣ ’ਤੇ ਜ਼ੋਰ ਦਿੰਦਿਆਂ ਏ. ਡੀ. ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ 5 ਤੋਂ 15 ਸਾਲ ਦੇ ਬੱਚਿਆਂ ਦੇ ਬਾਇਮੀਟ੍ਰਿਕ ਅਪਡੇਟ ਵੀ ਜ਼ਰੂਰ ਕਰਵਾਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਲੋਕ ਨੇੜਲੇ ਸੇਵਾ ਕੇਂਦਰ ਜਾਂ ਆਧਾਰ ਕੇਂਦਰ ਵਿਖੇ ਜਾ ਕੇ ਆਪਣੀ ਪਛਾਣ ਅਤੇ ਘਰ ਦੇ ਪੱਕੇ ਪਤੇ ਦੇ ਸਬੂਤ ਤੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾ ਸਕਦੇ ਹਨ। ਸਰਕਾਰ ਨੇ ਆਧਾਰ ਅਪਡੇਟ ਕਰਵਾਉਣ ਲਈ ਇਕ ਮੁਹਿੰਮ ਆਰੰਭੀ ਹੈ, ਜਿਸ ਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ। ਏ. ਡੀ. ਸੀ. ਨੇ ਕਿਹਾ ਕਿ ਭਾਵੇਂ ਕਿ ਨਾਗਰਿਕਾਂ ਦੇ ਪਤੇ ਆਦਿ ’ਚ ਕੋਈ ਤਬਦੀਲੀ ਨਾ ਵੀ ਹੋਈ ਹੋਵੇ ਤਾਂ ਵੀ ਆਧਾਰ ਕਾਰਡ ਅਪਡੇਟ ਕਰਵਾਉਣਾ ਲਾਜ਼ਮੀ ਹੈ। ਜੇਕਰ ਮੋਬਾਇਲ ਨੰਬਰ ਆਧਾਰ ਨਾਲ ਰਜਿਸਟਰਡ ਹੋਇਆ ਹੈ ਤਾਂ ਨਾਗਰਿਕ ਇਹ ਸੇਵਾ ਆਨ-ਲਾਈਨ ਮਾਈ ਆਧਾਰ ਡਾਟ ਯੂਆਈਡੀਆਈ ਡਾਟ ਜੀਓਵੀ ਡਾਟ ਇਨ ਰਾਹੀਂ ਵੀ ਅਪਡੇਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਹਨੇਰੀ-ਤੂਫਾਨ ਨੇ ਵਿਗਾੜਿਆ ਪਾਵਰਕਾਮ ਦਾ ਸਿਸਟਮ: ਖ਼ਰਾਬੀ ਦੀਆਂ ਸ਼ਿਕਾਇਤਾਂ 5000 ਤੱਕ ਪੁੱਜੀਆਂ    

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਦੋਂ ਆਧਾਰ ਕਾਰਡ ਸਰਕਾਰੀ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ ਨਾਗਰਿਕਾਂ ਦੀ ਪਛਾਣ ਦਾ ਇਕ ਪੁਖ਼ਤਾ ਸਬੂਤ ਬਣ ਗਿਆ ਹੈ ਤਾਂ ਇਸ ਨੂੰ ਸਮੇਂ-ਸਮੇਂ ’ਤੇ ਅਪਡੇਟ ਕਰਨਾ ਵੀ ਲਾਜ਼ਮੀ ਹੋ ਗਿਆ ਹੈ। ਇਸ ਮੀਟਿੰਗ ਦੌਰਾਨ ਯੂ. ਆਈ. ਡੀ. ਆਈ. ਦੇ ਡੀ. ਡੀ. ਜੀ. ਭਾਵਨਾ ਗਰਗ ਨੇ ਪਟਿਆਲਾ ਜ਼ਿਲ੍ਹੇ ਦੀ ਸਮੀਖਿਆ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਆਧਾਰ ਅਪਡੇਟ ਨਾਲ ਗ਼ਲਤ ਤੇ ਫੋਟੋ ਕਾਪੀ ਕੀਤੇ ਆਧਾਰ ਕਾਰਡ ਦੀ ਦੁਰਵਰਤੋਂ ਰੁਕ ਸਕੇਗੀ। ਵੀਡੀਓ ਕਾਨਫਰੰਸ ਮੌਕੇ ਡਾਇਰੈਕਟਰ ਯੂ. ਆਈ. ਡੀ. ਆਈ. ਸੰਜੀਵ ਮਹਾਜਨ ਸਮੇਤ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਰਵਿੰਦਰ ਕੌਰ ਤੇ ਏ. ਸੀ. ਐੱਫ. ਏ. ਰਾਕੇਸ਼ ਗਰਗ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਹਿਊਮਨ ਰਾਈਟਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਇੰਡੋਨੇਸ਼ੀਆ ਫ਼ਸੇ ਨੌਜਵਾਨਾਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ    

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News