ਨਹੀਂ ਰਹੇ ਰਵਾਇਤੀ ਲੋਕ ਸੰਗੀਤ ਦੇ ਸ਼ਹਿਨਸ਼ਾਹ 'ਢਾਡੀ ਈਦੂ ਸ਼ਰੀਫ'

01/07/2020 6:11:34 PM

ਜਲੰਧਰ— ਰਵਾਇਤੀ ਲੋਕ ਸੰਗੀਤ ਦਾ ਉੱਚ ਦੁਮਾਲੜਾ ਬੁਰਜ ਅੱਜ ਢਹਿ ਢੇਰੀ ਹੋ ਗਿਆ। ਰਵਾਇਤੀ ਢਾਡੀ ਪਰੰਪਰਾ ਦੇ ਵਾਰਿਸ ਈਦੂ ਸ਼ਰੀਫ ਦਾ ਅੱਜ ਦੁਪਹਿਰ ਚੰਡੀਗੜ੍ਹ ਸਥਿਤ ਮਨੀਮਾਜਰਾ ਸਥਿਤ ਆਪਣੇ ਘਰ 'ਚ ਦਿਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਅਧਰੰਗ ਦੀ ਬੀਮਾਰੀ ਨਾਲ ਪੀੜਤ ਸਨ। ਈਦੂ ਸ਼ਰੀਫ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਈਦੂ ਸ਼ਰੀਫ ਦੀਆਂ ਆਖਰੀ ਰਸਮਾਂ ਮਨੀਮਾਜਰਾ 'ਚ ਕੀਤੀਆਂ ਜਾਣਗੀਆਂ। ਈਦੂ ਸ਼ਾਹ ਦੀ ਗਾਈ ਹੋਈ ਹੀਰ ਦੀ ਕਲੀ ਦਾ ਕੋਈ ਜੋੜ ਨਹੀਂ ਹੈ।

ਦੱਸ ਦੇਈਏ ਕਿ ਈਦੂ ਸ਼ਰੀਫ ਨੂੰ ਪਿਛਲੇ ਸਮੇਂ ਦੌਰਾਨ ਅਚਾਨਕ ਅਧਰੰਗ ਦਾ ਅਟੈਕ ਹੋਇਆ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਹੀ  ਬੈੱਡ 'ਤੇ ਪਏ ਸਨ। ਇਨ੍ਹਾਂ ਦੇ ਪੁੱਤਰ ਸੁੱਖੀ ਖਾਨ ਦੀ ਵੀ ਈਦੂ ਸ਼ਰੀਫ ਨਾਲ ਰਲ ਕੇ ਇਕ ਕੈਸਿਟ ਰੀਕਾਰਡ ਹੋਈ ਸੀ, ਜੋਕਿ ਚੱਲੀ ਤਾਂ ਬਹੁਤ ਸੀ ਪਰ ਆਰਥਿਕ ਲਾਹਾ ਨਾ ਲੈ ਸਕੀ। ਘਰ ਦੀ ਹਾਲਤ ਬੇਹੱਦ ਬਦਤਰ ਸੀ। ਬੱਚਿਆਂ ਕੋਲ ਕੋਈ ਪੱਕਾ ਰੋਜ਼ਗਾਰ ਨਾ ਹੋਣ ਕਾਰਨ ਹਰ ਪਲ ਈਦੂ ਸ਼ਰੀਫ ਤਣਾਅ 'ਚ ਰਹਿੰਦੇ ਸਨ। ਸ. ਜਗਦੇਵ ਸਿੰਘ ਜੱਸੋਵਾਲ ਉਸ ਨੂੰ ਲੰਮਾ ਸਮਾਂ ਸਰਪ੍ਰਸਤੀ ਦਿੰਦੇ ਰਹੇ।


shivani attri

Content Editor

Related News