ਨਿਯਮਾਂ ਦੀ ਅਣਦੇਖੀ ਕਰਨ ਵਾਲੇ ਆਈਲੈਟਸ ਅਤੇ ਕੋਚਿੰਗ ਸੈਂਟਰਾਂ ਵਿਰੁੱਧ ਵੱਡੀ ਕਾਰਵਾਈ

Sunday, Aug 13, 2023 - 06:12 PM (IST)

ਨਿਯਮਾਂ ਦੀ ਅਣਦੇਖੀ ਕਰਨ ਵਾਲੇ ਆਈਲੈਟਸ ਅਤੇ ਕੋਚਿੰਗ ਸੈਂਟਰਾਂ ਵਿਰੁੱਧ ਵੱਡੀ ਕਾਰਵਾਈ

ਮੋਗਾ (ਗੋਪੀ ਰਾਊਕੇ) : ਪੰਜਾਬ ਸਰਕਾਰ ਦੇ ਹੁਕਮਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਈਲੈਟਸ ਅਤੇ ਕੋਚਿੰਗ ਸੈਂਟਰਾਂ ਦੇ ਕੰਮ ਕਾਰ ਵਿਚ ਪੂਰੀ ਤਰ੍ਹਾਂ ਨਾਲ ਪਾਰਦਰਸ਼ਤਾ ਲਿਆਉਣ ਲਈ ਸਖ਼ਤੀ ਕੀਤੀ ਹੋਈ ਹੈ। ਇਸੇ ਲੜੀ ਤਹਿਤ ਪ੍ਰਸ਼ਾਸਨ ਨੂੰ ਇਹ ਸ਼ਿਕਾਇਤਾਂ ਮਿਲੀਆਂ ਸਨ ਕਿ ਕੁਝ ਨਾਮੀ ਆਈਲੈਟਸ ਅਤੇ ਕੋਚਿੰਗ ਸੈਂਟਰ ਤੈਅ ਸਮੇਂ ਵਿਚ ਆਪੋ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾਉਂਦੇ ਜਦੋਂਕਿ ਨਿਯਮਾਂ ਅਨੁਸਾਰ 5 ਸਾਲਾਂ ਲਈ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਲਾਇਸੈਂਸ ਨੂੰ ਮਿਆਦ ਪੂਰੀ ਹੋਣ ਤੋਂ 2 ਮਹੀਨੇ ਪਹਿਲਾਂ ਰੀਨਿਊ ਕਰਵਾਉਣ ਲਈ ਕਾਰਵਾਈ ਸ਼ੁਰੂ ਕਰਨੀ ਲਾਜ਼ਮੀ ਹੁੰਦੀ ਹੈ।

ਜ਼ਿਲਾ ਮੈਜਿਸਟ੍ਰੇਟ ਡਾ. ਨਿਧੀ ਕੁਮੁਦ ਬਾਂਬਾ ਨੇ ਸਖ਼ਤ ਕਰਵਾਈ ਕਰਦੇ ਹੋਏ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜ਼ਿਲ੍ਹਾ ਮੋਗਾ ਵਿਚ ਕੁੱਲ 19 ਆਈਲੈਟਸ ਕੋਚਿੰਗ ਸੈਂਟਰ ਅਤੇ 11 ਟ੍ਰੈਵਲ ਏਜੰਸੀਆਂ ਨੇ ਆਪਣਾ ਲਾਇਸੈਂਸ ਰੀਨਿਊ ਜਾਂ ਸਰੰਡਰ ਨਹੀਂ ਕੀਤਾ ਹੈ। ਇਨ੍ਹਾਂ ਆਈਲੈਟਸ ਕੋਚਿੰਗ ਸੈਂਟਰਾਂ ਅਤੇ ਟ੍ਰੈਵਲ ਏਜੰਸੀਆਂ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤੇ ਹਨ ਅਤੇ ਇਨ੍ਹਾਂ ਨੂੰ ਨੋਟਿਸ ਵੀ ਕੱਢਿਆ ਗਿਆ ਹੈ ਕਿ ਉਹ ਇਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਲਾਇਸੈਂਸ ਨਵੀਨੀਕਰਨ ਲਈ ਦਰਖਾਸਤ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਜਾਂ ਆਪਣਾ ਲਾਇਸੈਂਸ ਸਰੰਡਰ ਕਰਨ। ਉਨ੍ਹਾਂ ਹੁਕਮਾਂ ਵਿਚ ਇਹ ਵੀ ਲਿਖਿਆ ਹੈ ਕਿ ਜੇਕਰ ਉਕਤ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਦੁਬਾਰਾ ਨਵੀਨੀਕਰਨ ਲਈ ਵੀ ਨਹੀਂ ਵਿਚਾਰਿਆ ਜਾਵੇਗਾ।

ਇਨ੍ਹਾਂ ਸੈਟਰਾਂ ਦੇ ਲਾਇਸੈਂਸ ਕੀਤੇ ਸਸਪੈਂਡ

ਆਰਸਨ ਐਜੂਕੇਸ਼ਨ ਸਿਸਟਮ ਮੋਗਾ, ਦਿ ਪਰਸਨੈਲਿਟੀ ਸਪੋਕਨ ਐਂਡ ਆਈਲੈਟਸ ਇੰਸਟੀਚਿਊਟ ਮੋਗਾ, ਆਕਸਫਾਰਡ ਇੰਗਲਿਸ਼ ਇੰਸਟੀਚਿਊਟ ਬਾਘਾ ਪੁਰਾਣਾ, ਵੀ ਕੈਨ ਇੰਸਟੀਚਿਊਟ, ਕੀਵੀ ਇਮੀਗਰੇਸ਼ਨ ਐਂਡ ਐਜੂਜ਼ਕੇਸ਼ਨ ਕੰਸਲਟੈਂਟ ਮੋਗਾ, ਏ.ਕੇ. ਐਜੂਕੇਸ਼ਨ ਬਾਘਾ ਪੁਰਾਣਾ, ਬਾਬਾ ਤਾਰਾ ਸਿੰਘ ਇੰਸਟੀਚਿਊਟ ਮੋਗਾ, ਜੀ.ਕੇ. ਐਜੂਕੇਸ਼ਨ ਐਂਡ ਟ੍ਰੇਨਿੰਗ ਇੰਸਟੀਚਿਊਟ ਮੋਗਾ, ਐਡਵਾਂਸ ਆਈਲੈਟਸ ਇੰਸਟੀਚਿਊਟ ਮੋਗਾ, ਗਲੋਬਲ ਬਰਾਈਟ ਸਕਿੱਲਜ਼ ਡਿਵੈੱਲਪਮੈਂਟ ਇੰਸਟੀਚਿਊਟ ਮੋਗਾ, ਮਾਸਟਰਮਾਈਂਡ ਇੰਸਟੀਚਿਊਟ ਮੋਗਾ, ਫਲਾਈ ਹਾਈ ਇੰਸਟੀਚਿਊਟ ਆਫ਼ ਆਈਲੈਟਸ ਮੋਗਾ, ਆਈਲੈਟਸ ਬੁਇਲਡਰ ਮੋਗਾ, ਏ.ਕੇ. ਇੰਗਲਿਸ਼ ਅਕੈਡਮੀ ਬੱਧਨੀਂ ਕਲਾਂ, ਐਜੂਕੇਸ਼ਨਲ ਰਿਸਰਚ ਪਰੋਮੋਟਿੰਗ ਫਤਹਿਗੜ੍ਹ ਪੰਜਤੂੁਰ, ਨੈਕਸਟ ਲੈਵਲ ਇਮੀਗ੍ਰੇਸ਼ਨ ਸਰਵਿਸਜ਼ ਮੋਗਾ ਅਤੇ ਮੈਗਾ ਮਾਈਂਡ ਇੰਸਟੀਚਿਊਟ ਅਜੀਤਵਾਲ ਸ਼ਾਮਲ ਹਨ।ਇਸ ਤੋਂ ਇਲਾਵਾ ਟ੍ਰੈਵਲ ਏਜੰਸੀਆਂ ਵਿਚ ਓਜੋਨ ਐਜੂਕੇਸ਼ਨ ਸਿਸਟਮ ਮੋਗਾ, ਗੋਇਲ ਟ੍ਰੈਵਲਜ਼ ਐਂਡ ਟੂਰਜ਼ ਪ੍ਰਾਈਵੇਟ ਲਿਮ. ਮੋਗਾ, ਵਰਲਡ ਵੀਜਾ ਗਾਈਡੈਂਸ ਸਰਵਿਸਿਜ਼ ਮੋਗਾ, ਸਾਹਿਬ ਟ੍ਰੈਵਲਜ਼ ਮੋਗਾ, ਸਰੋਜ਼ ਟੂਰ ਐਂਡ ਟ੍ਰੈਵਲਜ਼ ਸਮਾਲਸਰ, ਮੋਗਾ ਐਵੀਨਿਊ ਓਵਰਸੀਜ਼ ਮੋਗਾ, ਐਜੂਕੇਸ਼ਨ ਪਰਕ ਮੋਗਾ, ਧਾਲੀਵਾਲ ਟ੍ਰੈਲਵਜ਼ ਮੋਗਾ, ਗਰੀਨ ਟ੍ਰੈਵਲਜ਼ ਮੋਗਾ, ਸੀ.ਜੈੱਡ. ਕੈਰੀਅਰ ਜੋਨ ਮੋਗਾ ਅਤੇ ਮਾਈ ਚੋਆਇਸ ਵੀਜ਼ਾ ਐਡਵਾਈਜ਼ ਨਿਹਾਲ ਸਿੰਘ ਵਾਲਾ ਸ਼ਾਮਲ ਹਨ।


author

Gurminder Singh

Content Editor

Related News